Trending Photos
Mohali News: ਦੇਰ ਰਾਤ ਮੋਹਾਲੀ ਦੇ ਸੈਕਟਰ 79 ਸਥਿਤ ਮਾਰਕੀਟ ਦੇ ਬਾਹਰ ਸ਼ਰਾਬ ਪੀਣ ਤੋਂ ਰੋਕਣ ਉਤੇ ਪੰਜ ਵਿਅਕਤੀਆਂ ਵੱਲੋਂ ਥਾਣਾ ਸੋਹਾਣਾ ਦੇ ਐਸਐਚਓ ਸਿਮਰਨਜੀਤ ਸਿੰਘ ਨਾਲ ਧੱਕਾਮੁੱਕੀ ਕੀਤੀ ਗਈ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰ 5 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨ੍ਹਾਂ ਦੀ ਪਛਾਣ ਰਾਹੁਲ ਅਰੋੜਾ, ਸਾਹਿਲ ਅਰੋੜਾ, ਹਰਪਾਲ ਸਿੰਘ ਅਤੇ ਅਰੁਣਦੀਪ ਸਿੰਘ ਵਜੋਂ ਹੋਈ ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਭੱਜਣ ਵਿੱਚ ਕਾਮਯਾਬ ਰਿਹਾ।