Amritsar News: ਅੰਮ੍ਰਿਤਸਰ ਵਿੱਚ ਲੋਹੜੀ ਵਾਲੇ ਦਿਨ ਪਤੰਗ ਉ਼ਡਾਉਣ ਦੇ ਸ਼ੌਕੀਨ ਲੋਕ ਵੱਡੀ ਤਦਾਦ ਵਿੱਚ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਸੀ।
Trending Photos
Amritsar News (ਭਰਤ ਸ਼ਰਮਾ): ਅੰਮ੍ਰਿਤਸਰ ਵਿੱਚ ਲੋਹੜੀ ਵਾਲੇ ਦਿਨ ਪਤੰਗ ਉ਼ਡਾਉਣ ਦੇ ਸ਼ੌਕੀਨ ਲੋਕ ਵੱਡੀ ਤਦਾਦ ਵਿੱਚ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਸੀ। ਪ੍ਰਸ਼ਾਸਨ ਦੀ ਸਖ਼ਤੀ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਵਿੱਚ ਧੜੱਲੇ ਨਾਲ ਚਾਈਨਾ ਡੋਰ ਦੀ ਵਿਕਰੀ ਹੋਈ ਸੀ। ਅੰਮ੍ਰਿਤਸਰ ਵਿੱਚ ਚਾਈਨਾ ਡੋਰ ਦੇ ਨਾਲ ਹੀ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਜੋ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਰਹੀ ਹੈ।
ਅੰਮ੍ਰਿਤਸਰ ਵਿੱਚ ਸਾਰੇ ਘਰਾਂ ਦੀਆਂ ਛੱਤਾਂ ਉਤੇ ਨੌਜਵਾਨਾਂ ਨੇ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਸੀ। ਅੰਮ੍ਰਿਤਸਰ ਪ੍ਰਸ਼ਾਸਨ ਨੇ ਆਪਣੀ ਨਾਕਾਮੀ ਛੁਪਾਉਣ ਲਈ ਲੋਹੜੀ ਵਾਲੇ ਦਿਨ ਅੰਮ੍ਰਿਤਸਰ ਦੇ ਸਾਰੇ ਐਲੀਵੇਟਿਡ ਤੇ ਟੂ ਵੀਲਰ ਦੇ ਚੱਲਣ ਉਤੇ ਰੋਕ ਲਗਾ ਦਿੱਤੀ ਸੀ। ਅੰਮ੍ਰਿਤਸਰ ਵਿੱਚ ਲੋਹੜੀ ਵਾਲੇ ਦਿਨ ਚਾਈਨਾ ਡੋਰ ਦੀ ਲਪੇਟ ਵਿਚ ਕਾਫੀ ਨੌਜਵਾਨ ਆਏ ਸਨ ਅਤੇ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਵਿੱਚ ਇੱਕ ਨੌਜਵਾਨ ਦੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਸੀ।
ਚਾਈਨਾ ਡੋਰ ਦੀ ਲਪੇਟ ਵਿੱਚ ਆਏ ਨੌਜਵਾਨ ਨੇ ਕਿਹਾ ਕਿ ਲੋਹੜੀ ਵਾਲੇ ਦਿਨ ਹੀ ਉਹ ਆਪਣੀ ਬੱਚੀ ਨੂੰ ਕਾਲਜ ਛੱਡਣ ਜਾ ਰਹੇ ਸੀ। ਉਸ ਦੌਰਾਨ ਜਦੋਂ ਉਹ ਪੁਤਲੀ ਘਰ ਚੌਕ ਪਹੁੰਚੇ ਤਾਂ ਚਾਈਨਾ ਡੋਰ ਉਨ੍ਹਾਂ ਦੀ ਗਰਦਨ ਵਿੱਚ ਫਿਰ ਗਈ ਸੀ। ਜੇਕਰ ਉਹ ਸਮੇਂ ਸਿਰ ਆਪਣਾ ਇਲਾਜ ਨਾ ਕਰਵਾਉਂਦੇ ਤਾਂ ਉਨ੍ਹਾਂ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਰੂਰ ਵੱਡੇ-ਵੱਡੇ ਦਾਅਵੇ ਕੀਤੇ ਗਏ ਸੀ ਪਰ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ੍ਹ ਖੁੱਲ੍ਹਦੀ ਹੋਈ ਨਜ਼ਰ ਆਈ। ਲੋਕਾਂ ਵੱਲੋਂ ਸ਼ਰੇਆਮ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਕਿ ਚਾਈਨਾ ਡੋਰ ਉਤੇ ਪੂਰਨ ਤੌਰ ਉਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਹਨ ਤੇ ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਕਿਉਂਕਿ ਇਹ ਇੱਕ ਖੂਨੀ ਡੋਰ ਹੈ।
ਦੇਸੀ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਵਾਰ ਚਾਈਨਾ ਡੋਰ ਦੇ ਕਾਰਨ ਉਨ੍ਹਾਂ ਦੇ ਵਪਾਰ ਉਤੇ ਕਾਫੀ ਅਸਰ ਪਿਆ ਹੈ। ਇਸ ਵਾਰ ਉਨ੍ਹਾਂ ਦਾ ਵਪਾਰ ਸਿਰਫ਼ 10 ਤੋਂ 15% ਹੀ ਹੋਇਆ ਕਿਉਂਕਿ ਜਿਹੜਾ ਵੀ ਉਨ੍ਹਾਂ ਕੋਲ ਗਾਹਕ ਆਉਂਦਾ ਹੈ ਉਹ ਚਾਈਨਾ ਡੋਰ ਦੀ ਹੀ ਮੰਗ ਕਰਦਾ ਹੈ। ਅੰਮ੍ਰਿਤਸਰ ਪ੍ਰਸ਼ਾਸਨ ਦੀ ਸਖ਼ਤੀ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਵਿੱਚ ਧੜੱਲੇ ਦੇ ਨਾਲ ਚਾਈਨਾ ਡੋਰ ਵਿਕੀ ਤੇ ਨੌਜਵਾਨਾਂ ਨੇ ਚਾਈਨਾ ਡੋਰ ਦੇ ਨਾਲ ਹੀ ਪਤੰਗਬਾਜ਼ੀ ਵੀ ਕੀਤੀ।
ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਕਿ ਜੋ ਵੀ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਹੈ ਉਸ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਚਾਈਨਾ ਡੋਰ ਦੀ ਵਿਕਰੀ ਉਤੇ ਪੂਰਨ ਤੌਰ ਉਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਆਪਣੀ ਨਕਾਮੀ ਛੁਪਾਉਣ ਲਈ ਲੋਹੜੀ ਵਾਲੇ ਦਿਨ ਅੰਮ੍ਰਿਤਸਰ ਦੇ ਸਾਰੇ ਐਲੀਵੇਟਿਡ ਰੋਡ ਤੇ ਟੂ ਵੀਲਰ ਉਤੇ ਰੋਕ ਲਗਾ ਦਿੱਤੀ ਸੀ।