Gurdas Maan become grandfather: ਗੁਰਦਾਸ ਮਾਨ (Gurdas Maan) ਦਾਦਾ ਬਣ ਗਏ ਹਨ । ਉਨ੍ਹਾਂ ਦੇ ਪੁੱਤਰ ਗੁਰਿਕ ਮਾਨ ਅਤੇ ਸਿਮਰਨ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਗੁਰਦਾਸ ਮਾਨ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਉਹਨਾਂ ਦੇ ਦਾਦਾ ਬਣਨ ਦੀਆਂ ਖਬਰਾਂ ਕਾਫ਼ੀ ਜ਼ਿਆਦਾ ਵਾਇਰਲ ਰਹੀਆਂ ਹਨ।
Trending Photos
Gurdas Maan become grandfather: ਪੰਜਾਬੀ ਗਾਇਕ ਗੁਰਦਾਸ ਮਾਨ ਅਕਸਰ ਆਪਣੀ ਗਾਇਕੀ ਨੂੰ ਲੈਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਹਮੇਸ਼ਾ ਆਪਣੇ ਸੱਭਿਆਚਾਰਕ ਬੋਲਾਂ ਵਾਲੇ ਗੀਤਾਂ ਨਾਲ ਹਮੇਸ਼ਾ ਹਰ ਕਿਸੇ ਦੇ ਦਿਲ ਵਿੱਚ ਥਾਂ ਬਣਾਈ ਹੈ। ਹੁਣ ਇੱਕ ਵਾਰ ਗੁਰਦਾਸ ਮਾਨ ਸੁਰਖੀਆਂ ਵਿੱਚ ਆ ਰਹੇ ਹਨ।
ਹਾਲ ਹੀ ਵਿਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸ ਮਾਨ ਦੇ ਦਾਦਾ ਬਣਨ ਨੂੰ ਲੈ ਕੇ ਇੱਕ ਹੋਰ ਖ਼ਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਅਤੇ ਨੂੰਹ ਸਿਮਰਨ ਮੁੰਡੀ ਦੇ ਘਰ ਪੁੱਤਰ ਨੇ (Gurdas Maan become grandfather)ਜਨਮ ਲਿਆ ਹੈ। ਜਦੋਂ ਤੋਂ ਗੁਰਦਾਸ ਮਾਨ ਦੇ ਦਾਦਾ ਬਣਨ ਦੀ ਖਬਰ ਸਾਹਮਣੇ ਆਈ ਹੈ ਉਹਨਾਂ ਨੂੰ ਵਧਾਇਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਦੱਸ ਦੇਈਏ ਕਿ ਗੁਰਦਾਸ ਮਾਨ ਦੇ ਪੁੱਤਰ ਦਾ ਵਿਆਹ ਹਾਲ ਹੀ ਵਿੱਚ ਪਿੱਛਲੇ ਸਾਲ ਪਟਿਆਲਾ ਵਿੱਚ ਬੜੇ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਸੀ। ਪੇਸ਼ੇ ਵਜੋਂ ਗੁਰਿਕ ਮਾਨ ਇਕ ਡਾਇਰੈਕਟਰ ਹਨ ਅਤੇ ਉਸਦੀ ਪਤਨੀ (Gurdas Maan become grandfather)ਸਿਮਰਨ ਕੌਰ ਮੁੰਡੀ ਇੱਕ ਮਾਡਲ ਹੈ।
ਇਹ ਵੀ ਪੜ੍ਹੋ: ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਬਾਰੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਜਾਣੋ ਕੀ ਕਿਹਾ
ਹਾਲਾਂਕਿ ਇਸ ਖਬਰ ਨੂੰ ਲੈਕੇ ਗੁਰਿਕ ਮਾਨ ਅਤੇ (Gurdas Maan become grandfather)ਉਸਦੀ ਪਤਨੀ ਦਾ ਕੋਈ ਬਿਆਨ ਨਹੀਂ ਆਇਆ ਹੈ।