Fatehgarh Sahib: ਸਰਹਿੰਦ ਨੇੜਲੇ ਪਿੰਡ ਸਾਨੀਪੁਰ ਕੋਲੋਂ ਲੰਘਦੀ ਭਾਖੜਾ ਨਹਿਰ 'ਚ ਆਪਣੀ 4 ਸਾਲਾ ਧੀ ਸਮੇਤ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕੀਤੀ।
Trending Photos
Fatehgarh Sahib (ਜਗਮੀਤ ਸਿੰਘ): ਸਰਹਿੰਦ ਨੇੜਲੇ ਪਿੰਡ ਸਾਨੀਪੁਰ ਕੋਲੋਂ ਲੰਘਦੀ ਭਾਖੜਾ ਨਹਿਰ 'ਚ ਆਪਣੀ 4 ਸਾਲਾ ਧੀ ਸਮੇਤ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕੀਤੀ। ਜਿਨ੍ਹਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮ੍ਰਿਤਕ ਮਹਿਲਾ ਦੇ ਪਤੀ ਅਤੇ ਸੱਸ ਵਿਰੁੱਧ ਸਰਹਿੰਦ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਨੂਰ ਮੁਹੰਮਦ ਵਾਸੀ ਪਿੰਡ ਸਾਨੀਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸਦੀ ਵੱਡੀ ਭੈਣ ਰੇਸ਼ਮਾ ਰਾਣੀ ਦਾ ਵਿਆਹ ਆਮਿਰ ਖਾਨ ਵਾਸੀ ਪਿੰਡ ਮਾਜਰੀ ਕਿਸ਼ਨੇਵਾਲੀ ਨਾਲ ਹੋਇਆ ਸੀ।
ਨੂਰ ਮੁਹੰਮਦ ਨੇ ਦੋਸ਼ ਲਗਾਏ ਕਿ ਉਸਦਾ ਜੀਜਾ ਕਿਸੇ ਹੋਰ ਲੜਕੀ ਨੂੰ ਪਿਆਰ ਕਰਦਾ ਹੈ ਜਿਸ ਨਾਲ ਵਿਆਹ ਕਰਵਾਉਣ ਲਈ ਉਹ ਅਤੇ ਉਸਦੀ ਮਾਂ ਉਸਦੀ ਭੈਣ ਰੇਸ਼ਮਾ ਉਤੇ ਤਲਾਕ ਦੇਣ ਲਈ ਦਬਾਅ ਪਾਉਂਦੇ ਰਹਿੰਦੇ ਸਨ ਤੇ ਉਸਦੀ ਭੈਣ ਦੀ ਕੁੱਟਮਾਰ ਕਰਕੇ ਉਸਨੂੰ ਪੇਕੇ ਭੇਜ ਦਿੰਦੇ ਸਨ। ਜਿਨ੍ਹਾਂ ਨੇ ਬੀਤੀ 1 ਜਨਵਰੀ ਨੂੰ ਉਸਦੀ ਭੈਣ ਰੇਸ਼ਮਾ ਨੂੰ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਅਸੀਂ ਤੈਨੂੰ ਨਹੀਂ ਰੱਖਣਾ ਜਿਸ ਤੋਂ ਬਾਅਦ ਉਸਦੀ ਭੈਣ ਰੇਸ਼ਮਾ ਰਾਣੀ ਆਪਣੇ ਪੇਕੇ ਘਰ ਪਿੰਡ ਸਾਨੀਪੁਰ ਰਹਿਣ ਲੱਗੀ। ਜਿਸਨੂੰ ਨੂੰ ਬੀਤੇ ਦਿਨੀਂ ਉਸਦੇ ਜੀਜੇ ਆਮਿਰ ਖ਼ਾਨ ਨੇ ਫੋਨ ਕਰਕੇ ਕਿਹਾ ਕਿ ਜੇਕਰ ਉਹ ਹੁਣ ਵਾਪਸ ਸਹੁਰੇ ਘਰ ਪਿੰਡ ਮਾਜਰੀ ਆਈ ਤਾਂ ਉਹ ਮਰ ਜਾਵੇਗਾ।
ਨੂਰ ਮੁਹੰਮਦ ਨੇ ਦੱਸਿਆ ਕਿ ਆਪਣੇ ਪਤੀ ਦਾ ਫੋਨ ਸੁਣ ਕੇ ਉਸਦੀ ਭੈਣ ਰੇਸ਼ਮਾ ਕਾਫੀ ਪ੍ਰੇਸ਼ਾਨ ਹੋ ਗਈ ਤੇ ਬੀਤੀ 18 ਜਨਵਰੀ ਨੂੰ ਆਪਣੇ ਪਤੀ ਅਤੇ ਸੱਸ ਤੋਂ ਤੰਗ ਆ ਕੇ ਉਸਦੀ ਭੈਣ ਰੇਸ਼ਮਾ ਰਾਣੀ ਨੇ ਆਪਣੀ 4 ਸਾਲਾ ਬੱਚੀ ਰਿਹਾਨਾ ਸਮੇਤ ਸਾਨੀਪੁਰ ਕੋਲੋਂ ਲੰਘਦੀ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਜਿਸ ਦੀ ਲਾਸ਼ ਨਹਿਰ ਵਿਚੋਂ ਮਿਲੀ ਹੈ।
ਨੂਰ ਮੁਹੰਮਦ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਆਮਿਰ ਖਾਨ ਤੇ ਸੱਸ ਨਿਆਮਤੇ ਵਾਸੀਆਨ ਪਿੰਡ ਮਾਜਰੀ ਕਿਸ਼ਨੇਵਾਲੀ ਵਿਰੁੱਧ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰਕੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Amritsar News: ਐਮਪੀ ਗੁਰਜੀਤ ਔਜਲਾ ਤੇ ਰਾਜਕੁਮਾਰ ਵੇਰਕਾ ਨੇ ਡਾ. ਅੰਬੇਦਕਰ ਦੇ ਬੁੱਤ ਦੀ ਦੁੱਧ ਨਾਲ ਕੀਤੀ ਸਫ਼ਾਈ