Congress vs AAP: ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੁਹਾਡੇ ਸੰਪਰਕ ਵਿੱਚ ਹਨ। ਇਸ 'ਤੇ ਬਾਜਵਾ ਨੇ ਕਿਹਾ ਕਿ ਉਹ ਉਨ੍ਹਾਂ ਦੇ ਸੰਪਰਕ ਵਿੱਚ 100 ਪ੍ਰਤੀਸ਼ਤ ਹਨ।
Trending Photos
Congress vs AAP: ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਇਸ ਵਿਚਾਲੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਨੂੰ ਘੇਰਦੇ ਨਜ਼ਰ ਆਏ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਾਜਵਾ ਦੇ ਬਿਆਨ ਉੱਤੇ ਪਲਟਵਾਰ ਕੀਤਾ ਹੈ।
ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੁਹਾਡੇ ਸੰਪਰਕ ਵਿੱਚ ਹਨ। ਇਸ 'ਤੇ ਬਾਜਵਾ ਨੇ ਕਿਹਾ ਕਿ ਉਹ ਉਨ੍ਹਾਂ ਦੇ ਸੰਪਰਕ ਵਿੱਚ 100 ਪ੍ਰਤੀਸ਼ਤ ਹਨ। ਜਿਸ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਜਿਸ ਤਰ੍ਹਾਂ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਪਹਿਲਾਂ ਤੋਂ ਬੁੱਕ ਕੀਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਕਾਂਗਰਸ ਨਾਲ 'ਆਪ' ਵਿਧਾਇਕਾਂ ਦੀ ਬੁਕਿੰਗ ਚੱਲ ਰਹੀ ਹੈ। ਦੱਸੇ ਗਏ ਸਾਰੇ ਨੰਬਰ ਸਾਡੇ ਕੋਲ ਹਨ ਮੈਂ ਨਾਂਅ ਨਹੀਂ ਦੱਸਾਂਗਾ।"
ਬਾਜਵਾ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਲਗਭਗ ਤੈਅ
ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ "ਬਾਜਵਾ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ। ਉਨ੍ਹਾਂ ਨੇ ਭਾਜਪਾ ਵਿੱਚ ਆਪਣੀ ਐਡਵਾਂਸ ਬੁਕਿੰਗ ਕਰਵਾ ਲਈ ਹੈ। ਮੈਂ ਰਾਹੁਲ ਗਾਂਧੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪ੍ਰਤਾਪ ਬਾਜਵਾ ਤੋਂ ਪੁੱਛਣ ਕਿ ਜਦੋਂ ਉਹ ਕੁਝ ਦਿਨ ਪਹਿਲਾਂ ਬੰਗਲੁਰੂ ਗਏ ਸਨ ਤਾਂ ਉਨ੍ਹਾਂ ਨੇ ਕੀ ਕੀਤਾ ਸੀ ਅਤੇ ਬਾਜਵਾ ਕਿਹੜੇ ਵੱਡੇ ਭਾਜਪਾ ਆਗੂਆਂ ਨੂੰ ਮਿਲੇ ਸਨ।"
- ਬਾਜਵਾ ਜੀ ਦਾ ਭਾਜਪਾ 'ਚ ਜਾਣਾ ਲਗਭਗ ਤੈਅ ਹੈ।
- ਉਨ੍ਹਾਂ ਨੇ ਭਾਜਪਾ ਵਿੱਚ ਆਪਣੀ ਐਡਵਾਂਸ ਬੁਕਿੰਗ ਕਰਵਾ ਲਈ ਹੈ।
- ਮੈਂ ਰਾਹੁਲ ਗਾਂਧੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਪ੍ਰਤਾਪ ਬਾਜਵਾ ਨੂੰ ਪੁੱਛਣ ਕਿ ਉਹ ਕੁਝ ਦਿਨ ਪਹਿਲਾਂ ਬੰਗਲੌਰ ਕੀ ਕਰਨ ਗਏ ਸਨ ਅਤੇ ਬਾਜਵਾ ਨੇ ਭਾਜਪਾ ਦੇ ਕਿਹੜੇ ਵੱਡੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ।
— Aman Arora (@AroraAmanSunam) February 24, 2025