Moga News: ਜਾਣਕਾਰੀ ਮੁਤਾਬਕ 5 ਦੇ 5 ਨਸ਼ਾ ਤਸਕਰ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਹਨ ਇਨ੍ਹਾਂ 5 ਤੋਂ ਮੋਗਾ CIA ਸਟਾਫ ਨੇ 1400 ਕਿੱਲੋ ਡੋਡੇ ਪੋਸਤ ਬਰਾਮਦ ਕੀਤੇ ਹਨ, ਜਿਸ ਵਿੱਚ 4 ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇੱਕ ਨਸ਼ਾ ਤਸਕਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
Trending Photos
Moga News: ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ ਮੋਗਾ ਪੁਲਿਸ ਪਾਰਟੀ ਨੇ 4 ਵਿਅਕਤੀਆਂ ਨੂੰ ਟਰੱਕ ਨੰਬਰ: RJ 19-GC-4733 ਅਤੇ ਕਾਰ ਸਕਾਰਪੀਓ ਰੰਗ ਚਿੱਟਾ ਨੰਬਰ: PB-08-BP-4141 ਸਮੇਤ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 70 ਗੱਟੇ ਭੁੱਕੀ ਡੋਡੇ ਪੋਸਤ ਕੁੱਲ 14 ਕੁਇੰਟਲ ਭੁੱਕੀ ਡੋਡੇ ਪੋਸਤ ਬਰਾਮਦ ਕੀਤਾ।
ਉਨ੍ਹਾਂ ਦੱਸਿਆ ਕਿ ਗਸ਼ਤ ਦੌਰਾਨ ਜਵਾਹਰ ਸਿੰਘ ਵਾਲਾ ਚੌਕ ਮੌਜੂਦ ਸੀ, ਤਾਂ ਗੁਪਤ ਸੂਚਨਾ ਮਿਲੀ ਕਿ ਸੰਤੋਖ ਸਿੰਘ ਪੁੱਤਰ ਗੁਰਪ੍ਰਤਾਪ ਸਿੰਘ ਵਾਸੀ ਫੂਲੇਵਾਲਾ ਜ਼ਿਲ੍ਹਾ ਬਠਿੰਡਾ, ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਫੂਲੇ ਜ਼ਿਲ੍ਹਾ ਬਠਿੰਡਾ, ਬਲਵਿੰਦਰ ਸਿੰਘ ਉਰਫ਼ ਭਿੰਡਰ ਪੁੱਤਰ ਗੋਰਾ ਸਿੰਘ ਵਾਸੀ ਸੰਧੂ ਖੁਰਦ ਜ਼ਿਲ੍ਹਾ ਬਠਿੰਡਾ, ਹਾਕਮ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਰਾਮਪੁਰਾ ਜ਼ਿਲ੍ਹਾ ਬਠਿੰਡਾ ਅਤੇ ਰਾਜੂ ਸਿੰਘ ਪੁੱਤਰ ਦਰਜੀ ਸਿੰਘ ਵਾਸੀ ਰਾਮਪੁਰਾ ਜ਼ਿਲ੍ਹਾ ਬਠਿੰਡਾ ਜੋ ਕਿ ਮੱਧ ਪ੍ਰਦੇਸ਼ (ਐਮਪੀ) ਤੋਂ ਪੋਸਤ ਲਿਆਉਣ ਅਤੇ ਵੇਚਣ ਦਾ ਕਾਰੋਬਾਰ ਕਰਦੇ ਹਨ।
ਜਿਨ੍ਹਾਂ ਨੇ ਟਰੱਕ ਨੰਬਰ: RJ 19-GC-4733 ਵਿੱਚ ਐਮਪੀ ਤੋਂ ਵੱਡੀ ਮਾਤਰਾ ਵਿੱਚ ਪੋਸਤ ਲਿਆਂਦੀ ਹੈ, ਜੋ ਇਸ ਸਮੇਂ ਉਕਤ ਟਰੱਕ ਅਤੇ ਕਾਰ ਸਕਾਰਪੀਓ ਰੰਗ ਚਿੱਟੇ ਨੰਬਰ: PB-08-BP-4141 ਵਿੱਚ ਪੋਸਤ ਸਪਲਾਈ ਕਰਨ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ। ਜੇਕਰ ਛਾਪਾ ਮਾਰਿਆ ਜਾਵੇ ਤਾਂ ਉਪਰੋਕਤ ਵਿਅਕਤੀਆਂ ਨੂੰ ਫੜਿਆ ਜਾ ਸਕਦਾ ਹੈ।
ਜਾਂਚ ਦੌਰਾਨ ਏਐਸਆਈ ਸੁਖਵਿੰਦਰ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਮੁਲਜ਼ਮ ਕੁਲਦੀਪ ਸਿੰਘ, ਬਲਵਿੰਦਰ ਸਿੰਘ ਉਰਫ਼ ਭਿੰਡਰ, ਹਾਕਮ ਸਿੰਘ ਅਤੇ ਰਾਜੂ ਸਿੰਘ ਉਕਤਾਨ ਨੂੰ ਟਰੱਕ ਨੰਬਰ RJ19-GC-4733 ਅਤੇ ਕਾਰ ਸਕਾਰਪੀਓ ਰੰਗ ਚਿੱਟਾ ਨੰਬਰ: PB-08-BP-4141 ਸਮੇਤ ਗ੍ਰਿਫ਼ਤਾਰ ਕੀਤਾ ਅਤੇ ਤਲਾਸ਼ੀ ਦੌਰਾਨ ਕਾਰ ਸਕਾਰਪੀਓ ਰੰਗ ਚਿੱਟਾ ਨੰਬਰ: PB-08-BP-4141 ਵਿੱਚੋਂ 5 ਗੱਟੇ ਭੁੱਕੀ ਡੋਡੇ ਪੋਸਤ ਅਤੇ ਟਰੱਕ ਵਿੱਚੋਂ 65 ਗੱਟੇ ਭੁੱਕੀ ਡੋਡੇ ਪੋਸਤ ਬਰਾਮਦ ਕੀਤੀਆਂ ਗਈਆਂ, ਕੁੱਲ 70 ਗੱਟੇ ਭੁੱਕੀ ਡੋਡੇ ਪੋਸਤ, ਹਰੇਕ ਥੈਲੇ ਦਾ ਭਾਰ 20/20 ਕਿਲੋਗ੍ਰਾਮ (14 ਕੁਇੰਟਲ ਭੁੱਕੀ) ਬਰਾਮਦ ਕੀਤੇ।
ਦੋਸ਼ੀ ਕੁਲਦੀਪ ਸਿੰਘ, ਬਲਵਿੰਦਰ ਸਿੰਘ ਉਰਫ਼ ਭਿੰਡਰ, ਹਾਕਮ ਸਿੰਘ ਅਤੇ ਰਾਜੂ ਸਿੰਘ ਉਕਤਾਨ ਨੂੰ ਅੱਜ 15.01.2025 ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਫਾਰਵਰਡ ਅਤੇ ਬੈਂਕਵਰਡ ਲਿੰਕਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।