Saif Ali Khan Attack News: ਅਦਾਕਾਰ ਸੈਫ ਅਲੀ ਖਾਨ ਉਤੇ ਇੱਕ ਸਖ਼ਸ਼ ਵੱਲੋਂ ਘਰ ਵਿੱਚ ਵੜ੍ਹ ਕੇ ਹਮਲਾ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ।
Trending Photos
Saif Ali Khan Attack News: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੇ ਘਰ 'ਤੇ ਘੁਸਪੈਠੀਏ ਨੇ ਚਾਕੂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਦੇਰ ਰਾਤ ਇੱਕ ਅਣਜਾਣ ਵਿਅਕਤੀ ਅਦਾਕਾਰ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸਦੀ ਨੌਕਰਾਣੀ ਨਾਲ ਬਹਿਸ ਕੀਤੀ। ਜਦੋਂ ਅਦਾਕਾਰ ਨੇ ਦਖਲ ਦੇਣ ਅਤੇ ਉਸ ਆਦਮੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਸੈਫ ਅਲੀ ਖਾਨ 'ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਜ਼ਖਮੀ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
An unknown person entered Actor Saif Ali Khan’s residence and argued with his maid, late last night. When the actor tried to intervene and pacify the man, he attacked Saif Ali Khan and injured him. Police are investigating the matter: Mumbai Police
(file photo) pic.twitter.com/pHgByuxqB9
— ANI (@ANI) January 16, 2025
ਦਰਅਸਲ ਅਭਿਨੇਤਾ 'ਤੇ ਬੁੱਧਵਾਰ ਦੇਰ ਰਾਤ ਮੁੰਬਈ ਦੇ ਬਾਂਦਰਾ (ਪੱਛਮੀ) ਸਥਿਤ ਘਰ 'ਤੇ 'ਡਕੈਤੀ' ਦੀ ਕੋਸ਼ਿਸ਼ ਵਿੱਚ ਇੱਕ ਘੁਸਪੈਠੀਏ ਨੇ ਹਮਲਾ ਕੀਤਾ ਸੀ। ਰਿਪੋਰਟਾਂ ਅਨੁਸਾਰ ਨੌਕਰਾਣੀ ਨੇ ਸਭ ਤੋਂ ਪਹਿਲਾਂ ਚੋਰ ਨੂੰ ਦੇਖਿਆ ਸੀ। ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਜਦੋਂ ਅਭਿਨੇਤਾ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਘੁਸਪੈਠੀਏ ਨੇ ਉਸ ਨੂੰ ਕਈ ਵਾਰ ਚਾਕੂ ਮਾਰ ਦਿੱਤਾ।
ਹਮਲਾਵਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਘਟਨਾ ਰਾਤ ਕਰੀਬ 2 ਵਜੇ ਦੀ ਹੈ। ਅਦਾਕਾਰ ਨੂੰ 3:30 ਵਜੇ ਲੀਲਾਵਤੀ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਨੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰਾਂ ਮੁਤਾਬਕ ਖਾਨ ਨੂੰ 6 ਸੱਟਾਂ ਲੱਗੀਆਂ ਹਨ, ਜਿਨ੍ਹਾਂ 'ਚੋਂ ਦੋ ਗੰਭੀਰ ਜ਼ਖਮੀ ਹਨ।
ਹਸਪਤਾਲ ਬਿਆਨ
ਲੀਲਾਵਤੀ ਹਸਪਤਾਲ ਦੇ ਸੀਈਓ ਨੀਰਜ ਉੱਤਮਾਨੀ ਨੇ ਇਕ ਬਿਆਨ 'ਚ ਕਿਹਾ, 'ਸੈਫ ਅਲੀ ਖਾਨ ਨੂੰ ਸਵੇਰੇ 3.30 ਵਜੇ ਲੀਲਾਵਤੀ (ਹਸਪਤਾਲ) ਲਿਆਂਦਾ ਗਿਆ। ਉਨ੍ਹਾਂ ਨੂੰ ਛੇ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਦੋ ਡੂੰਘੀਆਂ ਸਨ। ਇੱਕ ਸੱਟ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੇ ਕੋਲ ਹੈ। ਅਸੀਂ ਆਪ੍ਰੇਸ਼ਨ ਕਰ ਰਹੇ ਹਾਂ। ਉਸ ਦਾ ਆਪ੍ਰੇਸ਼ਨ ਨਿਊਰੋਸਰਜਨ ਨਿਤਿਨ ਡਾਂਗੇ, ਕਾਸਮੈਟਿਕ ਸਰਜਨ ਲੀਨਾ ਜੈਨ ਅਤੇ ਐਨਸਥੀਟਿਸਟ ਨਿਸ਼ਾ ਗਾਂਧੀ ਕਰ ਰਹੇ ਹਨ।