Champions Trophy: ਚੈਂਪੀਅਨਸ ਟ੍ਰਾਫੀ 2025 ਕਿੱਥੇ ਅਤੇ ਕਿਵੇਂ ਹੋਵੇਗੀ ਇਸ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਵਿਵਾਦ ਕਾਰਨ ਇਸ ਦੇ ਸ਼ਡਿਊਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
Trending Photos
Champions Trophy: ਚੈਂਪੀਅਨਸ ਟ੍ਰਾਫੀ 2025 ਕਿੱਥੇ ਅਤੇ ਕਿਵੇਂ ਹੋਵੇਗੀ ਇਸ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਵਿਵਾਦ ਕਾਰਨ ਇਸ ਦੇ ਸ਼ਡਿਊਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਆਈਸੀਸੀ ਨੇ 29 ਨਵੰਬਰ ਨੂੰ ਮੀਟਿੰਗ ਰੱਖੀ ਸੀ, ਜਿਸ ਵਿੱਚ ਉਸ ਦੇ ਸੰਗਠਨ ਬਾਰੇ ਫ਼ੈਸਲਾ ਲਿਆ ਜਾਣਾ ਸੀ ਪਰ ਇਹ ਮੀਟਿੰਗ ਅਗਲੇ ਦਿਨ ਲਈ ਟਾਲ ਦਿੱਤੀ ਗਈ।
ਹੁਣ ਇਹ ਅਪਡੇਟ ਸਾਹਮਣੇ ਆ ਰਿਹਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਹਾਈਬ੍ਰਿਡ ਮਾਡਲ ਤਹਿਤ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਸਹਿਮਤ ਹੋ ਗਿਆ ਹੈ ਪਰ ਕੁਝ ਸ਼ਰਤਾਂ ਵੀ ਸਾਹਮਣੇ ਰੱਖੀਆਂ ਹਨ।
ਆਈਸੀਸੀ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਅਲਟੀਮੇਟਮ ਦਿੱਤਾ ਸੀ ਕਿ 2025 ਵਿੱਚ ਚੈਂਪੀਅਨਜ਼ ਟ੍ਰਾਫੀ ਦੀ ਮੇਜ਼ਬਾਨੀ ਲਈ ਹਾਈਬ੍ਰਿਡ ਮਾਡਲ ਹੀ ਹੁਣ ਇੱਕੋ ਇੱਕ ਵਿਕਲਪ ਹੈ। ਜੇਕਰ ਪੀਸੀਬੀ ਇਸ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਸਦੀ ਟੀਮ ਬਾਹਰ ਹੋ ਜਾਵੇਗੀ ਤੇ ਇਹ ਆਈਸੀਸੀ ਟੂਰਨਾਮੈਂਟ ਕਿਸੇ ਹੋਰ ਦੇਸ਼ ਵਿੱਚ ਆਯੋਜਿਤ ਕੀਤਾ ਜਾਵੇਗਾ। ਆਈਸੀਸੀ ਨੇ 29 ਨਵੰਬਰ ਨੂੰ ਬੋਰਡ ਦੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ।
ਬੀਸੀਸੀਆਈ ਦਾ ਸਾਫ਼ ਇਨਕਾਰ
ਬੀਸੀਸੀਆਈ ਨੇ ਭਾਰਤ ਸਰਕਾਰ ਦੀ ਨੀਤੀ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਆਈਸੀਸੀ ਨੇ 'ਹਾਈਬ੍ਰਿਡ ਮਾਡਲ' ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਪਾਕਿਸਤਾਨ ਕ੍ਰਿਕਟ ਨੇ ਅਜੇ ਤੱਕ ਸਵੀਕਾਰ ਨਹੀਂ ਕੀਤਾ ਹੈ। ਇਸ ਬਾਰੇ ਫ਼ੈਸਲਾ ਲੈਣ ਲਈ ਆਈਸੀਸੀ ਨੇ ਮੀਟਿੰਗ ਵੀ ਕੀਤੀ ਸੀ ਪਰ ਇਸ ਤੋਂ ਬਾਅਦ ਵੀ ਕੋਈ ਫੈਸਲਾ ਨਹੀਂ ਲਿਆ ਗਿਆ। ਭਾਰਤ ਦੇ ਨਾਲ-ਨਾਲ ਦੂਜੇ ਦੇਸ਼ਾਂ ਦੇ ਬੋਰਡਾਂ ਵੱਲੋਂ ਵੀ ਪਾਕਿਸਤਾਨ ਵਿੱਚ ਸੁਰੱਖਿਆ ਕਾਰਨਾਂ ਦਾ ਮੁੱਦਾ ਉਠਾਇਆ ਗਿਆ ਸੀ।
ਪਾਕਿ ਨੇ ਸਹਿਮਤੀ ਦਿੱਤੀ ਪਰ ਇਹ ਸ਼ਰਤਾਂ ਰੱਖੀਆਂ
ਹਾਈਬ੍ਰਿਡ ਮਾਡਲ ਦੇ ਤਹਿਤ ਚੈਂਪੀਅਨਸ ਟਰਾਫੀ ਨਾ ਕਰਵਾਉਣ 'ਤੇ ਅੜੇ ਰਹੇ ਪਾਕਿਸਤਾਨ ਕ੍ਰਿਕਟ ਬੋਰਡ ਦਾ ਰਵੱਈਆ ਥੋੜ੍ਹਾ ਕਮਜ਼ੋਰ ਹੋ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਉਹ ਹਾਈਬ੍ਰਿਡ ਮਾਡਲ 'ਤੇ ਚੈਂਪੀਅਨਸ ਟ੍ਰਾਫੀ ਕਰਵਾਉਣ ਲਈ ਰਾਜ਼ੀ ਹੋ ਗਿਆ ਹੈ ਪਰ ਨਾਲ ਹੀ ਕੁਝ ਸ਼ਰਤਾਂ ਵੀ ਰੱਖੀਆਂ ਹਨ।
1. ਦੁਬਈ ਵਿੱਚ ਭਾਰਤ ਦੇ ਮੈਚ: ਭਾਰਤੀ ਕ੍ਰਿਕਟ ਟੀਮ ਦੇ ਸਾਰੇ ਮੈਚ, ਜਿਸ ਵਿੱਚ ਗਰੁੱਪ ਪੜਾਅ, ਸੈਮੀਫਾਈਨਲ ਅਤੇ ਫਾਈਨਲ (ਜੇ ਉਹ ਕੁਆਲੀਫਾਈ ਕਰਦੇ ਹਨ) ਸਮੇਤ ਇਹ ਸਾਰੇ ਦੁਬਈ ਵਿੱਚ ਖੇਡੇ ਜਾਣਗੇ, ਕਿਉਂਕਿ ਭਾਰਤ ਸਰਕਾਰ ਨੇ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ।
2. ਲਾਹੌਰ ਵਿੱਚ ਬੈਕਅੱਪ ਮੇਜ਼ਬਾਨੀ: ਪਾਕਿਸਤਾਨ ਨੇ ਲਾਹੌਰ ਵਿੱਚ ਸੈਮੀਫਾਈਨਲ ਤੇ ਫਾਈਨਲ ਦੀ ਮੇਜ਼ਬਾਨੀ ਕਰਨ ਦਾ ਅਧਿਕਾਰ ਰਾਖਵਾਂ ਰੱਖਿਆ ਹੈ ਜੇਕਰ ਭਾਰਤ ਗਰੁੱਪ ਪੜਾਅ ਤੋਂ ਅੱਗੇ ਵਧਣ ਵਿੱਚ ਅਸਫਲ ਰਹਿੰਦਾ ਹੈ।
3. ਆਈਸੀਸੀ ਟੂਰਨਾਮੈਂਟਾਂ ਲਈ ਨਿਰਪੱਖ ਸਥਾਨ: ਪੀਸੀਬੀ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਜੇਕਰ ਭਾਰਤ ਭਵਿੱਖ ਵਿੱਚ ਆਈਸੀਸੀ ਮੁਕਾਬਲਿਆਂ ਦੀ ਮੇਜ਼ਬਾਨੀ ਕਰਦਾ ਹੈ ਤਾਂ ਪਾਕਿਸਤਾਨ ਦੇ ਮੈਚ ਨਿਰਪੱਖ ਸਥਾਨਾਂ 'ਤੇ ਖੇਡੇ ਜਾਣਗੇ।