Bathinda News: ਪ੍ਰਤੱਖ ਦਰਸ਼ੀਆਂ ਦੇ ਅਨੁਸਾਰ ਧੁੰਦ ਵਿੱਚ ਤੇਜ਼ ਰਫਤਾਰੀ ਕਾਰਨ ਇਹ ਹਾਦਸਾ ਵਾਪਰਿਆ ਹੈ। ਕਾਰ ਕਾਫੀ ਜ਼ਿਆਦਾ ਸਪੀਡ ਵਿੱਚ ਹੋਣ ਕਰਕੇ ਕੈਂਟਰ ਦੇ ਪਿੱਛੇ ਜਾ ਵੜੀ।
Trending Photos
Bathinda News(ਕੁਲਬੀਰ ਬੀਰਾ): ਬਠਿੰਡਾ- ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਦੇਰ ਰਾਤ ਧੁੰਦ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਭੁੱਚੋ ਟੋਲ ਪਲਾਜੇ ਤੋਂ 500 ਮੀਟਰ ਪਿੱਛੇ ਤੇਜ਼ ਰਫਤਾਰ ਕਾਰ ਨੇ ਕੈਂਟਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਕਾਫੀ ਜ਼ਿਆਦਾ ਭਿਆਨਕ ਸੀ ਕਿ ਇੱਕ ਕਾਰ ਸਵਾਰ ਦੀ ਮੌਤ ਹੋ ਗਏ ਜਦੋਂਕਿ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਰਾਹਗੀਰਾਂ ਵੱਲੋਂ ਬੜੀ ਮੁਸ਼ਕਿਲ ਨਾਲ ਜ਼ਖਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ।
ਪ੍ਰਤੱਖ ਦਰਸ਼ੀਆਂ ਦੇ ਅਨੁਸਾਰ ਧੁੰਦ ਵਿੱਚ ਤੇਜ਼ ਰਫਤਾਰੀ ਕਾਰਨ ਇਹ ਹਾਦਸਾ ਵਾਪਰਿਆ ਹੈ। ਕਾਰ ਕਾਫੀ ਜ਼ਿਆਦਾ ਸਪੀਡ ਵਿੱਚ ਹੋਣ ਕਰਕੇ ਕੈਂਟਰ ਦੇ ਪਿੱਛੇ ਜਾ ਵੜੀ।