Gurdaspur News: ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਵੀਂ ਪਹਿਲਕਦਮੀ ਕਰਦਿਆਂ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਜ਼ਿਲ੍ਹੇ ਦੀਆਂ ਧੀਆਂ ਦੀਆਂ ਤਸਵੀਰਾਂ ਪਿੰਕ 'ਵਾਲ ਆਫ਼ ਫੇਮ' ਉੱਪਰ ਲਗਾਈਆਂ ਹਨ।
Trending Photos
Gurdaspur News (ਅਵਤਾਰ ਸਿੰਘ): ਬੇਟੀ ਬਚਾਓ, ਬੇਟੀ ਪੜ੍ਹਾਓ, ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਵੀਂ ਪਹਿਲਕਦਮੀ ਕਰਦਿਆਂ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਜ਼ਿਲ੍ਹੇ ਦੀਆਂ ਧੀਆਂ ਦੀਆਂ ਤਸਵੀਰਾਂ ਪਿੰਕ 'ਵਾਲ ਆਫ਼ ਫੇਮ' ਉੱਪਰ ਲਗਾਈਆਂ ਹਨ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਾਪਤ ਕੀਤੀ ਗਈ ਇਸ 'ਪਿੰਕ ਵਾਲ ਆਫ਼ ਫੇਮ' ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਬੇਦੀ ਵੀ ਮੌਜੂਦ ਸਨ।
ਪਿੰਕ ਵਾਲ ਆਫ਼ ਫੇਮ ਦਾ ਉਦਘਾਟਨ ਕਰਨ ਮੌਕੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਲਿੰਗ ਭੇਦ ਨਾ ਕਰਦੇ ਹੋਏ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਦੇਣ।
ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤੀ 'ਪਿੰਕ ਵਾਲ ਆਫ਼ ਫੇਮ' ਵਿੱਚ ਜ਼ਿਲ੍ਹੇ ਦੀਆਂ ਧੀਆਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਉੱਚੇ ਮੁਕਾਮ ਹਾਸਲ ਕੀਤੇ ਹਨ ਉਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।
ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਕੀਤੀ ਪਿੰਕ ਵਾਲ ਆਫ਼ ਫੇਮ ਵਿੱਚ ਜ਼ਿਲ੍ਹੇ ਦੀਆਂ ਧੀਆਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਉੱਚੇ ਮੁਕਾਮ ਹਾਸਲ ਕੀਤੇ ਹਨ ਉਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਪਿੰਕ ਵਾਲ ਆਫ਼ ਫੇਮ ਵਿੱਚ 18-19ਵੀਂ ਸਦੀ ਦੀ ਮਹਾਨ ਨਾਇਕਾ ਅਤੇ ਕਨ੍ਹਈਆ ਮਿਸਲ ਦੀ ਮਿਸਲਦਾਰ ਸਰਦਾਰਨੀ ਸਦਾ ਕੌਰ, ਭਾਰਤੀ ਹਵਾਈ ਫ਼ੌਜ ਦੀ ਫਲਾਇੰਗ ਅਫ਼ਸਰ ਜੀਵਨਜੋਤ ਕੌਰ, ਆਈ.ਪੀ.ਐੱਸ. ਅਧਿਕਾਰੀ ਡਾ. ਨਵਜੋਤ ਕੌਰ, ਬੀ.ਐੱਸ.ਐੱਫ਼ ਦੀ ਸਹਾਇਕ ਕਮਾਡੈਂਟ ਮੈਡੀਕਲ ਡਾ. ਮਨਪ੍ਰੀਤ ਕੌਰ, ਪੀ.ਸੀ.ਐੱਸ. ਜੁਡੀਸ਼ੀਅਲ ਜੱਜ ਮਨਮੋਹਨਪ੍ਰੀਤ ਕੌਰ, ਪੀ.ਸੀ.ਐੱਸ. ਜੁਡੀਸ਼ੀਅਲ ਜੱਜ ਦਿਵਿਯਾਨੀ ਲੂਥਰਾ, ਆਈ.ਏ.ਐੱਸ. ਅਧਿਕਾਰੀ ਅੰਮ੍ਰਿਤਪਾਲ ਕੌਰ, ਆਈ.ਏ.ਐੱਸ. ਅਧਿਕਾਰੀ ਰੁਕਮਣੀ ਰਿਆੜ, ਰੋਇੰਗ ਖਿਡਾਰਨ ਹਰਮਨਪ੍ਰੀਤ ਕੌਰ, ਇਨਫੋਰਸਮੈਂਟ ਅਫ਼ਸਰ ਰੁਪਿੰਦਰ ਕੌਰ, ਪੀ.ਸੀ.ਐੱਸ. ਅਧਿਕਾਰੀ ਹਰਨੂਰ ਕੌਰ ਢਿੱਲੋਂ, ਆਈ.ਐੱਫ਼.ਐੱਸ. ਅਧਿਕਾਰੀ ਹਰਪ੍ਰੀਤ ਕੌਰ, ਉੱਘੀ ਗਾਇਕਾ ਸੁਨੰਦਾ ਸ਼ਰਮਾ, ਉੱਘੀ ਸਟੇਜ ਸੰਚਾਲਕ ਅਤੇ ਅਦਾਕਾਰਾ ਸਤਿੰਦਰ ਸੱਤੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।