Jalandhar News: ਖਾਤਾਧਾਰਕ ਪੁੱਜਿਆ ਅਦਾਲਤ; ਹੁਣ ਜਲੰਧਰ ਦਾ ਬੈਂਕ ਹੋਵੇਗਾ ਨਿਲਾਮ, ਢੋਲ ਲੈ ਕੇ ਪੁੱਜਾ ਸ਼ਿਕਾਇਤਕਰਤਾ
Advertisement
Article Detail0/zeephh/zeephh2619051

Jalandhar News: ਖਾਤਾਧਾਰਕ ਪੁੱਜਿਆ ਅਦਾਲਤ; ਹੁਣ ਜਲੰਧਰ ਦਾ ਬੈਂਕ ਹੋਵੇਗਾ ਨਿਲਾਮ, ਢੋਲ ਲੈ ਕੇ ਪੁੱਜਾ ਸ਼ਿਕਾਇਤਕਰਤਾ

Jalandhar News: ਮਾਡਲ ਟਾਊਨ ਵਿੱਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਬਾਹਰ ਢੋਲ ਲੈ ਕੇ ਸਖ਼ਸ਼ ਪਹੁੰਚ ਗਿਆ। ਇਸ ਦੌਰਾਨ ਸਖ਼ਸ਼ ਵੱਲੋਂ ਬੈਂਕ ਦੇ ਬਾਹਰ ਢੋਲ ਬਜਾਏ ਗਏ।

Jalandhar News: ਖਾਤਾਧਾਰਕ ਪੁੱਜਿਆ ਅਦਾਲਤ; ਹੁਣ ਜਲੰਧਰ ਦਾ ਬੈਂਕ ਹੋਵੇਗਾ ਨਿਲਾਮ, ਢੋਲ ਲੈ ਕੇ ਪੁੱਜਾ ਸ਼ਿਕਾਇਤਕਰਤਾ

Jalandhar News: ਮਾਡਲ ਟਾਊਨ ਵਿੱਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਬਾਹਰ ਢੋਲ ਲੈ ਕੇ ਸਖ਼ਸ਼ ਪਹੁੰਚ ਗਿਆ। ਇਸ ਦੌਰਾਨ ਸਖ਼ਸ਼ ਵੱਲੋਂ ਬੈਂਕ ਦੇ ਬਾਹਰ ਢੋਲ ਬਜਾਏ ਗਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੈਂਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੀੜਤ ਨੇ ਦੋਸ਼ਤ ਲਗਾਏ ਕਿ ਉਸਨੇ ਬੈਂਕ ਤੋਂ ਪੈਸੇ ਲੈਣੇ ਸਨ ਜੋ ਕਿ ਬੈਂਕ ਵੱਲੋਂ ਉਨ੍ਹਾਂ ਦੇ ਪੈਸੇ ਕਿਸੇ ਵਿਭਾਗ ਨੂੰ ਦੇ ਦਿੱਤੇ ਗਏ। ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬ ਐਂਡ ਸਿੰਘ ਬੈਂਕ ਵਿੱਚ ਸਾਲ 2011 ਵਿੱਚ ਕਰੰਟ ਅਕਾਊਂਟ ਖੁਲ੍ਹਵਾਇਆ ਸੀ, ਜਿਸ ਵਿੱਚ ਕਰੀਬ 32 ਲੱਖ ਰੁਪਏ ਸੀ।

ਪੀੜਤ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਸ ਨੇ ਬੈਂਕ ਤੋਂ ਅਜਿਹਾ ਨਾ ਕਰਨ  ਦੀ ਅਪੀਲ ਕੀਤੀ ਪਰ ਬੈਂਕ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੀ ਗੱਲ ਉਤੇ ਧਿਆਨ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਪੀੜਤ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਖ਼ ਕੀਤਾ। ਪੀੜਤ ਨੇ ਕਿਹਾ ਕਿ ਅਦਾਲਤ ਵਿੱਚ ਚੱਲੇ ਕੇਸ ਵਿੱਚ ਬੈਂਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਹੁਣ ਬੈਂਕ ਦੀ ਨਿਲਾਮੀ ਦੀ ਤਾਰੀਕ ਆਈ ਹੈ ਅਤੇ ਅੱਜ ਬੈਂਕ ਦੀ ਮੁਨਿਆਦੀ ਸੀ। ਪੀੜਤ ਨੇ ਕਿਹਾ ਕਿ 14 ਫਰਵਰੀ ਨੂੰ ਬੈਂਕ ਨੂੰ ਨਿਲਾਮ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: Amritsar News: ਐਮਪੀ ਗੁਰਜੀਤ ਔਜਲਾ ਤੇ ਰਾਜਕੁਮਾਰ ਵੇਰਕਾ ਨੇ ਡਾ. ਅੰਬੇਦਕਰ ਦੇ ਬੁੱਤ ਦੀ ਦੁੱਧ ਨਾਲ ਕੀਤੀ ਸਫ਼ਾਈ

ਇਸ ਤੋਂ ਬਾਅਦ ਜੋ ਉਨ੍ਹਾਂ ਦੇ ਬਣਦੇ ਪੈਸੇ ਹਨ, ਉਹ ਮਿਲ ਜਾਣਗੇ ਬਾਕੀ ਪੈਸੇ ਬੈਂਕ ਨੂੰ ਦਿੱਤੇ ਜਾਣਗੇ। ਇਸ ਨੂੰ ਲੈ ਕੇ ਸਖ਼ਸ਼ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਇਸ ਬੈਂਕ ਵਿੱਚ ਖਾਤਾ ਖੁਲ੍ਹਵਾਉਣ ਹੈ ਤਾਂ ਉਹ ਕਿਸੇ ਹੋਰ ਬ੍ਰਾਂਚ ਵਿੱਚ ਖੁਲ੍ਹਵਾ ਸਕਦਾ ਹੈ, ਕਿਉਂਕਿ ਅਗਲੇ ਮਹੀਨੇ ਬੈਂਕ ਦੀ ਨਿਲਾਮੀ ਹੋ ਜਾਵੇਗੀ। ਇਸ ਨੂੰ ਲੈ ਕੇ ਅੱਜ ਕੁਲਵਿਦਰ ਵੱਲੋਂ ਕੁਲਵਿੰਦਰ ਵੱਲੋਂ ਬੈਂਕ ਦੇ ਬਾਹਰ ਢੋਲ ਬਜਾਏ ਗਏ।

ਇਹ ਵੀ ਪੜ੍ਹੋ: Amritsar Bandh News: ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਦੇ ਰੋਸ ਵਜੋਂ ਅੱਜ ਅੰਮ੍ਰਿਤਸਰ ਬੰਦ ਦਾ ਸੱਦਾ

Trending news