Trending Photos
Punjab agriculture Crisis: ਪੰਜਾਬ ਦੀ ਕਿਸਾਨੀ ਉਪਰ ਪਹਿਲਾਂ ਹੀ ਕਰਜ਼ੇ ਦੀ ਪੰਡ ਭਾਰੀ ਸੀ ਪਰ ਨਵੇਂ ਅੰਕੜੇ ਹੋਰ ਹੋਸ਼ ਉਡਾਉਣ ਵਾਲੇ ਹਨ। ਪੰਜਾਬ ਦੇ ਕਿਸਾਨਾਂ ਉਤੇ ਰਿਕਾਰਡਤੋੜ ਕਰਜ਼ਾ ਹੋਗਿਆ ਹੈ। ਕਿਸਾਨਾਂ ਉਪਰ ਕਰਜ਼ੇ ਦੀ ਪੰਡ ਇਕ ਲੱਖ ਕਰੋੜ ਤੋਂ ਪਾਰ ਹੋ ਗਈ ਹੈ। ਪੰਜਾਬ ਸਰਕਾਰ ਕਿਸਾਨੀ ਨੂੰ ਕਰਜ਼ੇ ਵਿੱਚੋਂ ਕੱਢਣ ਲਈ ਖੇਤੀਬਾੜੀ ਪਾਲਿਸੀ ਵੀ ਨਹੀਂ ਲਿਆ ਪਾਈ। ਕੇਂਦਰ ਸਰਕਾਰ ਨੇ ਵੀ ਕਰਜ਼ਾ ਮਾਫ਼ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਪ੍ਰਾਈਵੇਟ ਬੈਂਕਾਂ ਦਾ 85460 ਕਰੋੜ ਕਰਜ਼ਾ ਕੋ-ਆਪ੍ਰੇਟਿਵ ਬੈਂਕਾਂ ਦਾ ਕਰਜ਼ਾ ਵੀ 10 ਹਜ਼ਾਰ ਕਰੋੜ ਤੋਂ ਪਾਰ ਹੋ ਗਿਆ ਹੈ। 3 ਸਾਲਾਂ ਤੋਂ ਪੰਜਾਬ ਐਗਰੀਕਲਚਰ ਪਾਲਿਸੀ ਹਵਾ ਵਿਚ ਲਟਕੀ ਹੋਈ ਹੈ। ਲੋਕ ਸਭਾ ਵਿਚ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਸਥਿਤੀ ਸਪੱਸ਼ਟ ਕੀਤੀ ਹੈ।