Punjab Weather Update: 2024 ਦੇ ਮਾਨਸੂਨ ਸੀਜ਼ਨ ਵਿੱਚ ਪੰਜਾਬ ਵਿੱਚ 314.6 ਮਿਲੀਮੀਟਰ ਬਾਰਿਸ਼ ਹੋਈ, ਜੋਕਿ ਔਸਤ 439.8 ਮਿਲੀਮੀਟਰ ਤੋਂ 28 ਫ਼ੀਸਦੀ ਘੱਟ ਸੀ। ਉਥੇ ਹੀ ਦੂਜੇ ਪਾਸੇ ਜੇਕਰ ਅਸੀਂ ਜਨਵਰੀ 2025 ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਔਸਤਨ 19.1 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਇਸ ਮਹੀਨੇ ਹੁਣ ਤੱਕ ਸਿਰਫ਼ 8.3 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ।
Trending Photos
Punjab Weather Update: ਸੂਬੇ ਵਿਚ ਮੌਸਮ ਨੂੰ ਲੈ ਵਿਭਾਗ ਨੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੱਛਮੀ ਗੜਬੜੀ ਕਾਰਨ ਪਹਾੜਾਂ ਉਤੇ ਭਾਰੀ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਅੱਜ ਸ਼ਾਮ ਤੋਂ ਮੌਸਮ ਵਿਗੜ ਸਕਦਾ ਹੈ। ਮੀਂਹ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
ਜ਼ਿਕਰਯੋਗ ਹੈ ਕਿ ਸਾਲ 2025 ਦੀ ਸ਼ੁਰੂਆਤ ਵੀ ਪੰਜਾਬ ਵਿੱਚ ਘੱਟ ਬਾਰਿਸ਼ ਨਾਲ ਹੋਈ ਹੈ। ਜਨਵਰੀ 2025 ਵਿੱਚ 56 ਫ਼ੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ, ਜਦਕਿ ਪਿਛਲਾ ਸਾਲ ਵੀ ਪੰਜਾਬ ਲਈ ਸੁੱਕਾ ਰਿਹਾ। 2024 ਦੇ ਮਾਨਸੂਨ ਸੀਜ਼ਨ ਵਿੱਚ ਪੰਜਾਬ ਵਿੱਚ 314.6 ਮਿਲੀਮੀਟਰ ਬਾਰਿਸ਼ ਹੋਈ, ਜੋਕਿ ਔਸਤ 439.8 ਮਿਲੀਮੀਟਰ ਤੋਂ 28 ਫ਼ੀਸਦੀ ਘੱਟ ਸੀ। ਉਥੇ ਹੀ ਦੂਜੇ ਪਾਸੇ ਜੇਕਰ ਅਸੀਂ ਜਨਵਰੀ 2025 ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਔਸਤਨ 19.1 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਇਸ ਮਹੀਨੇ ਹੁਣ ਤੱਕ ਸਿਰਫ਼ 8.3 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ।
ਪੰਜਾਬ 'ਚ ਤਾਪਮਾਨ ਜਨਵਰੀ ਮਹੀਨੇ ਦੇ ਅੰਦਰ ਲਗਾਤਾਰ ਤੋੜ ਰਿਹਾ ਰਿਕਾਰਡ
ਪੰਜਾਬ ਵਿੱਚ ਜਨਵਰੀ ਮਹੀਨੇ ਦੇ ਅੰਦਰ ਪਾਰਾ ਲਗਾਤਾਰ ਰਿਕਾਰਡ ਤੋੜ ਰਿਹਾ ਹੈ। ਬੀਤੇ ਦਿਨ ਦਾ ਤਾਪਮਾਨ 23 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ ਹੈ, ਜੋਕਿ ਆਮ ਨਾਲੋਂ ਚਾਰ ਡਿਗਰੀ ਜ਼ਿਆਦਾ ਹੈ। ਅਜਿਹਾ ਤਾਪਮਾਨ ਇਸ ਦਿਨ ਜਨਵਰੀ ਮਹੀਨੇ ਅੰਦਰ 2001 ਦੇ ਵਿੱਚ ਹੋਇਆ ਸੀ। 1970 ਤੋਂ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਜਿੰਨੇ ਵੀ ਤਾਪਮਾਨ ਰਿਕਾਰਡ ਕੀਤੇ ਗਏ ਹਨ,ਉਸ ਮੁਤਾਬਕ ਵੀ ਇਸ ਸਾਲ 2025 ਦਾ ਜਨਵਰੀ ਮਹੀਨਾ ਪਿਛਲੇ ਸਾਲਾਂ ਦੇ ਮੁਕਾਬਲੇ ਗਰਮ ਹੈ।