Panchkula News: ਹਰਿਆਣਾ ਪੁਲਿਸ ਦੇ ਯਤਨਾਂ ਸਦਕਾ ਮਹਾਰਾਸ਼ਟਰ ਤੋਂ ਪਿਛਲੇ 15 ਸਾਲਾਂ ਤੋਂ ਗੁਮਾਸ਼ੁਦਾ ਬੇਟੀ ਨੂੰ ਮਿਲਿਆ ਆਪਣਾ ਪਰਿਵਾਰ
Advertisement
Article Detail0/zeephh/zeephh2607383

Panchkula News: ਹਰਿਆਣਾ ਪੁਲਿਸ ਦੇ ਯਤਨਾਂ ਸਦਕਾ ਮਹਾਰਾਸ਼ਟਰ ਤੋਂ ਪਿਛਲੇ 15 ਸਾਲਾਂ ਤੋਂ ਗੁਮਾਸ਼ੁਦਾ ਬੇਟੀ ਨੂੰ ਮਿਲਿਆ ਆਪਣਾ ਪਰਿਵਾਰ

ਹਰਿਆਣਾ ਪੁਲਿਸ ਦੀ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ (ਏਐਚਟੀਯੂ) ਨਾ ਸਿਰਫ਼ ਹਰਿਆਣਾ ਰਾਜ ਵਿੱਚ ਸਗੋਂ ਹੋਰ ਸੂਬਿਆਂ ਵਿੱਚ ਵੀ ਗੁੰਮ ਹੋਏ ਬੱਚਿਆਂ ਨੂੰ ਲੱਭ ਕੇ ਸਫਲਤਾ ਦੇ ਨਵੇਂ ਆਯਾਮ ਸਥਾਪਤ ਕਰ ਰਹੀ ਹੈ। ਹਰਿਆਣਾ ਪੁਲਿਸ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦੇ ਨਤੀਜੇ ਵਜੋਂ ਹੁਣ ਲੋਕਾਂ ਖਾਸ ਕਰਕੇ ਲਾਪਤਾ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਮੀਦ ਦ

Panchkula News: ਹਰਿਆਣਾ ਪੁਲਿਸ ਦੇ ਯਤਨਾਂ ਸਦਕਾ ਮਹਾਰਾਸ਼ਟਰ ਤੋਂ ਪਿਛਲੇ 15 ਸਾਲਾਂ ਤੋਂ ਗੁਮਾਸ਼ੁਦਾ ਬੇਟੀ ਨੂੰ ਮਿਲਿਆ ਆਪਣਾ ਪਰਿਵਾਰ

Panchkula News: ਹਰਿਆਣਾ ਪੁਲਿਸ ਦੀ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ (ਏਐਚਟੀਯੂ) ਨਾ ਸਿਰਫ਼ ਹਰਿਆਣਾ ਰਾਜ ਵਿੱਚ ਸਗੋਂ ਹੋਰ ਸੂਬਿਆਂ ਵਿੱਚ ਵੀ ਗੁੰਮ ਹੋਏ ਬੱਚਿਆਂ ਨੂੰ ਲੱਭ ਕੇ ਸਫਲਤਾ ਦੇ ਨਵੇਂ ਆਯਾਮ ਸਥਾਪਤ ਕਰ ਰਹੀ ਹੈ। ਹਰਿਆਣਾ ਪੁਲਿਸ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦੇ ਨਤੀਜੇ ਵਜੋਂ ਹੁਣ ਲੋਕਾਂ ਖਾਸ ਕਰਕੇ ਲਾਪਤਾ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਮੀਦ ਦੀ ਕਿਰਨ ਮਿਲੀ ਹੈ ਕਿ ਉਨ੍ਹਾਂ ਦੇ ਗੁੰਮ ਹੋਏ ਬੱਚੇ ਜਲਦੀ ਮਿਲ ਜਾਣਗੇ।

ਇਸ ਦੀ ਤਾਜ਼ਾ ਮਿਸਾਲ ਹਾਲ ਹੀ ਵਿਚ ਦੇਖਣ ਨੂੰ ਮਿਲੀ ਜਦੋਂ ਏ.ਐਚ.ਟੀ.ਯੂ., ਪੰਚਕੂਲਾ ਯੂਨਿਟ ਨੇ ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਤੋਂ ਪਿਛਲੇ 15 ਸਾਲਾਂ ਤੋਂ ਲਾਪਤਾ 22 ਸਾਲਾ ਲੜਕੀ ਨੇਹਾ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਵਿਚ ਸਫਲਤਾ ਹਾਸਲ ਕੀਤੀ। ਇਹ ਲੜਕੀ 7 ਸਾਲ ਦੀ ਉਮਰ ਵਿੱਚ ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਤੋਂ ਆਪਣੇ ਪਰਿਵਾਰ ਤੋਂ ਵੱਖ ਹੋ ਗਈ ਸੀ।

ਇਹ ਲੜਕੀ ਪਿਛਲੇ 15 ਸਾਲਾਂ ਤੋਂ ਲਾਪਤਾ ਸੀ ਅਤੇ ਇਸ ਸਮੇਂ ਬਲਗ੍ਰਾਮ, ਰਾਏ, ਸੋਨੀਪਤ ਵਿੱਚ ਰਹਿ ਰਹੀ ਹੈ। ਸੂਬਾ ਪੁਲਿਸ ਦੀ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਦੀ ਪੰਚਕੂਲਾ ਟੀਮ ਨੇ ਸਖ਼ਤ ਮਿਹਨਤ ਅਤੇ ਸੰਵੇਦਨਸ਼ੀਲਤਾ ਦੇ ਚੱਲਦਿਆਂ ਲੜਕੀ ਦੀ ਭਾਲ ਕੀਤੀ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਏ.ਐਚ.ਟੀ.ਯੂ ਦੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਲਾਪਤਾ ਲੜਕੀ ਬੀਏ ਦੂਜੇ ਸਾਲ ਵਿੱਚ ਪੜ੍ਹਦੀ
ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਨੇ ਦੱਸਿਆ ਕਿ ਸੂਬਾ ਪੁਲਿਸ ਪੰਚਕੂਲਾ ਦੇ ਏਐਚਟੀਯੂ (ਐਂਟੀ ਹਿਊਮਨ ਟ੍ਰੈਫਿਕ ਯੂਨਿਟ) ਵਿੱਚ ਤਾਇਨਾਤ ਏਐਸਆਈ ਰਾਜੇਸ਼ ਕੁਮਾਰ ਇੱਕ ਲਾਪਤਾ ਲੜਕੀ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਸੋਨੀਪਤ ਜ਼ਿਲ੍ਹੇ ਦੇ ਸਰਕਾਰੀ ਆਸ਼ਰਮ 'ਬਲਗ੍ਰਾਮ' ਗਏ ਸਨ। ਇਸ ਦੌਰਾਨ ਆਸ਼ਰਮ ਵਿੱਚ ਰਹਿ ਰਹੀ ਇੱਕ 22 ਸਾਲਾ ਲੜਕੀ ਨੇ ਉਨ੍ਹਾਂ ਨੂੰ ਬੇਨਤੀ ਕਰਦਿਆਂ ਕਿਹਾ, 'ਸਰ, ਮੈਂ ਪਿਛਲੇ 13 ਸਾਲਾਂ ਤੋਂ ਇੱਥੇ ਰਹਿ ਰਹੀ ਹਾਂ ਅਤੇ ਮੈਨੂੰ ਨਹੀਂ ਪਤਾ ਕਿ ਮੇਰੇ ਮਾਤਾ-ਪਿਤਾ ਕਿੱਥੇ ਹਨ, ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ। ਮੇਰੇ ਕੋਲ ਕੋਈ ਨਹੀਂ ਹੈ, ਕਿਰਪਾ ਕਰਕੇ ਮੇਰੇ ਮਾਤਾ-ਪਿਤਾ ਨੂੰ ਵੀ ਲੱਭ ਦਵੋ।

ਇਹ ਕਹਿੰਦੇ ਹੋਏ ਅਚਾਨਕ ਲੜਕੀ ਦੀਆਂ ਅੱਖਾਂ 'ਚ ਹੰਝੂ ਆ ਗਏ, ਜਿਸ 'ਤੇ ਰਾਜੇਸ਼ ਕੁਮਾਰ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਸ ਦੇ ਪਰਿਵਾਰ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਇਸ ਤੋਂ ਬਾਅਦ ਲਾਪਤਾ ਲੜਕੀ ਦੀ ਏ.ਐਚ.ਟੀ.ਯੂ ਯੂਨਿਟ ਪੰਚਕੂਲਾ ਦੀ ਟੀਮ ਵੱਲੋਂ ਕਾਊਂਸਲਿੰਗ ਕੀਤੀ ਗਈ ਜਿੱਥੇ ਉਸ ਤੋਂ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛੇ ਗਏ ਤਾਂ ਜੋ ਉਸ ਦੇ ਪਰਿਵਾਰ ਨਾਲ ਸਬੰਧਤ ਕੋਈ ਸੁਰਾਗ ਮਿਲ ਸਕੇ। ਕਾਊਂਸਲਿੰਗ ਦੌਰਾਨ ਲੜਕੀ ਨੇ ਦੱਸਿਆ ਕਿ ਉਸ ਦਾ ਘਰ ਦੋ ਗਲੀਆਂ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਦੀ ਭਾਸ਼ਾ ਵੀ ਵੱਖਰੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉੱਥੇ ਦੇ ਬਜ਼ੁਰਗ ਵੱਖ-ਵੱਖ ਤਰ੍ਹਾਂ ਦੀਆਂ ਟੋਪੀਆਂ ਪਹਿਨਦੇ ਸਨ।

ਮਿਲੀ ਜਾਣਕਾਰੀ ਮੁਤਾਬਕ ਨੇਹਾ ਸਾਲ 2012 'ਚ ਪਾਣੀਪਤ ਤੋਂ ਇਸ ਆਸ਼ਰਮ 'ਚ ਆਈ ਸੀ ਅਤੇ ਉਸ ਸਮੇਂ ਉਸ ਦੀ ਉਮਰ ਕਰੀਬ 9 ਸਾਲ ਸੀ। ਹੁਣ ਨੇਹਾ ਪਿਛਲੇ 13 ਸਾਲਾਂ ਤੋਂ ਬਲਗ੍ਰਾਮ ਰਾਏ ਜ਼ਿਲ੍ਹਾ ਸੋਨੀਪਤ 'ਚ ਰਹਿ ਰਹੀ ਹੈ। ਨੇਹਾ 2010 'ਚ ਹਰਿਆਣਾ ਦੇ ਪਾਣੀਪਤ 'ਚ ਲਾਪਤਾ ਹੋ ਗਈ ਸੀ ਅਤੇ ਇਸ ਦੇ ਆਧਾਰ 'ਤੇ ਸੂਬਾ ਪੁਲਿਸ ਨੇ ਲਾਪਤਾ ਲੜਕੀ ਦੇ ਪਰਿਵਾਰ ਦੀ ਭਾਲ ਲਈ ਯਤਨ ਸ਼ੁਰੂ ਕਰ ਦਿੱਤੇ ਸਨ। ਸੂਬਾ ਪੁਲਿਸ ਦੇ ਯਤਨਾਂ ਸਦਕਾ ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਵਿਚ ਲਾਪਤਾ ਲੜਕੀ ਨੇਹਾ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਕਿ 15.03.2010 ਨੂੰ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ।

ਪਰਿਵਾਰ ਨੇ ਨਮ ਅੱਖਾਂ ਨਾਲ ਹਰਿਆਣਾ ਪੁਲਿਸ ਦਾ ਕੀਤਾ ਧੰਨਵਾਦ
ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਨੇ ਦੱਸਿਆ ਕਿ ਲਾਪਤਾ ਲੜਕੀ ਨੇਹਾ ਦੇ ਭਰਾ ਅਨਿਕੇਤ ਨਾਲ ਪੁਲਿਸ ਨੇ ਸੰਪਰਕ ਕੀਤਾ ਅਤੇ ਵੀਡੀਓ ਕਾਲ ਰਾਹੀਂ ਪਰਿਵਾਰਕ ਮੈਂਬਰਾਂ ਦੀ ਪਛਾਣ ਕੀਤੀ ਗਈ। ਪਰਿਵਾਰਕ ਮੈਂਬਰਾਂ ਨੇ ਵੀਡੀਓ ਕਾਲ 'ਤੇ ਆਪਣੀ ਬੇਟੀ ਨੂੰ ਪਛਾਣ ਲਿਆ ਅਤੇ ਉਸ ਨੂੰ ਲੈਣ ਸੋਨੀਪਤ ਜ਼ਿਲ੍ਹੇ 'ਚ ਪਹੁੰਚੇ।

ਸਾਰੀਆਂ ਰੁਟੀਨ ਕਾਰਵਾਈ ਨੂੰ ਪੂਰਾ ਕਰਨ ਤੋਂ ਬਾਅਦ, ਬੱਚੀ ਨੂੰ ਬਾਲ ਭਲਾਈ ਕਮੇਟੀ, ਸੋਨੀਪਤ ਦੀ ਨਿਗਰਾਨੀ ਹੇਠ ਉਸਦੇ ਪਰਿਵਾਰ ਨਾਲ ਮਿਲਾਇਆ ਗਿਆ। ਇਸ ਕਾਰਜ ਦੀ ਸ਼ਲਾਘਾ ਕਰਦਿਆਂ ਏ.ਡੀ.ਜੀ.ਪੀ.ਮਮਤਾ ਸਿੰਘ ਨੇ ਸੰਦੇਸ਼ ਦਿੱਤਾ ਕਿ ਹਰ ਕੋਈ ਆਪਣੇ ਬੱਚਿਆਂ ਦਾ ਆਧਾਰ ਕਾਰਡ ਬਣਵਾ ਕੇ ਇਸਨੂੰ ਅੱਪਡੇਟ ਕਰ ਕੇ ਰੱਖੇ। ਜੇਕਰ ਕਿਸੇ ਵੀ ਬੱਚੇ ਦੇ ਗੁੰਮ ਹੋਣ ਜਾਂ ਜਾਅਲੀ ਆਧਾਰ ਕਾਰਡ ਬਾਰੇ ਸੂਚਨਾ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ।

Trending news