Trending Photos
World cancer day 2025: ਸ਼ਰਾਬ ਪੀਣਾ ਹਮੇਸ਼ਾ ਹੀ ਸਿਹਤ ਲਈ ਹਾਨੀਕਾਰਕ ਰਿਹਾ ਹੈ। ਸ਼ਰਾਬ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇੰਨਾ ਹੀ ਨਹੀਂ, ਸ਼ਰਾਬ ਪੀਣ ਨਾਲ ਕੈਂਸਰ ਤੇ ਹੋਰ ਨਾਮੁਰਾਦ ਬਿਮਾਰੀਆਂ ਹੋ ਸਕਦੀਆਂ ਹਨ।
ਹਾਲਾਂਕਿ, ਸ਼ਰਾਬ ਪੀਣ ਵਾਲੇ ਲੋਕ ਜਾਣਦੇ ਹਨ ਕਿ ਸ਼ਰਾਬ ਪੀਣ ਨਾਲ ਕੈਂਸਰ ਹੁੰਦਾ ਹੈ ਪਰ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਸ਼ਰਾਬ ਪੀਣ ਨਾਲ ਕਿਹੜਾ ਕੈਂਸਰ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਰਾਬ ਪੀਣ ਨਾਲ ਕਿਹੜਾ ਕੈਂਸਰ ਹੁੰਦਾ ਹੈ ਅਤੇ ਇਹ ਸਰੀਰ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ।
ਅਮਰੀਕਾ ਦੇ ਸਰਜਨ ਜਨਰਲ ਨੇ ਇਸ ਸਬੰਧੀ ਵੱਡੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਸਲਾਹ ਦਿੱਤੀ ਸੀ ਕਿ ਸਿਗਰਟ ਦੇ ਪੈਕਟਾਂ ਦੀ ਤਰ੍ਹਾਂ ਸ਼ਰਾਬ ਦੀਆਂ ਬੋਤਲਾਂ 'ਤੇ ਵੀ ਕੈਂਸਰ ਦੀ ਚਿਤਾਵਨੀ ਦਿੱਤੀ ਜਾਣੀ ਚਾਹੀਦੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਲਕੋਹਲ ਵਿੱਚ ਈਥਾਨੌਲ ਹੁੰਦਾ ਹੈ, ਜੋ ਸਰੀਰ ਵਿੱਚ ਐਸੀਟਾਲਡੀਹਾਈਡ ਵਿੱਚ ਬਦਲ ਜਾਂਦਾ ਹੈ। ਇਹ ਰਸਾਇਣ ਡੀਐਨਏ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਕੈਂਸਰ ਨੂੰ ਵਧਾ ਸਕਦਾ ਹੈ।
ਮੂੰਹ ਦਾ ਕੈਂਸਰ
ਅਲਕੋਹਲ ਦਾ ਸੇਵਨ ਤ ਮੂੰਹ ਦੇ ਕੈਂਸਰ ਦੇ ਜੋਖ਼ਮ ਨੂੰ ਵਧਾ ਸਕਦੀ ਹੈ, ਖਾਸ ਕਰਕੇ ਜਦੋਂ ਇਸਨੂੰ ਤੰਬਾਕੂ ਦੇ ਨਾਲ ਜੋੜ ਕੇ ਵਰਤਿਆ ਜਾਂਦਾ ਹੈ। ਸ਼ਰਾਬ ਤੁਹਾਡੇ ਮੂੰਹ ਵਿੱਚ ਕੈਂਸਰ ਦਾ ਕਾਰਨ ਬਣਦੀ ਹੈ। ਜਦੋਂ ਤੱਕ ਇਸ ਕੈਂਸਰ ਦਾ ਪਤਾ ਲੱਗਦਾ ਹੈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਕੈਂਸਰ ਵਿੱਚ ਮੂੰਹ ਹੌਲੀ-ਹੌਲੀ ਸੜਨ ਲੱਗ ਜਾਂਦਾ ਹੈ।
ਗਲੇ ਦਾ ਕੈਂਸਰ ਖ਼ਤਰਾ
ਸ਼ਰਾਬ ਦਾ ਸੇਵਨ ਗਲੇ ਦੇ ਕੈਂਸਰ ਦਾ ਖ਼ਤਰਾ ਵਧਾ ਸਕਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਗਲੇ ਵਿੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ। ਗਲੇ ਦਾ ਕੈਂਸਰ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਇਸ ਨਾਲ ਯਕੀਨੀ ਤੌਰ 'ਤੇ ਜਾਨੀ ਨੁਕਸਾਨ ਹੋਵੇਗਾ।
ਲੀਵਰ ਦਾ ਕੈਂਸਰ
ਬਹੁਤ ਜ਼ਿਆਦਾ ਅਲਕੋਹਲ ਦਾ ਸੇਵਨ ਤੁਹਾਡੇ ਲੀਵਰ ਨੂੰ ਨਸ਼ਟ ਕਰ ਦਿੰਦਾ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗਦੀਆਂ ਹਨ। ਇੱਕ ਵਾਰ ਇਹ ਉਲਟੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਾਰਨ ਸਾਰਾ ਅੰਦਰੂਨੀ ਸਿਸਟਮ ਖਰਾਬ ਹੋ ਜਾਂਦਾ ਹੈ।
ਛਾਤੀ ਦੇ ਕੈਂਸਰ ਦਾ ਡਰ
ਸ਼ਰਾਬ ਦਾ ਸੇਵਨ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਖਾਸ ਤੌਰ 'ਤੇ ਜਦੋਂ ਇਹ ਦੂਜੇ ਜੋਖਮ ਕਾਰਕਾਂ ਦੇ ਸੁਮੇਲ ਵਿੱਚ ਵਰਤਿਆ ਜਾਂਦਾ ਹੈ। ਜਿਹੜੀਆਂ ਔਰਤਾਂ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗਦੀਆਂ ਹਨ, ਉਨ੍ਹਾਂ ਨੂੰ ਛਾਤੀ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਸ਼ਰਾਬ ਦਾ ਸੇਵਨ ਕੋਲੋਨ ਕੈਂਸਰ ਦਾ ਖਤਰਾ ਵਧਾ ਸਕਦਾ ਹੈ।
ਪ੍ਰੋਸਟੇਟ ਕੈਂਸਰ ਦਾ ਖ਼ਦਸ਼ਾ
ਸ਼ਰਾਬ ਦੇ ਸੇਵਨ ਨਾਲ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਇਹ ਸੈੱਲਾਂ ਨੂੰ ਖ਼ਤਮ ਕਰਨ ਦਾ ਕੰਮ ਕਰਦਾ ਹੈ। ਅਲਕੋਹਲ ਦਾ ਸੇਵਨ ਓਸੋਫੋਗਸ ਦੇ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਇਸ ਲਈ ਸ਼ਰਾਬ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਜੋ ਤੁਹਾਡੇ ਸਰੀਰ ਦੇ ਹਰ ਅੰਗ ਲਈ ਹਾਨੀਕਾਰਕ ਹੈ।