ਗਣਤੰਤਰਤਾ ਦਿਵਸ ਮੌਕੇ ਸ਼ਰਾਰਤੀ ਅਨਸਰ ਵੱਲੋਂ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਤੋੜਨ ਦੀ ਕੀਤੀ ਕੋਸ਼ਿਸ਼
Advertisement
Article Detail0/zeephh/zeephh2618247

ਗਣਤੰਤਰਤਾ ਦਿਵਸ ਮੌਕੇ ਸ਼ਰਾਰਤੀ ਅਨਸਰ ਵੱਲੋਂ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਤੋੜਨ ਦੀ ਕੀਤੀ ਕੋਸ਼ਿਸ਼

Amritsar News: ਦਲਿਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਡਾਕਟਰ ਬੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਦੇ ਨਜ਼ਦੀਕ ਪੁਲਿਸ ਸੁਰਕਸ਼ਾ ਲਗਾਉਣ ਦੀ ਸਾਡੇ ਵੱਲੋਂ ਮੰਗ ਵੀ ਕੀਤੀ ਗਈ ਸੀ।

ਗਣਤੰਤਰਤਾ ਦਿਵਸ ਮੌਕੇ ਸ਼ਰਾਰਤੀ ਅਨਸਰ ਵੱਲੋਂ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਤੋੜਨ ਦੀ ਕੀਤੀ ਕੋਸ਼ਿਸ਼

Amritsar News: ਅੱਜ ਪੂਰੇ ਦੇਸ਼ ਦੇ ਵਿੱਚ 76ਵਾਂ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਕਿਉਂਕਿ ਅੱਜ ਦੇ ਦਿਨ ਭਾਰਤ ਵਿੱਚ ਸੰਵਿਧਾਨ ਲਾਗੂ ਹੋਇਆ ਸੀ। ਦੂਜੇ ਪਾਸੇ ਸੰਵਿਧਾਨ ਲਿਖਣ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਲੱਗੀ ਹੋਈ ਹੈ। ਅਤੇ ਉਸ ਪ੍ਰਤੀਮਾਂ ਨੂੰ ਕਿਸੇ ਸ਼ਰਾਰਤੀ ਆਨਸਰ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਇੱਕ ਸ਼ਖ਼ਸ ਪੌੜੀ ਲਗਾ ਮੂਰਤੀ ਉੱਪਰ ਚੜ ਗਿਆ ਫਿਰ ਹਥੌੜੀ ਨਾਲ ਮੂਰਤੀ ਨੂੰ ਤੋੜਣ ਲੱਗਾ। ਤਾਂ ਲੋਕਾਂ ਨੇ ਰੋਲਾ ਪਾ ਦਿੱਤਾ। ਪਰ ਇਸ ਘਟਨਾ ਦੇ ਨਾਲ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ। ਹਲਾਂਕਿ ਸ਼ਰਾਰਤੀ ਅਨਸਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਿਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਡਾਕਟਰ ਬੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਨਜ਼ਦੀਕ ਪੁਲਿਸ ਸੁਰਕਸ਼ਾ ਲਗਾਉਣ ਦੀ ਸਾਡੇ ਵੱਲੋਂ ਮੰਗ ਵੀ ਕੀਤੀ ਗਈ ਸੀ ਲੇਕਿਨ ਪੁਲਿਸ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਅੱਜ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਸ਼ਰਾਰਤੀ ਅੰਸਰ ਵੱਲੋਂ ਪ੍ਰਤਿਮਾ ਦੀ ਬੇਅਦਬੀ ਵੀ ਕੀਤੀ ਗਈ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਬੇਸ਼ੱਕ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਉਸ ਵਿਅਕਤੀ ਨੂੰ ਸਜ਼ਾ ਸਾਡੇ ਹਿਸਾਬ ਨਾਲ ਦਿੱਤੀ ਜਾਵੇ।

ਇਹ ਵੀ ਪੜ੍ਹੋ: ਆਜਾਦੀ ਗੁਲਾਟੀਆਂ ਨੂੰ ਯਾਦ ਕਰਦੇ ਹੋਏ ਕੈਬਨਿਟ ਮੰਤਰੀ ਸੌਂਦ ਨੇ ਲਹਿਰਾਇਆ ਅੰਮ੍ਰਿਤਸਰ ਵਿੱਚ ਤਿਰੰਗਾ

 

ਕੁੱਲ ਮਿਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਦਲਿਤ ਭਾਈਚਾਰੇ ਦਾ ਗੁੱਸਾ ਸ਼ਾਂਤ ਕਰਨ ਤੇ ਲੱਗੀ ਹੋਈ ਹੈ। ਪਰ ਫਿਰ ਵੀ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਪੁੱਛਪੜਤਾਲ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਸ਼ਖ਼ਸ ਕੌਣ ਹੈ। ਇਸ ਕਿਉਂ ਬਾਬਾ ਸਾਹਿਬ ਦੀ ਮੂਰਤੀ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਕੀ ਇਹ ਕੋਈ ਸਾਜ਼ਿਸ਼ ਸੀ ਜਾਂ ਕੁਝ ਹੋਰ। ਪੁਲਿਸ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਹਿਰਾਇਆ ਤਿਰੰਗਾ, ਬੋਲੇ- ਹੁਸ਼ਿਆਰਪੁਰ ’ਚ ਬਨਣਗੇ 9 ਸਕੂਲ ਆਫ਼ ਹੈਪੀਨੈਸ

 

Trending news