Guru Ravidas Jayanti 2025: 16ਵੀਂ ਸਦੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇਕ ਮਹਾਨ ਕ੍ਰਾਂਤੀਕਾਰੀ ਯੁੱਗ ਪਲਟਾਊ ਚਿੰਤਕ ਤੇ ਦੱਬੀਆਂ-ਕੁਚਲੀਆਂ ਕੌਮਾਂ ਦੇ ਮਸੀਹਾ ਬਣ ਕੇ ਆਏ।
Trending Photos
Guru Ravidas Jayanti 2025: ਸੋਲ੍ਹਵੀਂ ਸਦੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇਕ ਮਹਾਨ ਕ੍ਰਾਂਤੀਕਾਰੀ ਯੁੱਗ ਪਲਟਾਊ ਚਿੰਤਕ ਤੇ ਦੱਬੀਆਂ-ਕੁਚਲੀਆਂ ਕੌਮਾਂ ਦੇ ਮਸੀਹਾ ਬਣ ਕੇ ਆਏ। ਸ੍ਰੀ ਗੁਰੂ ਰਵਿਦਾਸ ਭਾਰਤ ਦੇ ਮਹਾਨ ਸੰਤਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਪਣਾ ਜੀਵਨ ਸਮਾਜ ਸੁਧਾਰ ਦੇ ਕਾਰਜ ਲਈ ਸਮਰਪਿਤ ਕਰ ਦਿੱਤਾ। ਸ੍ਰੀ ਗੁਰੂ ਰਵਿਦਾਸ ਜੀ ਦਾ ਸਮਾਜ ਵਿੱਚੋਂ ਜਾਤੀ ਭੇਦਭਾਵ ਨੂੰ ਦੂਰ ਕਰਨ ਵਿੱਚ ਅਹਿਮ ਯੋਗਦਾਨ ਸੀ। ਉਹ ਰੱਬ ਨੂੰ ਲੱਭਣ ਦਾ ਇੱਕੋ ਇੱਕ ਤਰੀਕਾ ਜਾਣਦੇ ਸਨ ਅਤੇ ਉਹ ਹੈ 'ਭਗਤੀ'।
ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ,
ਛੋਟ ਬੜੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ॥
ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਬਾਰੇ ਕਈ ਮਤ ਹਨ ਪਰ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ 'ਤੇ ਇੱਕ ਦੋਹਾ ਬਹੁਤ ਮਸ਼ਹੂਰ ਹੈ - ਚਉਦਾਸ ਸੋ ਤੈਂਸੀਸ ਕੀ ਮਾਘ ਸੁਦੀ ਪਨਦਰਾਸ। ਸ਼੍ਰੀ ਗੁਰੂ ਰਵਿਦਾਸ ਜੀ ਨੇ ਦੁਖੀ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਇਸ ਪੰਗਤੀ ਅਨੁਸਾਰ ਗੁਰੂ ਰਵਿਦਾਸ ਜੀ ਦਾ ਜਨਮ ਮਾਘ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਐਤਵਾਰ 1433 ਈ. ਨੂੰ ਹੋਇਆ ਸੀ। ਇਸ ਲਈ ਹਰ ਸਾਲ ਮਾਘ ਮਹੀਨੇ ਦੀ ਪੂਰਨਮਾਸ਼ੀ ਨੂੰ ਰਵਿਦਾਸ ਜੈਅੰਤੀ ਵਜੋਂ ਮਨਾਇਆ ਜਾਂਦਾ ਹੈ।
ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ 15ਵੀਂ ਸਦੀ ਵਿੱਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇੱਕ ਮੋਚੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜਾਤ ਅਨੁਸਾਰ ਜੁੱਤੀ ਬਣਾਉਣ ਦਾ ਰਵਾਇਤੀ ਕਿੱਤਾ ਕਰਦੇ ਸਨ, ਜਿਸ ਨੂੰ ਉਸ ਵੇਲੇ ਨੀਵੀਂ ਜਾਤ ਸਮਝਿਆ ਜਾਂਦਾ ਸੀ। ਪਰ ਆਪਣੇ ਨਿਮਰ ਪਰਿਵਾਰਕ ਪਿਛੋਕੜ ਦੇ ਬਾਵਜੂਦ, ਰਵਿਦਾਸ ਜੀ ਭਗਤੀ ਲਹਿਰ, ਹਿੰਦੂ ਧਰਮ ਵਿੱਚ ਸ਼ਰਧਾ ਅਤੇ ਸਮਾਨਤਾਵਾਦੀ ਲਹਿਰ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਵਜੋਂ ਉਭਰੇ। 15ਵੀਂ ਸਦੀ ਵਿੱਚ ਰਵਿਦਾਸ ਜੀ ਵਲੋਂ ਸ਼ੁਰੂ ਕੀਤੀ ਗਈ ਭਗਤੀ ਲਹਿਰ ਉਸ ਵੇਲੇ ਦੀ ਇੱਕ ਵੱਡੀ ਅਧਿਆਤਮਿਕ ਲਹਿਰ ਸੀ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਨੇ ਜਾਤ-ਪਾਤ ਤੇ ਊਚ-ਨੀਚ ਦੇ ਪਾੜੇ ਦਾ ਵਿਰੋਧ ਕਰ ਕੇ ਈਸ਼ਵਰ ਦੀ ਸਾਜੀ ਦੁਨੀਆ ’ਚ ਸਭ ਨੂੰ ਇਕ ਸਮਾਨ ਦਰਜਾ ਦੇਣ ਲਈ ਸੰਘਰਸ਼ ਸ਼ੁਰੂ ਕੀਤਾ ਜਿਸ ਦੌਰਾਨ ਉਨ੍ਹਾਂ ਨੂੰ ਬਹੁਤ ਦੁੱਖ-ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਅਡੋਲ ਰਹੇ।
ਸਮਾਜ ਲਈ ਗੁਰੂ ਰਵਿਦਾਸ ਜੀ ਦਾ ਯੋਗਦਾਨ
ਜੋਤੀ ਸਵਰੂਪ ਸਤਿਗੁਰੂ ਰਵਿਦਾਸ ਜੀ ਬਚਪਨ ਤੋਂ ਹੀ ਸਹਿਣਸ਼ੀਲ, ਰੱਬੀ ਰਜ਼ਾ ’ਚ ਰਹਿਣ ਵਾਲੇ, ਦੁੱਖ-ਸੁੱਖ ਤੋਂ ਨਿਰਲੇਪ, ਮਾਇਆ ਤਿਆਗੀ, ਨਿਰਭੈ, ਨਿਰਵੈਰ, ਕੋਮਲ ਤੇ ਵਿਮਲ ਹਿਰਦੇ ਵਾਲੇ, ਮਧੂ ਵਚਨ ਬੋਲ ਕੇ ਹਰ ਸ਼ਖ਼ਸੀਅਤ ਨੂੰ ਮੋਹ ਲੈਣ ਵਾਲੇ, ਚੇਤੰਨ ਚਿੰਤਕ, ਬ੍ਰਹਮ ਸਰੂਪ ਸਨ। ਆਪ ਸਤਿ, ਸੰਤੋਖ, ਵਿਚਾਰ ਨਾਲ ਜੁੜੇ, ਪੇ੍ਰਮਾ ਭਗਤੀ ਤੇ ਮਾਇਆ ਤਿਆਗ ਦੀ ਪ੍ਰਤੱਖ ਮੂਰਤ ਸਨ। ਉਹ ਨਿਰਗੁਣ, ਨਿਰਾਕਾਰ ਬ੍ਰਹਮ ਦੇ ਉਪਾਸਕ, ਸਮੁੱਚੀ ਮਾਨਵਤਾ ਦੇ ਉਪਦੇਸ਼ਕ, ਸੰਤ ਸ਼੍ਰੋਮਣੀ ਮਹਾਂ ਮਾਨਵ ਸਨ ਤੇ ਅਨਿਆਂ ਦੇ ਸਾਹਮਣੇ ਕਦੇ ਵੀ ਨਹੀਂ ਸਨ ਝੁਕਦੇ। ਆਪ ਜੀ ਨੇ ਆਪਣਾ ਸੰਪੂਰਨ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ।
ਸ਼੍ਰੀ ਗੁਰੂ ਰਵਿਦਾਸ ਜੀ ਇੱਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ। ਉਨ੍ਹਾਂ ਦਾ ਜੀਵਨ ਸ਼ਰਧਾ, ਸਮਾਜ ਸੁਧਾਰ ਅਤੇ ਮਾਨਵਤਾ ਲਈ ਯੋਗਦਾਨ ਨੂੰ ਸਮਰਪਿਤ ਸੀ।
ਆਓ ਜਾਣਦੇ ਹਾਂ ਗੁਰੂ ਰਵਿਦਾਸ ਦੇ ਮਹੱਤਵਪੂਰਨ ਯੋਗਦਾਨ ਬਾਰੇ
ਧਾਰਮਿਕ ਯੋਗਦਾਨ: ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਭਗਤੀ ਅਤੇ ਸਿਮਰਨ ਨੂੰ ਸਮਰਪਿਤ ਸੀ। ਉਨ੍ਹਾਂ ਨੇ ਭਗਤੀ, ਆਤਮ-ਨਿਰਭਰਤਾ, ਸਹਿਣਸ਼ੀਲਤਾ ਅਤੇ ਏਕਤਾ ਦੀ ਭਾਵਨਾ ਨਾਲ ਬਹੁਤ ਸਾਰੇ ਗੀਤ, ਦੋਹੇ ਅਤੇ ਭਜਨਾਂ ਦੀ ਰਚਨਾ ਕੀਤੀ ਜੋ ਉਨ੍ਹਾਂ ਦੇ ਮੁੱਖ ਧਾਰਮਿਕ ਸੰਦੇਸ਼ ਸਨ। ਹਿੰਦੂ ਧਰਮ ਦੇ ਨਾਲ-ਨਾਲ ਸਿੱਖ ਧਰਮ ਦੇ ਪੈਰੋਕਾਰ ਵੀ ਸ੍ਰੀ ਗੁਰੂ ਰਵਿਦਾਸ ਪ੍ਰਤੀ ਸ਼ਰਧਾ ਰੱਖਦੇ ਹਨ। ਸ੍ਰੀ ਗੁਰੂ ਰਵਿਦਾਸ ਜੀ ਦੇ 41 ਸਲੋਕ ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਗਏ ਸਨ।
ਸਮਾਜਿਕ ਯੋਗਦਾਨ: ਸ੍ਰੀ ਗੁਰੂ ਰਵਿਦਾਸ ਜੀ ਦਾ ਸਮਾਜ ਸੁਧਾਰ ਵਿੱਚ ਵੀ ਵਿਸ਼ੇਸ਼ ਯੋਗਦਾਨ ਸੀ। ਉਨ੍ਹਾਂ ਨੇ ਜਾਤੀਵਾਦ, ਵਿਤਕਰੇ ਅਤੇ ਸਮਾਜਿਕ ਅਸਮਾਨਤਾ ਦਾ ਵਿਰੋਧ ਕੀਤਾ ਅਤੇ ਸਮਾਜ ਨੂੰ ਬਰਾਬਰੀ ਅਤੇ ਨਿਆਂ ਵੱਲ ਪ੍ਰੇਰਿਤ ਕੀਤਾ।
ਸਿੱਖਿਆ ਅਤੇ ਸੇਵਾ: ਸ੍ਰੀ ਗੁਰੂ ਰਵਿਦਾਸ ਜੀ ਨੇ ਸਿੱਖਿਆ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਆਪਣੇ ਚੇਲਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਆਪਣੇ ਚੇਲਿਆਂ ਨੂੰ ਸਿੱਖਿਆ ਦੇ ਕੇ ਉਨ੍ਹਾਂ ਨੂੰ ਸਮਾਜ ਦੀ ਸੇਵਾ ਕਰਨ ਦੇ ਕਾਬਲ ਬਣਾਉਣ ਲਈ ਪ੍ਰੇਰਿਤ ਕੀਤਾ। ਪ੍ਰਸਿੱਧ ਮੱਧਕਾਲੀ ਸੰਤ ਮੀਰਾਬਾਈ ਵੀ ਰਵਿਦਾਸ ਜੀ ਨੂੰ ਆਪਣਾ ਅਧਿਆਤਮਿਕ ਗੁਰੂ ਮੰਨਦੇ ਸਨ।