ਜੰਗਲੀ ਕਬੂਤਰ ਦਾ ਸ਼ਿਕਾਰ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ, 4 ਦੀ ਭਾਲ ਜਾਰੀ
Advertisement
Article Detail0/zeephh/zeephh2658937

ਜੰਗਲੀ ਕਬੂਤਰ ਦਾ ਸ਼ਿਕਾਰ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ, 4 ਦੀ ਭਾਲ ਜਾਰੀ

Ludhiana News: ਜਾਣਕਾਰੀ ਦਿੰਦਿਆਂ ਮਨੀ ਸਿੰਘ ਨੇ ਦੱਸਿਆ ਕਿ ਸਾਹਨੇਵਾਲ ਇਲਾਕੇ ’ਚੋਂ ਉਨ੍ਹਾਂ ਨੂੰ ਕਿਸੇ ਐਨੀਮਲ ਐਕਟੀਵਿਸਟ ਦਾ ਫੋਨ ਆਇਆ ਕਿ ਡਰੀਮ ਸਿਟੀ ’ਚ ਕੁੱਝ ਪ੍ਰਵਾਸੀ ਵਿਅਕਤੀ ਮਾਸ ਖਾਣ ਲਈ ਜੰਗਲੀ ਕਬੂਤਰਾਂ ਦਾ ਸ਼ਿਕਾਰ ਕਰਦੇ ਹਨ।

ਜੰਗਲੀ ਕਬੂਤਰ ਦਾ ਸ਼ਿਕਾਰ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ, 4 ਦੀ ਭਾਲ ਜਾਰੀ

Ludhiana News: ਥਾਣਾ ਸਾਹਨੇਵਾਲ ਦੀ ਪੁਲਿਸ ਨੇ ਜੰਗਲੀ ਕਬੂਤਰ ਦਾ ਸ਼ਿਕਾਰ ਕਰ ਕੇ ਮੀਟ ਬਨਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦ ਕਿ ਉਨ੍ਹਾਂ ਦੇ ਚਾਰ ਫ਼ਰਾਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਮਾਰੇ ਗਏ ਕਈ ਕਬੂਤਰ ਵੀ ਬਰਾਮਦ ਕੀਤੇ ਹਨ। 

ਥਾਣਾ ਸਾਹਨੇਵਾਲ ਦੀ ਪੁਲਿਸ ਨੇ ਇਹ ਕਾਰਵਾਈ ਹੈਲਪ ਫੋਰ ਐਨੀਮਲਜ਼ ਸੰਸਥਾ ਦੇ ਪ੍ਰਧਾਨ ਮਨੀ ਸਿੰਘ ਦੀ ਸ਼ਿਕਾਇਤ ’ਤੇ ਕੀਤੀ। ਜਾਣਕਾਰੀ ਦਿੰਦਿਆਂ ਮਨੀ ਸਿੰਘ ਨੇ ਦੱਸਿਆ ਕਿ ਸਾਹਨੇਵਾਲ ਇਲਾਕੇ ’ਚੋਂ ਉਨ੍ਹਾਂ ਨੂੰ ਕਿਸੇ ਐਨੀਮਲ ਐਕਟੀਵਿਸਟ ਦਾ ਫੋਨ ਆਇਆ ਕਿ ਡਰੀਮ ਸਿਟੀ ’ਚ ਕੁੱਝ ਪ੍ਰਵਾਸੀ ਵਿਅਕਤੀ ਮਾਸ ਖਾਣ ਲਈ ਜੰਗਲੀ ਕਬੂਤਰਾਂ ਦਾ ਸ਼ਿਕਾਰ ਕਰਦੇ ਹਨ। ਐਨੀਮਲ ਐਕਟੀਵਿਸਟ ਨੇ ਬਕਾਇਦਾ ਇੱਕ ਵੀਡੀਓ ਵੀ ਭੇਜੀ, ਜਿਸ ’ਚ ਇਹ ਸਾਫ ਦਿਖਾਈ ਦੇ ਰਿਹਾ ਸੀ ਕਿ ਬੋਰੀ ’ਚ ਕਈ ਕਬੂਤਰ ਸਨ।

ਮਨੀ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਰੇਲਵੇ ਫਾਟਕ ਦੇ ਕੋਲ ਪੈਂਦੀ ਡ੍ਰੀਮ ਸਿਟੀ ਕਾਲੋਨੀ ’ਚ ਦਬਿਸ਼ ਦੇ ਕੇ ਬਿਹਾਰ ਦੇ ਗਾਜ਼ੀਘਾਟ ਇਲਾਕੇ ਦੇ ਰਹਿਣ ਵਾਲੇ ਬਲਰਾਮ ਤੇ ਡਰੀਮ ਸਿਟੀ ਕੁਹਾੜਾ ਰੋਡ ਦੇ ਵਾਸੀ ਅਸ਼ੀਸ਼ ਸ਼ਰਮਾ ਨੂੰ ਹਿਰਾਸਤ ’ਚ ਲਿਆ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੇ ਇਸ ਮਾਮਲੇ ’ਚ 4 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

 

 

Trending news