Moga News: ਮੋਗਾ ਪੁਲਿਸ ਨੇ ਪਿੰਡ ਮਾਣੂਕੇ 'ਚ ਫਾਇਰਿੰਗ ਕਰਨ ਵਾਲੇ 02 ਵਿਅਕਤੀ ਹਥਿਆਰਾਂ ਸਮੇਤ ਕਾਬੂ
Advertisement
Article Detail0/zeephh/zeephh2522478

Moga News: ਮੋਗਾ ਪੁਲਿਸ ਨੇ ਪਿੰਡ ਮਾਣੂਕੇ 'ਚ ਫਾਇਰਿੰਗ ਕਰਨ ਵਾਲੇ 02 ਵਿਅਕਤੀ ਹਥਿਆਰਾਂ ਸਮੇਤ ਕਾਬੂ

Moga News: ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਇਹ ਗੱਲ ਸਾਹਮਣੇ ਆਈ ਕਿ ਵਿਨੇ ਅਤੇ ਜਤਿੰਦਰ ਸਿੰਘ ਵੱਲੋਂ ਇਸ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

Moga News: ਮੋਗਾ ਪੁਲਿਸ ਨੇ ਪਿੰਡ ਮਾਣੂਕੇ 'ਚ ਫਾਇਰਿੰਗ ਕਰਨ ਵਾਲੇ 02 ਵਿਅਕਤੀ ਹਥਿਆਰਾਂ ਸਮੇਤ ਕਾਬੂ

 

Moga News: ਮੋਗਾ CIA ਅਤੇ ਨਿਹਾਲ ਸਿੰਘ ਵਾਲਾ ਪੁਲਿਸ ਵੱਲੋ ਪਿੰਡ ਮਾਣੂਕੇ 'ਚ ਫਾਇਰਿੰਗ ਕਰਨ ਵਾਲੇ 02 ਵਿਅਕਤੀ 30 ਬੋਰ ਦਾ 01 ਦੇਸੀ ਪਿਸਟਲ ਅਤੇ 1 ਜਿੰਦਾ ਰੋਂਦ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੋਸ਼ੀਆਂ ਨੇ ਫਰੀਦਕੋਟ ਜੇਲ੍ਹ ਵਿੱਚ ਵੱਖ-ਵੱਖ ਮਾਮਲਿਆਂ ਤਾਂ ਤਹਿਤ ਬੰਦ ਜਸਪਾਲ ਸਿੰਘ ਜੱਸਾ ਦੇ ਕਹਿਣ ਉੱਤੇ ਫਾਇਰਿੰਗ ਕੀਤੀ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਲਦ ਹੀ ਜਸਪਾਲ ਸਿੰਘ ਜੱਸਾ ਨੂੰ ਵੀ ਪ੍ਰੋਡਕਸ਼ਨ ਵਰੰਟ ਉੱਤੇ ਲਿਆਕੇ ਹੋਰ ਡੁੰਗਾਈ ਨਾਲ ਪੁੱਛਗਿੱਛ ਕਰੇਗੀ।

ਜਾਣਕਾਰੀ ਦਿੰਦਿਆਂ ਹੋਇਆ ਮੋਗਾ ਤੇ ਐਸਪੀ ਇਨਵੈਸਟੀਗੇਸ਼ਨ ਡਾਕਟਰ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਮਿਤੀ 13.11.2024 ਨੂੰ ਕੁਝ ਅਣਪਛਾਤਿਆ ਵਲੋਂ ਸਪਲੈਂਡਰ ਮੋਟਰਸਾਇਕਲ ਪਰ ਸਵਾਰ ਹੋ ਕੇ ਮੇਜਰ ਸਿੰਘ ਵਾਸੀ ਮਾਣੂਕੇ ਜਿਲ੍ਹਾ ਮੋਗਾ ਦੇ ਘਰ ਦੇ ਗੇਟਾ ਵਿੱਚ ਮਾਰ ਦੇਣ ਲਈ ਨੀਅਤ ਨਾਲ ਫਾਇਰਿੰਗ ਕੀਤੀ ਸੀ, ਜਿਸ ਤੇ ਮੇਜਰ ਸਿੰਘ ਉਰਫ ਮੰਨਾ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾ ਪਰ ਦੋ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਸੀ ।

ਉਹਨਾਂ ਕਿਹਾ ਕਿ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਇਹ ਗੱਲ ਸਾਹਮਣੇ ਆਈ ਕਿ ਵਿਨੇ ਅਤੇ ਜਤਿੰਦਰ ਸਿੰਘ ਵੱਲੋਂ ਇਸ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਦੋਸ਼ੀ ਵਿਨੈ ਅਤੇ ਜਤਿੰਦਰ ਸਿੰਘ ਉਰਫ ਅਰਸ਼ ਦੀ ਮੁਢਲੀ ਪੁੱਛਗਿੱਛ ਦੌਰਾਨ ਪਾਇਆ ਗਿਆ ਹੈ ਕਿ ਇਹਨਾਂ ਨੇ ਮੇਜਰ ਸਿੰਘ ਉਰਫ ਮੰਨਾ ਦੇ ਘਰ ਫਾਇਰਿੰਗ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਮਹਿੰਦਰ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਬਸਤੀ ਬਾਗ ਵਾਲੀ ਅਲੀਕੇ ਰੋਡ ਫਿਰੋਜਪੁਰ, ਥਾਣਾ ਸਿਟੀ ਫਿਰੋਜਪੁਰ ਦੇ ਕਹਿਣ ਉੱਤੇ ਕੀਤੀ ਸੀ ਅਤੇ ਵਾਰਦਾਤ ਵਿਚ ਵਰਤਿਆ ਪਿਸਟਲ ਅਤੇ ਮੋਟਰਸਾਇਕਲ ਵੀ ਇਹਨਾਂ ਨੂੰ ਜਸਪਾਲ ਸਿੰਘ ਉਰਫ ਜੱਸਾ ਨੇ ਹੀ ਮੁਹੱਈਆ ਕਰਵਾਇਆ ਸੀ।

ਜਸਪਾਲ ਸਿੰਘ ਉਰਫ ਜੱਸਾ ਜਿਸ ਖਿਲਾਫ ਪਹਿਲਾ ਵੀ ਕਾਫੀ ਮੁਕਦਮੇ ਦਰਜ ਹਨ ਅਤੇ ਉਹ ਇਸ ਸਮੇ ਫਰੀਦਕੋਟ ਜੇਲ੍ਹ ਵਿਚ ਬੰਦ ਹੈ। ਜਿਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ ਵਿੱਚੋ ਲਿਆ ਕੇ ਗ੍ਰਿਫਤਾਰ ਕੀਤਾ ਜਾਵੇਗਾ। ਦੋਸ਼ੀ ਸਹੋਤਾ ਉਰਫ ਵਿਨੈ ਅਤੇ ਜਤਿੰਦਰ ਸਿੰਘ ਉਰਫ ਅਰਸ਼ ਉਕਤਾਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਹਾਸਿਲ ਕਰਕੇ ਇਨ੍ਹਾਂ ਪਾਸੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Trending news