200 Indians Deported: ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲਗਭਗ 200 ਭਾਰਤੀਆਂ ਨੂੰ ਲੈ ਕੇ ਇਕ ਅਮਰੀਕੀ ਫੌਜੀ ਜਹਾਜ਼ ਬੁੱਧਵਾਰ ਯਾਨੀ ਅੱਜ ਦੁਪਹਿਰ ਨੂੰ ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ।
Trending Photos
200 Indians Deported: ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲਗਭਗ 200 ਭਾਰਤੀਆਂ ਨੂੰ ਲੈ ਕੇ ਇਕ ਅਮਰੀਕੀ ਫੌਜੀ ਜਹਾਜ਼ ਬੁੱਧਵਾਰ ਯਾਨੀ ਅੱਜ ਦੁਪਹਿਰ ਨੂੰ ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ।ਰਿਪੋਰਟਾਂ ਮੁਤਾਬਕ ਅਮਰੀਕਾ ਦਾ ਫੌਜੀ ਜਹਾਜ਼ ਸੀ-17 ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ 200 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਆਇਆ ਹੈ।
ਡਿਪੋਰਟ ਕੀਤੇ ਗਏ ਲੋਕਾਂ ਵਿੱਚ 30 ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਵਿਚ ਰਮਨਦੀਪ ਸਿੰਘ ਰਾਜਪੁਰਾ, ਸੁਖਦੀਪ ਸਿੰਘ ਜਲੰਧਰ, ਜਸਵਿੰਦਰ ਸਿੰਘ ਕਾਹਨਪੁਰਾ, ਵਿਕਰਮਜੀਤ ਡੋਗਰਾਵਾਲਾ, ਅਰਸ਼ਦੀਪ ਸਿੰਘ ਮਨਖਾਣਾ, ਦਲੇਰ ਸਿੰਘ ਅੰਮ੍ਰਿਤਸਰ, ਮਨਪ੍ਰੀਤ ਸਿੰਘ ਸਿੰਬਲਮਾਜਰਾ, ਗੁਰਪ੍ਰੀਤ ਸਿੰਘ ਕਪੂਰਥਲਾ, ਹਰਵਿੰਦਰ ਸਿੰਘ ਹੁਸ਼ਿਆਰਪੁਰ, ਰਾਜ ਸਿੰਘ ਚਮਾਰੂ, ਮਨਦੀਪ ਸਿੰਘ ਚੋਹਲਾ ਸਾਹਿਬ, ਅਮਨ ਬਰੀਆੜ, ਅਜੈਦੀਪ ਸਿੰਘ ਅੰਮ੍ਰਿਤਸਰ ਕੈਂਟ, ਮਨਦੀਪ ਜਾਰੂਟ, ਅੰਮ੍ਰਿਤ ਸਿੰਘ ਆਹਰੂ ਖੁਰਦ, ਸੁਖਪਾਲ ਸਿੰਘ ਹੁਸ਼ਿਆਰਪੁਰ, ਹਰਪ੍ਰੀਤ ਸਿੰਘ ਬਰੀਆੜ, ਦਵਿੰਦਰਜੀਤ ਜਲੰਧਰ, ਨਵਜੋਤ ਜਲੰਧਰ ਕੈਂਟ, ਨਵਜੋਤ ਸ਼ਰਮਾ ਪਟਿਆਲਾ, ਸੁਖਜੀਤ ਕੌਰ ਅੰਮ੍ਰਿਤਸਰ, ਜਸਪਾਲ ਸਿੰਘ ਹਰਦੋਵਾਲ,ਐਨਐਫਐਨ ਮੁਸਕਾਨ ਜਗਰਾਓਂ, ਪ੍ਰਭਜੋਤ ਸਿੰਘ ਭੁਲੱਥ, ਲਵਪ੍ਰੀਤ ਕੌਰ ਭੁਲੱਥ, ਅਕਾਸ਼ਦੀਪ ਸਿੰਘ ਰਾਜਾਤਾਲ, ਸਵੀਨ ਲੜੋਆ ਆਦਿ ਸ਼ਾਮਿਲ ਸਨ। ਇਸ ਤੋਂ ਇਲਾਵਾ 33 ਹਰਿਆਣਾ, 33 ਗੁਜਰਾਤ, ਚੰਡੀਗੜ੍ਹ 02, ਮਹਾਰਾਸ਼ਟਰ 02 ਅਤੇ ਉੱਤਰ ਪ੍ਰਦੇਸ਼ 3
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਰਾਜ ਸਰਕਾਰ ਪ੍ਰਵਾਸੀਆਂ ਨੂੰ ਪ੍ਰਾਪਤ ਕਰੇਗੀ ਅਤੇ ਹਵਾਈ ਅੱਡੇ 'ਤੇ ਕਾਊਂਟਰ ਸਥਾਪਤ ਕਰੇਗੀ। ਪੰਜਾਬ ਦੇ ਪ੍ਰਵਾਸੀ ਭਾਰਤੀ (ਐਨਆਰਆਈ) ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਗਲਵਾਰ ਨੂੰ ਅਮਰੀਕੀ ਸਰਕਾਰ ਦੇ ਫੈਸਲੇ 'ਤੇ ਨਿਰਾਸ਼ਾ ਜ਼ਾਹਰ ਕੀਤੀ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਵਾਲੇ ਇਨ੍ਹਾਂ ਲੋਕਾਂ ਨੂੰ ਡਿਪੋਰਟ ਕਰਨ ਦੀ ਬਜਾਏ ਉਨ੍ਹਾਂ ਨੂੰ ਪੱਕੀ ਰਿਹਾਇਸ਼ ਮੁਹੱਈਆ ਕਰਵਾਈ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਭਾਰਤੀ 'ਵਰਕ ਪਰਮਿਟ' 'ਤੇ ਅਮਰੀਕਾ ਵਿਚ ਦਾਖਲ ਹੁੰਦੇ ਹਨ ਅਤੇ ਜਦੋਂ ਇਸ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਉਹ ਗੈਰ-ਕਾਨੂੰਨੀ ਪ੍ਰਵਾਸੀ ਬਣ ਜਾਂਦੇ ਹਨ। ਮੰਤਰੀ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਵਸਦੇ ਪੰਜਾਬੀਆਂ ਦੀਆਂ ਚਿੰਤਾਵਾਂ ਅਤੇ ਹਿੱਤਾਂ ਬਾਰੇ ਚਰਚਾ ਕਰਨ ਲਈ ਅਗਲੇ ਹਫ਼ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ।
ਉਧਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਭਾਰਤ ਗੈਰਕਾਨੂੰਨੀ ਪਰਵਾਸ ਦੀ ਵਕਾਲਤ ਨਹੀਂ ਕਰਦਾ ਹੈ। ਜੈਸ਼ੰਕਰ ਨੇ ਜਨਵਰੀ ਵਿਚ ਟਰੰਪ ਦੇ ਸਹੁੰ ਚੁੱਕ ਸਮਾਗਮ ਲਈ ਅਮਰੀਕਾ ਫੇਰੀ ਦੌਰਾਨ ਕਿਹਾ ਸੀ ਕਿ ਭਾਰਤ ਗੈਰਕਾਨੂੰਨੀ ਪਰਵਾਸ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਭਾਰਤੀ ਪ੍ਰਤਿਭਾ ਅਤੇ ਭਾਰਤੀ ਹੁਨਰ ਨੂੰ ਵਿਸ਼ਵ ਪੱਧਰ ’ਤੇ ਵੱਧ ਤੋਂ ਵੱਧ ਮੌਕੇ ਮਿਲਣ।