Punjab 95: ਦਿਲਜੀਤ ਦੁਸਾਂਝ ਦੀ ਫਿਲਮ 'ਪੰਜਾਬ 95' (Punjab 95) ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਫਿਲਮ ਦੀ ਰਿਲੀਜ਼ ਤਾਰੀਕ ਦਾ ਵੀ ਐਲਾਨ ਕਰ ਦਿੱਤਾ ਹੈ।
Trending Photos
Punjab 95 release date: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਫਿਲਮ 'ਪੰਜਾਬ 95' (Punjab 95) ਨੂੰ ਸੈਂਟ੍ਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਤੋਂ ਮਨਜ਼ੂਰੀ ਲਈ ਲੰਬੀ ਲੜਾਈ ਤੋਂ ਬਾਅਦ ਰਿਲੀਜ਼ ਹੋਣ ਜਾ ਰਹੀ ਹੈ। ਜਸਵੰਤ ਸਿੰਘ ਖਾਲੜਾ (Jaswant Singh Khalra) ਦੇ ਪੰਜਾਬ ਦੇ ਇਤਿਹਾਸ ਦੇ ਅਧਿਆਏ ਉਤੇ ਆਧਾਰਿਤ ਹਨੀ ਤ੍ਰੇਹਨ (Honey Trehan) ਨਿਰਦੇਸ਼ਿਤ ਇਹ ਫਿਲਮ ਵੱਡੇ ਪਰਦੇ ਲਈ ਤਿਆਰ ਹੈ। ਪੰਜਾਬ 95 (Punjab 95) ਦਾ ਟੀਜਰ ਡਿਜੀਟਲ ਰੂਪ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਪੰਜਾਬ 95 ਦੇ ਟੀਜ਼ਰ ਵਿੱਚ ਦਿਲਜੀਤ ਦੇ ਕਿਰਦਾਰ ਦੀ ਜਾਣ-ਪਛਾਣ ਦਿੱਤੀ ਗਈ ਹੈ। ਪੰਜਾਬ ਹਿੰਸਾ, ਸਿਆਸੀ ਮਤਭੇਦ, ਦੰਗਿਆਂ ਤੇ ਸਮਾਜਿਕ-ਰਾਜਨੀਨਿਤਕ ਕਾਰਨ ਕਰਕੇ ਸੜ ਰਿਹਾ ਹੈ।
ਬਿਨਾਂ ਕਿਸੇ ਗਲਤੀ ਦੇ ਨਿਰਦੋਸ਼ ਤੇ ਬੇਗੁਨਾਹ ਲੋਕਾਂ ਦੀ ਜਾਨ ਲਈ ਜਾਂਦੀ ਹੈ। ਉਦੋਂ ਦਿਲਜੀਤ ਦਾ ਕਿਰਦਾਰ ਹਰਕਤ ਵਿੱਚ ਆਉਂਦਾ ਹੈ ਅਤੇ ਇੱਕ ਛੋਟੇ ਜ਼ਿਲ੍ਹੇ ਵਿਚ 2000 ਤੋਂ ਜ਼ਿਆਦਾ ਮੌਤਾਂ ਦੀ ਲੋਕਾਂ ਦੀ ਮੌਤ ਦੇ ਪਿੱਛੇ ਦੀ ਸੱਚਾਈ ਨੂੰ ਉਜਾਗਰ ਕੀਤਾ ਸੀ। ਟੀਜ਼ਰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਦੱਸਿਆ ਕਿ ਪੰਜਾਬ 95 ਭਾਰਤ ਨਹੀਂ ਬਲਕਿ ਕੌਮਾਂਤਰੀ ਪੱਧਰ ਉਤੇ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ 7 ਫਰਵਰੀ 2025 (Punjab 95 release date) ਨੂੰ ਸਿਰਫ਼ ਸਿਨੇਮਾਘਰਾਂ ਵਿੱਚ ਅੰਤਰਰਾਸ਼ਟਰੀ ਪੱਧਰ ਉਤੇ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਵੀ ਅਹਿਮ ਭੂਮਿਕਾ ਵਿੱਚ ਹਨ।
ਪੰਜਾਬ 95 ਦੇ (Punjab 95) ਟੀਜ਼ਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਕਾਲੇ ਦੌਰ ਵਿੱਚ ਗੁਜ਼ਰ ਰਿਹਾ ਹੈ ਤੇ ਪੁਲਿਸ ਬੇਗੁਨਾਹ ਲੋਕਾਂ ਉਤੇ ਜ਼ੁਲਮ ਢਾਹ ਰਹੀ ਹੈ। ਇਸ ਤੋਂ ਬਾਅਦ ਗਾਇਬ ਹੋਏ ਲੋਕਾਂ ਦੀ ਭਾਲ ਵਿੱਚ ਜਸਵੰਤ ਸਿੰਘ ਖਾਲੜਾ ਨਿਕਲ ਪੈਂਦੇ ਹਨ। ਉਹ ਪੁਲਿਸ ਤੋਂ ਲੈ ਕੇ ਕਚਹਿਰੀਆਂ ਦੇ ਚੱਕਰ ਕੱਢਦੇ ਹਨ। ਪੁਲਿਸ ਖਾਲੜਾ ਉਪਰ ਜ਼ੁਲਮ ਢਹਾਉਂਦੀ ਹੈ ਪਰ ਟਸ ਤੋਂ ਮਸ ਨਹੀਂ ਹੁੰਦੇ। ਟੀਜ਼ਰ ਵਿੱਚ ਦਿਲਜੀਤ ਦੁਸਾਂਝ ਸਲਾਖਾਂ ਦੇ ਪਿੱਛੇ ਲਟਕੇ ਹੋਏ ਨਜ਼ਰ ਆਏ ਅਤੇ ਖੂਨ ਨਾਲ ਲਥਪਥ ਦਾ ਵੀ ਇੱਕ ਸੀਨ ਦਿਖਾਇਆ ਗਿਆ ਹੈ।
ਪੰਜਾਬ ‘95
Releases in Cinemas internationally only on 7th February
Full Movie, No Cuts pic.twitter.com/jtvLVliloB
— DILJIT DOSANJH (@diljitdosanjh) January 17, 2025
ਕੌਣ ਸਨ ਜਸਵੰਤ ਸਿੰਘ ਖਾਲੜਾ
ਜਸਵੰਤ ਸਿੰਘ ਖਾਲੜਾ (Jaswant Singh Khalra)ਦਾ ਜਨਮ 1952 ਵਿੱਚ ਹੋਇਆ ਸੀ। ਉਹ ਇੱਕ ਸਮਾਜ ਸੇਵੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਸਨ। ਅੰਮ੍ਰਿਤਸਰ ਦੇ ਇੱਕ ਬੈਂਕ ਦੇ ਡਾਇਰੈਕਟਰ ਵਜੋਂ ਤਾਇਨਾਤ ਸਨ। ਉਨ੍ਹਾਂ ਨੇ ਬੇਸਾਹਰਿਆਂ ਤੇ ਮਜ਼ਲੂਮਾਂ ਦੀ ਆਵਾਜ਼ ਬੁਲੰਦ ਕੀਤਾ ਸੀ। ਬੇਗੁਨਾਹਾਂ ਉਪਰ ਕੀਤੇ ਜ਼ੁਲਮਾਂ ਖਿਲਾਫ਼ ਉਨ੍ਹਾਂ ਨੇ ਆਵਾਜ਼ ਚੁੱਕੀ ਸੀ।
ਉਨ੍ਹਾਂ ਪੰਜਾਬ ਪੁਲਿਸ 'ਤੇ ਗੰਭੀਰ ਦੋਸ਼ ਲਾਏ ਕਿ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਨਜਾਇਜ਼ ਤੌਰ 'ਤੇ ਹਿਰਾਸਤ 'ਚ ਲੈ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ। ਬਿਨਾਂ ਕਿਸੇ ਜਾਣਕਾਰੀ ਦੇ ਉਨ੍ਹਾਂ ਦੀਆਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ।
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਪੰਜਾਬ ਵਿਚ ਅੱਤਵਾਦ ਆਪਣੇ ਸਿਖਰ 'ਤੇ ਸੀ। ਸਾਕਾ ਨੀਲਾ ਤਾਰਾ, ਇੰਦਰਾ ਗਾਂਧੀ ਦੀ ਹੱਤਿਆ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਭਾਵ ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿਚ ਲੈਣ ਦੀ ਤਾਕਤ ਦਿੱਤੀ ਗਈ ਸੀ।
ਦੋਸ਼ ਹੈ ਕਿ ਪੰਜਾਬ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਕਈ ਝੂਠੇ ਮੁਕਾਬਲੇ ਕਰਵਾਏ, ਜਿਸ ਕਾਰਨ ਸੈਂਕੜੇ ਬੇਕਸੂਰ ਪੰਜਾਬੀਆਂ ਦੀ ਮੌਤ ਹੋ ਗਈ। ਹਰ ਰੋਜ਼ ਅੱਠ-ਦਸ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੁੰਦੀਆਂ ਸਨ। ਪੰਜਾਬ ਦੇ ਲੋਕ ਇਸ ਤੋਂ ਬਹੁਤ ਡਰੇ ਅਤੇ ਥੱਕੇ ਹੋਏ ਸਨ। ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਨੇ ਇੱਕ ਲੰਬੀ ਲੜਾਈ ਲੜੀ। ਪੰਜਾਬ ਵਿੱਚ ਹੋਰ ਅੱਤਿਆਚਾਰਾਂ ਦਾ ਖੁਲਾਸਾ ਦੇਸ਼ ਪੱਧਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਲੜਾਈ ਦੌਰਾਨ ਖਾਲੜਾ ਨੇ ਪੁਲਿਸ ਤੋਂ ਲੈ ਕੇ ਅਦਾਲਤਾਂ ਦੇ ਚੱਕਰ ਕੱਟੇ।
ਜਸਵੰਤ ਸਿੰਘ ਖਾਲੜਾ ਦਾ ਕਿਵੇਂ ਹੋਇਆ ਸੀ ਕਤਲ?
ਜਸਵੰਤ ਸਿੰਘ ਖਾਲੜਾ (Jaswant Singh Khalra) 6 ਸਤੰਬਰ 1995 ਨੂੰ ਆਪਣੇ ਘਰ ਦੇ ਬਾਹਰ ਕਾਰ ਧੋ ਰਹੇ ਸਨ। ਇਸ ਦੌਰਾਨ ਕੁਝ ਲੋਕ ਆਏ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਬਾਅਦ ਵਿੱਚ ਪਤਾ ਲੱਗਾ ਕਿ ਉਹ ਲੋਕ ਪੁਲਿਸ ਅਧਿਕਾਰੀ ਸਨ। ਕਰੀਬ ਡੇਢ ਮਹੀਨੇ ਬਾਅਦ 27 ਅਕਤੂਬਰ ਨੂੰ ਜਸਵੰਤ ਸਿੰਘ ਖਾਲੜਾ ਦੀ ਲਾਸ਼ ਸਤਲੁਜ ਦਰਿਆ 'ਚੋਂ ਮਿਲੀ ਸੀ। ਉਨ੍ਹਾਂ ਦੇ ਕਤਲ ਤੋਂ ਬਾਅਦ ਮਾਹੌਲ ਕਾਫੀ ਭਖ ਗਿਆ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਸੀਬੀਆਈ ਦੀ ਜਾਂਚ ਵਿੱਚ ਕਈ ਰਾਜ਼ ਖੁੱਲ੍ਹੇ
ਸੀਬੀਆਈ ਦੀ ਜਾਂਚ ਵਿੱਚ ਕਈ ਰਾਜ਼ ਸਾਹਮਣੇ ਆਏ। ਅਦਾਲਤ ਨੇ ਪੰਜਾਬ ਪੁਲਿਸ ਦੇ ਛੇ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ। ਹਾਈ ਕੋਰਟ ਨੇ ਛੇ ਵਿੱਚੋਂ ਚਾਰ ਦੋਸ਼ੀਆਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਹੁਣ ਪੀੜਤਾਂ ਦੀ ਲੜਾਈ ਲੜ ਰਹੀ ਹੈ।