Faridkot News: ਚੰਦਭਾਨ ਕਾਂਡ ਦੇ ਪੀੜਤ ਮਜ਼ਦੂਰਾਂ ਦੀ ਹੋਈ ਜਿੱਤ, ਮਜ਼ਦੂਰ ਬਿਨਾਂ ਸ਼ਰਤ ਕੀਤੇ ਰਿਹਾਅ
Advertisement
Article Detail0/zeephh/zeephh2642676

Faridkot News: ਚੰਦਭਾਨ ਕਾਂਡ ਦੇ ਪੀੜਤ ਮਜ਼ਦੂਰਾਂ ਦੀ ਹੋਈ ਜਿੱਤ, ਮਜ਼ਦੂਰ ਬਿਨਾਂ ਸ਼ਰਤ ਕੀਤੇ ਰਿਹਾਅ

ਬੀਤੇ ਦਿਨੀਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਭਾਨ ਵਿੱਚ ਨਿਕਾਸੀ ਨਾਲੀ ਨੂੰ ਲੈ ਕੇ ਪਿੰਡ ਦੇ ਮਜ਼ਦੂਰ ਪਰਿਵਾਰਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਅੱਜ ਫਰੀਦਕੋਟ ਪ੍ਰਸ਼ਾਸਨ ਵੱਲੋਂ ਐਕਸ਼ਨ ਕਮੇਟੀ ਦੇ ਦਬਾਅ ਦੇ ਚਲਦੇ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ। ਦੇਰ ਰਾਤ ਕਰੀਬ 10:30 ਵਜੇ ਸਾਰੇ ਵਿਅਕਤੀਆਂ ਨੂ

Faridkot News: ਚੰਦਭਾਨ ਕਾਂਡ ਦੇ ਪੀੜਤ ਮਜ਼ਦੂਰਾਂ ਦੀ ਹੋਈ ਜਿੱਤ, ਮਜ਼ਦੂਰ ਬਿਨਾਂ ਸ਼ਰਤ ਕੀਤੇ ਰਿਹਾਅ

Faridkot News: ਬੀਤੇ ਦਿਨੀਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਭਾਨ ਵਿੱਚ ਨਿਕਾਸੀ ਨਾਲੀ ਨੂੰ ਲੈ ਕੇ ਪਿੰਡ ਦੇ ਮਜ਼ਦੂਰ ਪਰਿਵਾਰਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਅੱਜ ਫਰੀਦਕੋਟ ਪ੍ਰਸ਼ਾਸਨ ਵੱਲੋਂ ਐਕਸ਼ਨ ਕਮੇਟੀ ਦੇ ਦਬਾਅ ਦੇ ਚਲਦੇ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ।

ਦੇਰ ਰਾਤ ਕਰੀਬ 10:30 ਵਜੇ ਸਾਰੇ ਵਿਅਕਤੀਆਂ ਨੂੰ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਰਾਹੀਂ ਜੇਲ੍ਹ ਵਿਚੋਂ ਬਾਹਰ ਲਿਆਂਦਾ ਗਿਆ ਅਤੇ ਪੁਲਿਸ ਸੁਰੱਖਿਆ ਹੇਠ ਹੀ ਇਸ ਬੱਸ ਰਾਹੀਂ ਉਨ੍ਹਾਂ ਨੂੰ ਪਿੰਡ ਚੰਦਭਾਨ ਲਈ ਰਵਾਨਾ ਕੀਤਾ ਗਿਆ। ਜੇਲ੍ਹ ਵਿਚੋਂ ਬਾਹਰ ਆਉਣ ਤੇ ਜਥੇਬੰਦੀਆਂ ਦੇ ਆਗੂਆਂ ਅਤੇ ਐਕਸ਼ਨ ਕਮੇਟੀ ਵੱਲੋਂ ਸਾਰੇ ਮਜ਼ਦੂਰਾਂ ਨੂੰ ਹਾਰ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਜੇਲ੍ਹ ਵਿਚੋਂ ਬਾਹਰ ਆਏ ਮਜ਼ਦੂਰ ਨੌਜਵਾਨਾਂ ਨੇ ਕਿਹਾ ਕਿ ਪੁਲਿਸ ਨੇ ਕੁੱਟਿਆ ਤਾਂ ਬਹੁਤ ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਜਥੇਬੰਦੀਆਂ ਨੇ ਉਨ੍ਹਾਂ ਨੂੰ ਛੁਡਵਾ ਲਿਆ ਅਤੇ ਉਹ ਜਿੱਤ ਕੇ ਆਪਣੇ ਘਰ ਵਾਪਸ ਚੱਲੇ ਹਨ। ਉਨ੍ਹਾਂ ਨੇ ਐਕਸ਼ਨ ਕਮੇਟੀ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਮਜ਼ਦੂਰ ਆਗੂਆਂ ਅਤੇ ਐਕਸ਼ਨ ਕਮੇਟੀ ਦੇ ਨੁਮਾਇੰਦੇ ਨੌਂਨਿਹਾਲ ਸਿੰਘ ਨੇ ਪੁਲਿਸ ਦੀ ਹਾਜ਼ਰੀ ਵਿਚ ਮਜ਼ਦੂਰਾਂ ਉਪਰ ਗੋਲੀਆਂ ਚਲਾਉਣ ਅਤੇ ਕਥਿਤ ਝੂਠਾ ਪਰਚਾ ਦਰਜ ਕਰਵਾ ਕੇ ਮਜ਼ਦੂਰਾਂ ਦੀ ਕੁੱਟਮਾਰ ਕਰਵਾਉਣ ਵਾਲੇ ਪਿੰਡ ਦੇ ਹੀ ਗਮਦੂਰ ਸਿੰਘ ਨਾਮੀ ਸ਼ਖਸ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਅਸੀਂ ਆਪਣੇ ਸਾਥੀਆਂ ਨੂੰ ਛੁਡਵਾ ਲਿਆ ਹੁਣ ਅੰਦਰ ਜਾਣ ਦੀ ਵਾਰੀ ਤੇਰੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਉਨ੍ਹਾਂ ਦੇ ਸਾਥੀ ਜੇਲ੍ਹ ਤੋਂ ਬਾਹਰ ਹੀ ਆਏ ਹਨ, ਘਰੇ ਜਾ ਕੇ ਸਭ ਨਾਲ ਗੱਲਬਾਤ ਕਰਾਂਗੇ ਅਤੇ ਅੱਗੇ ਦੀ ਕਾਰਵਾਈ ਮਿਥੇ ਪ੍ਰੋਗਰਾਮ ਤਹਿਤ ਹੀ ਹੋਵੇਗੀ ਜੇਕਰ ਪ੍ਰਸ਼ਾਸਨ ਨੇ ਆਪਣਾ ਵਾਅਦਾ ਨਾ ਨਿਭਾਇਆ।

Trending news