Jathedar Harpreet Singh: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਹੀ ਤੇਜੀ ਦੇ ਨਾਲ ਮੇਰੇ ਖਿਲਾਫ਼ ਚੱਲ ਰਹੀ ਪੜਤਾਲ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਪਰ ਆਉਣ ਵਾਲੇ ਕੁੱਝ ਦਿਨਾਂ ਵਿੱਚ ਐਡਜੈਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਉਨ੍ਹਾਂ ਲੋਕਾਂ ਵੱਲੋਂ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ ਅਤੇ ਫਿਰ ਉਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ।
Trending Photos
Jathedar Harpreet Singh: 28 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਈ ਗਈ ਮਹੱਤਵਪੂਰਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਰੁਝੇਵਿਆਂ ਭਰਿਆ ਸਮਾਂ-ਸਾਰਣੀ ਦੱਸਿਆ ਜਾ ਰਿਹਾ ਹੈ। ਪਰ ਇਸ ਸਬੰਧੀ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ 'ਤੇ ਸਵਾਲ ਖੜ੍ਹੇ ਕੀਤੇ ਹਨ।
ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਲਾਈਵ ਹੋ ਕੇ ਕਈ ਤਰ੍ਹਾਂ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਮੀਟਿੰਗ ਹੀ ਮੁਲਤਵੀ ਨਹੀਂ ਹੋਈ ਬਲਕਿ ਉਸਦੇ ਖਿਲਾਫ਼ ਜਿਹੜੀ ਤਿੰਨ ਮੈਂਬਰੀ ਕਮੇਟੀ ਬਣੀ ਹੈ, ਜਿਸ ਦੀ ਅਗਵਾਈ ਕਰ ਰਹੇ ਤੇ ਸਰਪ੍ਰਸਤੀ ਉਸ ਲੀਡਰ ਕੋਲ ਹੈ, ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੱਢਿਆ ਗਿਆ ਹੈ, ਉਹਦੇ ਵੱਲੋਂ ਆਪਣੀ ਗੱਡੀ ਵਿਚ (ਉਨ੍ਹਾਂ ਨੂੰ) ਬਿਠਾ ਕੇ ਮੇਰੇ ਖਿਲਾਫ਼ ਸਾਜਿਸ਼ ਰਚੀ ਜਾ ਰਹੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਉਕਤ ਕਮੇਟੀ ਵਲੋਂ ਮੇਰੇ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਪਰ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਵੀ ਕਿਹਾ ਗਿਆ ਹੈ ਕਿ ਲਿਖ ਕੇ ਦਿਓ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਮਰਿਆਦਾ ਦੀ ਉਲੰਘਣਾ ਕੀਤੀ ਹੈ, ਪਰ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਵੀ ਮੇਰੇ ਖਿਲਾਫ਼ ਕੁੱਝ ਵੀ ਨਹੀਂ ਲਿਖ ਕੇ ਦਿੱਤਾ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਹੀ ਤੇਜੀ ਦੇ ਨਾਲ ਮੇਰੇ ਖਿਲਾਫ਼ ਚੱਲ ਰਹੀ ਪੜਤਾਲ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਪਰ ਆਉਣ ਵਾਲੇ ਕੁੱਝ ਦਿਨਾਂ ਵਿੱਚ ਐਡਜੈਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਉਨ੍ਹਾਂ ਲੋਕਾਂ ਵੱਲੋਂ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ ਅਤੇ ਫਿਰ ਉਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਦੋਸ਼ ਲਾਇਆ ਕਿ ਜਿਹੜਾ ਜਥੇਦਾਰ (ਉਨ੍ਹਾਂ ਦੀ) ਈਨ ਨਹੀਂ ਮੰਨਦਾ ਤਾਂ, ਉਸਦੀਆਂ ਬੁਰਕੀਆਂ ਤੱਕ ਗਿਣੀਆਂ ਜਾਂਦੀਆਂ ਹਨ, ਕਿ ਇਹਨੇ (ਜਥੇਦਾਰ) ਆਪਣੇ ਕਾਰਜਕਾਲ ਦੌਰਾਨ ਕਿੰਨੀਆਂ ਬੁਰਕੀਆਂ ਖਾਦੀਆਂ।
ਮੈਨੂੰ ਖੁਸ਼ੀ ਹੈ ਕਿ ਮੇਰੀਆਂ ਬੁਰਕੀਆਂ ਤੱਕ ਦਾ ਹਿਸਾਬ ਕੀਤਾ ਜਾ ਰਿਹਾ ਹੈ। ਜਥੇਦਾਰ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਕਿ ਜਲਦੀ ਕਰੋ ਮੇਰੇ ਤੇ ਦੋਸ਼ ਲਾਓ ਅਤੇ ਮੈਨੂੰ ਬਾਹਰ ਕੱਢੋ, ਮੇਰੀਆਂ ਸੇਵਾਵਾਂ ਖ਼ਤਮ ਕਰੋ ਅਤੇ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ, ਫਿਰ ਪੰਥ ਦੇ ਸਹਿਯੋਗ ਨਾਲ ਮੈਂ ਆਪਣੀ ਕੌਮ ਦੇ ਸਹਿਯੋਗ ਨਾਲ ਜਿਹੜੇ ਮੇਰੇ ਖਿਲਾਫ਼ ਨੈਰੇਟਿਵ ਸਿਰਜ ਰਹੇ ਹਨ, ਉਨ੍ਹਾਂ ਨੂੰ ਜਵਾਬ ਦੇਣ ਦਾ ਯਤਨ ਕਰਾਂਗਾ।