Nangal Murder News: ਨੰਗਲ 'ਚ ਇੱਕ ਪ੍ਰਵਾਸੀ ਔਰਤ ਦਾ ਹੋਇਆ ਕਤਲ, ਮਹੁੱਲੇ ਵਿੱਚ ਦਹਿਸ਼ਤ ਦਾ ਮਾਹੌਲ
Advertisement
Article Detail0/zeephh/zeephh2426061

Nangal Murder News: ਨੰਗਲ 'ਚ ਇੱਕ ਪ੍ਰਵਾਸੀ ਔਰਤ ਦਾ ਹੋਇਆ ਕਤਲ, ਮਹੁੱਲੇ ਵਿੱਚ ਦਹਿਸ਼ਤ ਦਾ ਮਾਹੌਲ

Nangal Murder news: ਬੰਦ ਘਰ ਟਚ ਪਈ ਲਾਸ਼ ਚੋਂ ਬਦਬੂ ਆਉਣ ਟਤੇ ਆਂਢ - ਗੁਆਂਢ ਦੇ ਲੋਕਾਂ ਨੇ ਸਥਾਨਕ ਪੁਲਿਸ ਨੂੰ ਦਿੱਤੀ ਜਾਣਕਾਰੀ। ਮੌਕੇ ਉੱਤੇ ਪੁੱਜੀ ਪੁਲਿਸ ਨੇ ਦੇਖਿਆ ਕਿ ਇੱਕ ਪ੍ਰਵਾਸੀ ਔਰਤ ਦੀ ਇਸ ਘਰ ਦੇ ਵਿੱਚ ਡੈਡ ਬਾਡੀ ਪਈ ਸੀ। 

 

Nangal Murder News: ਨੰਗਲ 'ਚ ਇੱਕ ਪ੍ਰਵਾਸੀ ਔਰਤ ਦਾ ਹੋਇਆ ਕਤਲ, ਮਹੁੱਲੇ ਵਿੱਚ ਦਹਿਸ਼ਤ ਦਾ ਮਾਹੌਲ

Nangal Murder News/ਬਿਮਲ ਸ਼ਰਮਾ: ਨੰਗਲ ਸ਼ਹਿਰ ਦੇ ਮਹੱਲਾ ਰਾਜ ਨਗਰ ਵਿੱਚ ਪ੍ਰਵਾਸੀ ਔਰਤ ਦੇ ਕਤਲ ਤੋਂ ਬਾਅਦ ਸਨਸਨੀ ਫੈਲ ਗਈ। ਕਤਲ ਦਾ ਪਤਾ ਉਦੋਂ ਚੱਲਿਆ ਜਦੋਂ ਬੰਦ ਘਰ ਵਿੱਚੋਂ ਬਦਬੂ ਆ ਰਹੀ ਸੀ ਤੇ ਆਂਢ -ਗੁਆਂਢ ਦੇ ਲੋਕਾਂ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਉੱਤੇ ਪੁੱਜੀ ਪੁਲਿਸ ਨੇ ਦੇਖਿਆ ਕਿ ਇੱਕ ਪ੍ਰਵਾਸੀ ਔਰਤ ਦੀ ਇਸ ਘਰ ਦੇ ਵਿੱਚ ਇੱਕ ਡੈਡ ਬਾਡੀ ਪਈ ਸੀ। ਪੁਲਿਸ ਵੱਲੋਂ ਮੌਕੇ ਤੇ ਫੋਰੈਂਸਿਕ ਦੀ ਟੀਮ ਨੂੰ ਬੁਲਾਇਆ ਗਿਆ ਤਾਂ ਜੋ ਸਬੂਤਾਂ ਨੂੰ ਇਕੱਠੇ ਕਰਕੇ ਇਸ ਕਤਲ ਦੇ ਅਸਲੀ ਦੋਸ਼ੀਆਂ ਤੱਕ ਪੁੱਜਿਆ ਜਾ ਸਕੇ । ਲੋਕਾਂ ਮੁਤਾਬਿਕ ਕੁਝ ਦਿਨ ਪਹਿਲਾਂ ਹੀ ਇੱਥੇ ਕਿਰਾਏ 'ਤੇ ਰਹਿਣ ਦੇ ਲਈ ਇਹ ਆਏ ਸਨ।

ਨੰਗਲ ਦੇ ਰਾਜ ਨਗਰ ਮਹੱਲੇ ਦੇ ਵਿੱਚ ਹੀ ਰਹਿਣ ਵਾਲਾ ਮਕਾਨ ਮਾਲਿਕ ਜਿਸਨੇ ਇਹ ਆਪਣਾ ਮਕਾਨ ਕਿਰਾਏ ਤੇ ਪ੍ਰਵਾਸੀਆਂ ਨੂੰ ਦਿੱਤਾ ਹੋਇਆ ਸੀ ਉਸ ਕਿਰਾਏ ਦੇ ਮਕਾਨ ਵਿੱਚ ਪ੍ਰਵਾਸੀ ਮਹਿਲਾ ਦੀ ਡੈਡ ਬਾਡੀ ਮਿਲਣ ਦੇ ਕਰ ਚਲਦਿਆਂ ਮਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਮੁਤਾਬਿਕ ਮਕਾਨ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਛੇ ਤਰੀਕ ਨੂੰ ਮਕਾਨ ਕਿਰਾਏ ਤੇ ਦਿੱਤਾ ਗਿਆ ਸੀ । ਕਾਫੀ ਲੋਕਾਂ ਵੱਲੋਂ ਉੱਠ ਰਹੀ ਬਦਬੂ ਦੇ ਚਲਦਿਆਂ ਉਸ ਨੂੰ ਕਿਹਾ ਗਿਆ ਤਾਂ ਉਸਨੇ ਜਦੋਂ ਜਾ ਕੇ ਮਕਾਨ ਦਾ ਤਾਲਾ ਤੋੜ ਕੇ ਦੇਖਿਆ ਤਾਂ ਅੰਦਰ ਇੱਕ ਮਹਿਲਾ ਦੀ ਲਾਸ਼ ਪਈ ਸੀ।ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ 

ਇਹ ਵੀ ਪੜ੍ਹੋ: Haryana AAP Candidate List: ਹਰਿਆਣਾ 'ਚ AAP ਦੀ 6ਵੀਂ ਲਿਸਟ ਜਾਰੀ, ਦੇਖੋ ਇਨ੍ਹਾਂ 19 ਉਮੀਦਵਾਰਾਂ ਨੂੰ ਕਿੱਥੋਂ ਮਿਲੀਆਂ ਟਿਕਟਾਂ
 

ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਡੀਐਸਪੀ ਕੁਲਬੀਰ ਸਿੰਘ ਠੱਕਰ ਨੇ ਦੱਸਿਆ ਕਿ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਗਿਆ ਹੈ ਤੇ ਸਾਰੇ ਤੱਥਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਤੀਜੇ ਆਉਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਮਹਿਲਾ ਦਾ ਕਤਲ ਹੋਇਆ ਹੈ ਜਾਂ ਕੋਈ ਹੋਰ ਮਾਮਲਾ ਹੈ ਪਰ ਫਿਲਹਾਲ ਜਿਸ ਹਾਲਾਤ ਵਿੱਚ ਮਹਿਲਾ ਦੀ ਡੈਡ ਬੋਡੀ ਮਿਲੀ ਹੈ ਉਸ ਤੋਂ ਇਹ ਕਤਲ ਦਾ ਮਾਮਲਾ ਹੀ ਲੱਗ ਰਿਹਾ ਹੈ ਕਿਉਂਕਿ ਮਹਿਲਾ ਦੇ ਸੱਟ ਲੱਗੀ ਹੋਈ ਹੈ ਤੇ ਖੂਨ ਵੀ ਡੁੱਲਿਆ ਲੱਗਦਾ ਹੈ ਪਰ ਡਾਕਟਰ ਦੇ ਜਾਂਚ ਤੋਂ ਬਾਅਦ ਹੀ ਇਹ ਸਥਿਤੀ ਸਾਫ ਹੋ ਪਾਏਗੀ।

Trending news