Trending Photos
Anandpur Sahib (ਬਿਮਲ ਸ਼ਰਮਾ): ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਕਲਾ ਦੇ ਰਾਮ ਕੁਮਾਰ ਨੇ ਮਹਾਰਾਸ਼ਟਰ ਵਿੱਚ ਕਰਵਾਈ ਗਈ ਸਬ ਜੂਨੀਅਰ ਕੈਡਿਟ ਨੈਸ਼ਨਲ ਜੁਡੋ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਪਿੰਡ ਅਤੇ ਪਰਿਵਾਰ ਦਾ ਨਾਮ ਰੁਸ਼ਨਾਇਆ ਹੈ। ਰਾਮ ਕੁਮਾਰ ਦੇ ਪਿਤਾ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਉਤੇ ਮਾਣ ਹੈ।
ਮਹਾਰਾਸ਼ਟਰ ਤੋਂ ਘਰ ਵਾਪਸ ਆਉਣ ਸਮੇਂ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਹਾਰ ਪਾ ਕੇ ਅਤੇ ਢੋਲ ਧਮਾਕੇ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਪੂਰੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਿਸ ਪ੍ਰਕਾਰ ਅੱਜ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ ਅਤੇ ਇਸ ਨੌਜਵਾਨ ਵੱਲੋਂ ਗੋਲਡ ਮੈਡਲ ਜਿੱਤਣਾ ਉਨ੍ਹਾਂ ਨੌਜਵਾਨਾਂ ਲਈ ਵੀ ਇੱਕ ਸਹੀ ਦਿਸ਼ਾ ਵੱਲ ਜਾਣ ਦਾ ਕਾਰਨ ਬਣ ਸਕਦਾ ਹੈ।
ਇਹ ਖਿਡਾਰੀ ਰਾਮ ਕੁਮਾਰ ਜੋ ਕਿ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਪਰ ਆਪਣੀ ਪੂਰੀ ਨਿਸ਼ਠਾ ਅਤੇ ਲਗਨ ਦੇ ਨਾਲ ਖੇਡਦੇ ਪ੍ਰਤੀ ਸਮਰਪਣ ਰਿਹਾ ਜਿਸ ਕਾਰਨ ਅੱਜ ਉਹ ਇਸ ਮੁਕਾਮ ਤੱਕ ਪਹੁੰਚ ਸਕਿਆ। ਸਰਕਾਰ ਵੱਲੋਂ ਰਾਮ ਕੁਮਾਰ ਅਗਲੀ ਟ੍ਰੇਨਿੰਗ ਲਈ 26 ਮਾਰਚ ਤੋਂ 15 ਅਪ੍ਰੈਲ ਤੱਕ ਜੌਰਜੀਆ ਭੇਜਿਆ ਜਾ ਰਿਹਾ ਹੈ।