Trending Photos
Ravneet Singh Bittu: ਰਾਜ ਸਭਾ ਸੰਸਦ ਮੈਂਬਰ ਰਵਨਤ ਸਿੰਘ ਬਿੱਟੂ ਦੀ ਪਟੀਸ਼ਨ ਉਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਬਿੱਟੂ ਨੇ ਲੋਕ ਸਭਾ ਚੋਣ ਵਿੱਚ ਨਾਮਜ਼ਦਗੀ ਤੋਂ ਪਹਿਲਾਂ ਉਨ੍ਹਾਂ ਤੋਂ ਲੁਧਿਆਣਾ ਦੇ ਹਾਊਸ ਰੈਂਟ ਦੇ ਬਕਾਏ ਦੇ ਤੌਰ ਉਤੇ ਵਸੂਲੇ 1 ਕਰੋੜ 82 ਲੱਖ ਰੁਪੇ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਖ਼ਲ ਕੀਤੀ ਸੀ। ਨੋ ਡਿਊ ਸਰਟੀਫਿਕੇਟ ਲਈ ਉਨਾਂ ਤੋਂ 2016 ਤੋਂ ਲੈ ਕੇ 2024 ਤੱਕ ਉਨ੍ਹਾਂ ਦੇ ਸਰਕਾਰੀ ਰਿਹਾਇਸ਼ ਦੀ ਹਾਊਸ ਰੈਂਟ ਦੀ ਰਾਸ਼ੀ ਮੰਗੀ ਸੀ। ਉਦੋਂ ਰਵਨੀਤ ਬਿੱਟੂ ਨੇ ਪ੍ਰੋਟੇਸਟ ਤਹਿਤ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਸੀ।
ਹੁਣ ਰਵਨੀਤ ਬਿੱਟੂ ਨੇ ਹਾਈ ਕੋਰਟ ਨੂੰ ਦੱਸਿਆ ਕਿ 2019 ਵਿੱਚ ਲੋਕ ਸਭਾ ਚੋਣ ਵਿੱਚ ਨਾਮਜ਼ਦਗੀ ਤੋਂ ਪਹਿਲਾਂ ਉਨ੍ਹਾਂ ਨੂੰ ਨੋ ਡਿਊਟ ਸਰਟੀਫਿਕੇ ਜਾਰੀ ਕੀਤਾ ਗਿਆ ਸੀ ਤਾਂ ਹੁਣ 2016 ਤੋਂ ਕਿਸ ਤਰ੍ਹਾਂ ਇਹ ਰਾਸ਼ੀ ਮੰਗੀ ਗਈ। ਉਨ੍ਹਾਂ ਨੂੰ ਕਦੇ ਵੀ ਹਾਊਸ ਰੈਂਟ ਅਤੇ ਇਸ ਜੁਰਮਾਨੇ ਲਈ ਕੋਈ ਨੋਟਿਸ ਨਹੀਂ ਭੇਜਿਆ ਗਿਆ।
ਪਰ ਜਦ ਪਿਛਲੇ ਸਾਲ ਲੋਕ ਸਭਾ ਚੋਣਾਂ ਵਿੱਚ ਨਾਮਜ਼ਦਗੀ ਲਈ ਉਨ੍ਹਾਂ ਨੇ ਨੋ ਡਿਊ ਸਰਟੀਫਿਕੇਟ ਮੰਗਿਆ ਤਾਂ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਇਹ ਰਾਸ਼ੀ ਜਮ੍ਹਾਂ ਕਰਵਾ ਤਾਂ ਹੀ ਨੋ ਡਿਊ ਸਰਟੀਫਿਕੇਟ ਮਿਲੇਗਾ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ 5 ਮਈ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।