ਤਿੰਨ ਸਾਲ ਦੇ ਵਕਫੇ ਮਗਰੋਂ ਗਣਤੰਤਰ ਦਿਵਸ ਉਤੇ ਦਿੱਲੀ ਵਿੱਚ ਪੰਜਾਬ ਦੀ ਝਾਂਕੀ ਦੇਖਣ ਨੂੰ ਮਿਲੀ। ਇਹ ਝਾਂਕੀ ਪੰਜਾਬ ਦੀ ਧਰਤੀ ਅਤੇ ਬਾਬਾ ਸ਼ੇਖ ਫ਼ਰੀਦ ਨੂੰ ਸਮਰਪਿਤ ਰਹੀ।
ਪੰਜਾਬ ਦੀ ਵਿਭਿੰਨਤਾ,ਖੇਤੀ ਅਤੇ ਸੰਗੀਤ ਨੂੰ ਪੇਸ਼ ਕਰਦੀ ਝਾਂਕੀ ਦੀ ਉਥੇ ਹਾਜ਼ਰ ਲੋਕਾਂ ਨੇ ਕਾਫੀ ਸ਼ਲਾਘਾ ਕੀਤੀ।
ਦੂਜੇ ਭਾਗ ਵਿੱਚ ਕਲਾਕਾਰ ਲੋਕ ਸੰਗੀਤ ਅਤੇ ਪੰਜਾਬ ਦੇ ਰਵਾਇਤੀ ਸੰਗੀਤ ਸਾਜ਼ ਵਜਾਉਂਦੇ ਦੇਖੇ ਗਏ।
ਝਾਂਕੀ ਵਿੱਚ ਪੰਜਾਬ ਦੇ ਸੰਗੀਤ ਦੇ ਸਾਜ ਵੀ ਦਿਖਾਏ ਗਏ ਹਨ।
ਝਾਂਕੀ ਦਾ ਪਹਿਲਾ ਹਿੱਸਾ ਖੇਤੀਬਾੜੀ ਨੂੰ ਸਮਰਪਿਤ ਸੀ ਜਿਸ ਵਿੱਚ ਦੋ ਜੋੜੇ ਬਲਦਾਂ ਦੀ ਮਦਦ ਨਾਲ ਖੇਤੀ ਕੀਤੀ ਜਾ ਰਹੀ ਸੀ। ਦੂਜੇ ਭਾਗ ਵਿੱਚ ਕਲਾਕਾਰ ਲੋਕ ਸੰਗੀਤ ਅਤੇ ਪੰਜਾਬ ਦੇ ਰਵਾਇਤੀ ਸੰਗੀਤ ਸਾਜ਼ ਵਜਾਉਂਦੇ ਦੇਖੇ ਗਏ।
ਜਦੋਂ ਪੰਜਾਬ ਦੀ ਝਾਂਕੀ ਦਿੱਲੀ ਦੇ ਡਿਊਟੀ ਰੂਟ 'ਤੇ ਨਿਕਲੀ ਤਾਂ ਹਾਜ਼ਰ ਹਜ਼ਾਰਾਂ ਲੋਕਾਂ ਨੇ ਇਸ ਸੂਬੇ ਦੀ ਵਿਭਿੰਨਤਾ ਨੂੰ ਦੇਖਿਆ। ਖੇਤੀ ਤੋਂ ਲੈ ਕੇ ਫੁਲਕਾਰੀ ਦੀ ਕਢਾਈ ਵਿਸ਼ੇਸ਼ ਤੌਰ 'ਤੇ ਦਿਖਾਈ ਗਈ।
ਦਿੱਲੀ ਵਿੱਚ ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਦਿਖਾਈ ਗਈ, ਜਿਸ ਦਾ ਥੀਮ 'ਪੰਜਾਬ ਦੀ ਧਰਤੀ ਗਿਆਨ ਤੇ ਸਿਆਣਪ' ਵਾਲਾ ਸੀ।
ट्रेन्डिंग फोटोज़