ਜਗਰਾਉਂ ਦੇ ਤਹਿਸੀਲਦਾਰ ਨੂੰ ਪੰਜਾਬ ਸਰਕਾਰ ਨੇ ਕੀਤਾ ਸਸਪੈਂਡ
Advertisement
Article Detail0/zeephh/zeephh2626412

ਜਗਰਾਉਂ ਦੇ ਤਹਿਸੀਲਦਾਰ ਨੂੰ ਪੰਜਾਬ ਸਰਕਾਰ ਨੇ ਕੀਤਾ ਸਸਪੈਂਡ

Tehsildar Ranjit Singh: ਦੱਸਦਈਏ ਕਿ ਰਣਜੀਤ ਸਿੰਘ ਵੱਲੋਂ ਜਗਰਾਉਂ ਦੇ ਤਹਿਸੀਲਦਾਰ ਵਜੋਂ ਜਿੰਮੇਵਾਰੀ ਦਿੱਤੀ ਗਈ ਸੀ। ਪਰ ਉਹ ਲੁਧਿਆਣਾ ਪੂਰਵੀ ਤਹਿਸੀਲ ਦੇ ਵਾਧੂ ਚਾਰਜ ਉੱਪਰ ਆਪਣਾ ਜਿਆਦਾ ਸਮਾਂ ਬਤੀਤ ਕਰਦੇ ਸਨ ਅਤੇ ਜਗਰਾਓ ਆਪਣੇ ਦਫਤਰ ਸ਼ਾਮ ਨੂੰ ਤਿੰਨ ਸਾਢੇ ਤਿੰਨ ਵਜੇ ਤੋਂ ਬਾਅਦ ਹੀ ਆਉਂਦੇ ਸਨ। 

ਜਗਰਾਉਂ ਦੇ ਤਹਿਸੀਲਦਾਰ ਨੂੰ ਪੰਜਾਬ ਸਰਕਾਰ ਨੇ ਕੀਤਾ ਸਸਪੈਂਡ

Tehsildar Ranjit Singh: ਤਹਿਸੀਲ ਜਗਰਾਉਂ ਦੇ ਤਹਿਸੀਲਦਾਰ ਰਣਜੀਤ ਸਿੰਘ ਖਿਲਾਫ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਰਣਜੀਤ ਸਿੰਘ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿੱਚ ਸਸਪੈਂਡ ਕਰ ਦਿੱਤਾ ਹੈ। ਦਰਅਸਲ ਤਹਸੀਲਦਾਰ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਦੋ ਤਹਿਸੀਲਾਂ ਦੇ ਚਾਰਜ ਹੁੰਦਿਆ ਇੱਕ ਥਾਂ ਬੈਠ ਕੇ ਦੂਜੀ ਤਹਿਸੀਲ ਦੇ ਪਲਾਟਾਂ ਦੀਆਂ ਰਜਿਸਟਰੀਆਂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲੈਂਦਿਆ ਉਸ ਤਹਸੀਲਦਾਰ ਨੂੰ ਸਸਪੈਂਡ ਕਰ ਦਿੱਤਾ ਹੈ। ਰਣਜੀਤ ਸਿੰਘ ਵੱਲੋਂ ਲੁਧਿਆਣਾ ਦੇ ਤਹਿਸੀਲ ਪੂਰਵੀ ਅੰਦਰ ਬੈਠ ਕੇ ਜਗਰਾਉਂ ਦੀਆਂ ਛੇ ਰਜਿਸਟਰੀਆਂ ਕੀਤੀਆਂ ਗਈਆਂ ਸਨ। ਜਿਸ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਇਹ ਐਕਸ਼ਨ ਹੋਇਆ ਹੈ।

fallback

ਦੱਸਦਈਏ ਕਿ ਰਣਜੀਤ ਸਿੰਘ ਵੱਲੋਂ ਜਗਰਾਉਂ ਦੇ ਤਹਿਸੀਲਦਾਰ ਵਜੋਂ ਜਿੰਮੇਵਾਰੀ ਦਿੱਤੀ ਗਈ ਸੀ। ਪਰ ਉਹ ਲੁਧਿਆਣਾ ਪੂਰਵੀ ਤਹਿਸੀਲ ਦੇ ਵਾਧੂ ਚਾਰਜ ਉੱਪਰ ਆਪਣਾ ਜਿਆਦਾ ਸਮਾਂ ਬਤੀਤ ਕਰਦੇ ਸਨ ਅਤੇ ਜਗਰਾਓ ਆਪਣੇ ਦਫਤਰ ਸ਼ਾਮ ਨੂੰ ਤਿੰਨ ਸਾਢੇ ਤਿੰਨ ਵਜੇ ਤੋਂ ਬਾਅਦ ਹੀ ਆਉਂਦੇ ਸਨ। ਜਿਸ ਕਾਰਨ ਜਗਰਾਉਂ ਦੀ ਜਨਤਾ ਨੂੰ ਰਜਿਸਟਰੇਸ਼ਨ ਕਰਵਾਉਣ ਲਈ ਬਹੁਤ ਖਰਾਬ ਹੋਣਾ ਪੈਂਦਾ ਸੀ। ਕਈ ਵਾਰ ਤਾਂ ਰਜਿਸਟਰੀ ਕਰਵਾਉਣ ਆਈ ਜਨਤਾ ਦੀ ਭਾਰੀ ਭੀੜ ਨੂੰ ਮਾਯੂਸ ਹੋ ਕੇ ਵਾਪਸ ਵੀ ਮੁੜਨਾ ਪੈਂਦਾ ਸੀ ਅਤੇ ਰਜਿਸਟਰੀਆਂ ਦੂਸਰੇ ਦਿਨ ਕੀਤੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਕਈ ਵਾਰ ਰਜਿਸਟਰੀ ਕਰਨ ਲਈ ਦੇਰ ਸ਼ਾਮ 5 ਵਜੇ ਤੋਂ ਬਾਅਦ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਵੀ ਰਜਿਸਟਰੀਆਂ ਕੀਤੀਆਂ ਗਈਆਂ ਹਨ।

Trending news