Jagjit Singh Dallewal: ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰੀ ਵੱਲੋਂ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
Trending Photos
Jagjit Singh Dallewal: ਕਿਸਾਨੀ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਇਲਾਜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦਾ ਇਲਾਜ ਕੇਂਦਰ ਦੀ ਮੀਟਿੰਗ ਵਾਲੀ ਚਿੱਠੀ ਅਤੇ ਕਿਸਾਨ ਜੱਥੇਬੰਦੀਆਂ ਦੀ ਸਹਿਮਤੀ ਤੋਂ ਬਾਅਦ ਸ਼ੁਰੂ ਹੋਇਆ ਹੈ। ਉਨਾਂ ਦੇ ਡਰਿਪ ਲਗਾ ਦਿੱਤੀ ਗਈ ਹੈ। ਇਸੇ ਦੇ ਨਾਲ ਹੀ ਡਾਕਟਰਾਂ ਦੀ ਇੱਕ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਐਮਡੀ ਲੈਵਲ ਦੇ ਡਾਕਟਰ ਅਤੇ ਸਿਵਲ ਸਰਜਨ ਨੂੰ ਵੀ ਸ਼ਾਮਿਲ ਹਨ ਜੋ ਕਿ ਇਸ ਚੀਜ਼ ਦਾ ਖਿਆਲ ਰੱਖਣਗੇ ਕਿ ਜਗਜੀਤ ਸਿੰਘ ਡਲੇਵਾਲ ਨੂੰ ਕਿਸ ਤਰੀਕੇ ਦੇ ਇਲਾਜ ਦੀ ਜਰੂਰਤ ਹੈ। ਅਤੇ ਕਿਸੇ ਵੀ ਤਰੀਕੇ ਦੇ ਨਾਲ ਜਗਜੀਤ ਸਿੰਘ ਡਲੇਵਾਲ ਨੂੰ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੋਏਗੀ ਉਹ ਪੂਰਨ ਤਰੀਕੇ ਦੇ ਨਾਲ ਦਿੱਤੀ ਜਾਏਗੀ। ਜੇਕਰ ਜਰੂਰਤ ਪਈ ਤਾਂ ਹਾਲਾਤਾਂ ਦੇ ਅਨੁਸਾਰ ਦੇਖਣਾ ਹੋਏਗਾ ਕਿ ਉਹਨਾਂ ਨੂੰ ਇਸ ਜਗ੍ਹਾ ਤੋਂ ਕਿਸੇ ਪਰਮਾਨੈਂਟ ਹਸਪਤਾਲ ਦੇ ਵਿੱਚ ਭੇਜਣ ਦੀ ਜਰੂਰਤ ਹੈ ਜਾਂ ਕਿਸੇ ਆਰਜੀ ਹਸਪਤਾਲ ਦੇ ਵਿੱਚ ਜਾਂ ਇਸੇ ਜਗ੍ਹਾ ਤੇ ਰਹਿ ਕੇ ਇਲਾਜ ਕੀਤਾ ਜਾ ਸਕਦਾ ਹੈ