Dera Bassi News: ਸੁਸਾਇਟੀ ਦੇ ਗੇਟ ਕੋਲ ਧਰਨਾ ਲਗਾ ਬੈਠੇ ਲੋਕਾਂ ਨੇ ਦੱਸਿਆ ਕਿ ਬੀਤੀ ਦੁਪਹਿਰ 12 ਸਾਲਾਂ ਸ਼ਿਵਾ ਸੋਸਾਇਟੀ ਅੰਦਰ ਪਾਰਕ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਉਸਨੂੰ ਕਰੰਟ ਲੱਗ ਗਿਆ। ਉਸਨੂੰ ਬਚਾਉਂਣ ਗਿਆ ਓਸਦਾ ਦੋਸਤ ਵੀ ਜ਼ਖਮੀ ਹੋ ਗਿਆ।
Trending Photos
Dera Bassi News (ਕੁਲਦੀਪ ਸਿੰਘ): ਹੈਬਤਪੁਰ ਸੜਕ ਤੇ ਸਥਿਤ ਗੁਲਮੋਹਰ ਸਿਟੀ ਐਕਸਟੈਂਸ਼ਨ ਸੋਸਾਇਟੀ ਵਿਖੇ 12ਸਾਲਾ ਬੱਚਾ ਕਰੰਟ ਲੱਗਣ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਬਚਾਉਂਦੇ ਉਸਦਾ ਦੋਸਤ ਵੀ ਜ਼ਖ਼ਮੀ ਹੋ ਗਿਆ। ਗੰਭੀਰ ਜ਼ਖਮੀ ਹੋਏ ਬੱਚੇ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਨੂੰ ਲੈਕੇ ਸੋਸਾਇਟੀ ਵਾਸੀਆਂ ਵਿੱਚ ਮੈਨੇਜਮੈਂਟ ਖਿਲਾਫ਼ ਰੋਸ਼ ਪਾਇਆ ਜਾ ਰਿਹਾਂ ਹੈ। ਜਿੰਨਾ ਦਾ ਕਹਿਣਾ ਹੈ ਕਿ ਮੈਨੇਜਮੈਂਟ ਵਲੋਂ ਲਾਪਰਵਾਹੀ ਵਰਤੇ ਜਾਣ ਕਰਕੇ ਇਹ ਹਾਦਸਾ ਵਾਪਰਿਆ ਹੈ।
ਸੁਸਾਇਟੀ ਦੇ ਗੇਟ ਕੋਲ ਧਰਨਾ ਲਗਾ ਬੈਠੇ ਲੋਕਾਂ ਨੇ ਦੱਸਿਆ ਕਿ ਬੀਤੀ ਦੁਪਹਿਰ 12 ਸਾਲਾਂ ਸ਼ਿਵਾ ਸੋਸਾਇਟੀ ਅੰਦਰ ਪਾਰਕ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਉਸਨੂੰ ਕਰੰਟ ਲੱਗ ਗਿਆ। ਉਸਨੂੰ ਬਚਾਉਂਣ ਗਿਆ ਓਸਦਾ ਦੋਸਤ ਵੀ ਜ਼ਖਮੀ ਹੋ ਗਿਆ। ਜਿਸਦੇ ਦਰਜਨ ਦੇ ਕਰੀਬ ਟਾਂਕੇ ਲੱਗੇ ਹਨ। ਹਾਦਸੇ ਮਗਰੋਂ ਮੈਨੇਜਮੈਂਟ ਵੱਲੋਂ ਗਲਤੀ ਮੰਨਣ ਦੀ ਥਾਂ ਬੱਚਿਆ ਦਾ ਕਸੂਰ ਕੱਢਿਆ ਗਿਆ ਜਿਸ ਕਰਕੇ ਮਾਹੌਲ ਖ਼ਰਾਬ ਹੋ ਗਿਆ। ਰੋਸ ਪ੍ਰਦਰਸਨ ਕਰਦੇ ਲੋਕਾਂ ਨੇ ਕਿਹਾ ਕਿ ਸੋਸਾਇਟੀ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਰਕੇ ਉਨ੍ਹਾਂ ਨੂੰ ਵਾਧੂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Punjab Assembly Session: ਬਾਜਵਾ ਬੋਲੇ ਆਪ ਦੇ ਕਈ ਵਿਧਾਇਕ ਸਾਡੇ ਸੰਪਰਕ ਵਿੱਚ, ਅਮਨ ਅਰੋੜਾ ਦਾ ਪਲਟਵਾਰ
ਸੁਸਾਇਟੀ ਸੈਕਟਰੀ ਰੋਹਿਣੀ ਕੌਸਲ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਚੇ ਅਜਿਹੀ ਥਾਂ ਖੇਡ ਰਹੇ ਸਨ ਜਿੱਥੇ ਜਾਣਾ ਮਨਾ ਹੈ। ਅਜਿਹੇ ਵਿੱਚ ਬੱਚਿਆ ਦੀ ਗੇਂਦ ਤਾਰਾ ਦੇ ਸੰਪਰਕ ਵਿੱਚ ਆਓਣ ਕਰਕੇ ਬੱਚੇ ਨੂੰ ਕਰੰਟ ਲਗਾ ਹੈ। ਉਨ੍ਹਾਂ ਕਿਹਾ ਕਿ ਬੱਚੇ ਜਖਮੀ ਹੋਏ ਹਨ ਜਿੱਸ ਦਾ ਉਨ੍ਹਾ ਨੂੰ ਦੁੱਖ ਹੈ। ਉਨ੍ਹਾਂ ਕਿਹਾ ਕਿ ਆਓਣ ਵਾਲੇ ਸਮੇਂ ਵਿੱਚ ਕੋਈ ਹਾਦਸਾ ਨਾ ਹੋਵੇਂ ਇਸਦਾ ਖਾਸ ਧਿਆਨ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਜੰਗਲੀ ਕਬੂਤਰ ਦਾ ਸ਼ਿਕਾਰ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ, 4 ਦੀ ਭਾਲ ਜਾਰੀ