ਪੰਜਾਬ ਦੇ ਪਹਿਲੇ ਲਗਜ਼ਰੀ ਹੋਟਲ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਪੀਪੀਪੀ ਮਾਡਲ 'ਤੇ ਬਣਿਆ ਹੋਟਲ ਆਰਾਮ ਅਤੇ ਪਰਾਹੁਣਚਾਰੀ ਦਾ ਨਵਾਂ ਮਾਪਦੰਡ ਸਥਾਪਤ ਕਰੇਗਾ।
ਇਤਿਹਾਸਕ ਕਿਲ੍ਹਾ ਮੁਬਾਰਕ ਵਿੱਚ ਸਥਿਤ ਪਟਿਆਲਾ ਦੇ ਪੁਰਾਣੇ ਸ਼ਾਹੀ ਰਾਜ ਦੇ ਇੱਕ ਗੈਸਟ ਹਾਊਸ ਰਣ ਬਾਸ ਨੂੰ ਪੰਜਾਬ ਸਰਕਾਰ ਵੱਲੋਂ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮਾਡਲ ਤਹਿਤ ਮੁੜ ਬਹਾਲ ਕਰਕੇ ਇੱਕ ਬੁਟੀਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਪਹਿਲਕਦਮੀ ਦਾ ਉਦੇਸ਼ ਰਾਜ ਵਿੱਚ ਡੈਸਟੀਨੇਸ਼ਨ ਵੈਡਿੰਗ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ ਹੈ।
ਪਾਰਕ ਗਰੁੱਪ ਵੱਲੋਂ ਤਿਆਰ ਇਸ ਬੁਟੀਕ ਹੋਟਲ ਦਾ ਰਸਮੀ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਸ ਤੋਂ ਬਾਅਦ ਇਸ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੀਪੀਪੀ ਮਾਡਲ 'ਤੇ ਆਧਾਰਿਤ ਉਸਾਰਿਆ ਹੋਟਲ ਆਰਾਮ, ਪਰਾਹੁਣਚਾਰੀ ਅਤੇ ਸ਼ਾਨ ਦਾ ਇੱਕ ਨਵਾਂ ਮਾਪਦੰਡ ਸਥਾਪਤ ਕਰੇਗਾ ਅਤੇ ਨਾਲ ਹੀ ਇਹ ਡੈਸਟੀਨੇਸ਼ਨ ਵਿਆਹਾਂ ਅਤੇ ਹੋਰ ਸਮਾਗਮਾਂ ਲਈ ਇੱਕ ਪ੍ਰਸਿੱਧ ਸਥਾਨ ਬਣ ਜਾਵੇਗਾ।
ਉਨ੍ਹਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਇਹ ਹੋਟਲ ਪੰਜਾਬ ਦੇ ਸੈਰ-ਸਪਾਟਾ ਖੇਤਰ ਨੂੰ ਖਾਸ ਤੌਰ 'ਤੇ ਪਟਿਆਲਾ, ਜੋ ਕਿ ਪੁਰਾਣੇ ਸ਼ਾਹੀ ਸ਼ਹਿਰ ਸੀ, ਨੂੰ ਮਹੱਤਵਪੂਰਨ ਹੁਲਾਰਾ ਪ੍ਰਦਾਨ ਕਰੇਗਾ। ਸੀਐਮ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੈਲਾਨੀ ਆਰਾਮਦਾਇਕ ਠਹਿਰਨ ਦਾ ਆਨੰਦ ਮਾਣਨਗੇ ਅਤੇ ਸੂਬੇ ਦੀ ਨਿੱਘੀ ਪਰਾਹੁਣਚਾਰੀ ਦਾ ਅਨੁਭਵ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਇਸ ਹੋਟਲ ਦੀ ਉਸਾਰੀ ਨਾਲ ਪਟਿਆਲਾ ਵਿੱਚ ਸੈਰ ਸਪਾਟਾ ਤੇ ਸੈਲਾਨੀਆਂ ਨੂੰ ਉਤਸ਼ਾਹਿਤ ਕਰੇਗਾ।
ਮੂਲ ਰੂਪ ਵਿੱਚ, ਰਣ ਬਾਸ ਇੱਕ ਸ਼ਾਹੀ ਮਹਿਮਾਨ ਘਰ ਸੀ ਜੋ ਕਿਲਾ ਮੁਬਾਰਕ ਦੇ ਇੱਕ ਵਿੰਗ ਵਿੱਚ ਸੀ, ਜੋ ਇੱਕ ਪੁਰਾਣੇ ਸ਼ਾਹੀ ਨਿਵਾਸ ਸਥਾਨ ਸੀ। 10 ਏਕੜ ਵਿੱਚ ਫੈਲੇ, ਕੰਪਲੈਕਸ ਵਿੱਚ ਸ਼ਾਹੀ ਪਰਿਵਾਰ ਰਹਿੰਦਾ ਸੀ ਅਤੇ ਇੱਕ ਦਰਬਾਰ ਹਾਲ ਵੀ ਸ਼ਾਮਲ ਸੀ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸਿਰਫ਼ ਗੈਸਟ ਹਾਊਸ ਨੂੰ 28 ਕਮਰਿਆਂ ਵਾਲੇ ਹੋਟਲ ਵਿੱਚ ਤਬਦੀਲ ਕੀਤਾ ਗਿਆ ਹੈ।
ਅਧਿਕਾਰੀ ਨੇ ਅੱਗੇ ਕਿਹਾ ਕਿ ਹੋਟਲ ਨੂੰ 35 ਲੱਖ ਰੁਪਏ ਪ੍ਰਤੀ ਸਾਲ 30 ਸਾਲਾਂ ਲਈ ਲੀਜ਼ 'ਤੇ ਦਿੱਤਾ ਗਿਆ ਹੈ। ਪਟਿਆਲਾ ਦੇ ਪੁਰਾਣੇ ਸ਼ਹਿਰ ਵਿੱਚ ਸਥਿਤ ਕਿਲ੍ਹਾ, ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਇਸਨੂੰ ਇੱਕ ਸੁਰੱਖਿਅਤ ਸਮਾਰਕ ਘੋਸ਼ਿਤ ਕਰਨ ਤੋਂ ਪਹਿਲਾਂ ਹੀ ਖਸਤਾ ਹਾਲਤ ਵਿੱਚ ਸੀ। ਪੰਜਾਬ ਸਰਕਾਰ ਨੇ ਇਸ ਤੋਂ ਬਾਅਦ ਕੰਜ਼ਰਵੇਸ਼ਨ ਆਰਕੀਟੈਕਟ ਆਭਾ ਨਰਾਇਣ ਲਾਂਬਾ ਦੀ ਨਿਗਰਾਨੀ ਹੇਠ ਇਸ ਦੀ ਬਹਾਲੀ ਸ਼ੁਰੂ ਕੀਤੀ।
ट्रेन्डिंग फोटोज़