Amritsar News: ਗੁਮਟਾਲਾ ਚੌਕੀ ਵਿੱਚ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ। ਕਾਬਿਲੇਗੌਰ ਹੈ ਕਿ 9 ਜਨਵਰੀ ਰਾਤ ਨੂੰ ਅੰਮ੍ਰਿਤਸਰ ਦੀ ਗੁਮਟਾਲਾ ਚੌਂਕੀ ''ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ।
Trending Photos
Amritsar News (ਭਰਤ ਸ਼ਰਮਾ): ਗੁਮਟਾਲਾ ਚੌਕੀ ਵਿੱਚ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ। ਕਾਬਿਲੇਗੌਰ ਹੈ ਕਿ 9 ਜਨਵਰੀ ਰਾਤ ਨੂੰ ਅੰਮ੍ਰਿਤਸਰ ਦੀ ਗੁਮਟਾਲਾ ਚੌਂਕੀ ''ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਹਾਲਾਂਕਿ ਪੁਲਿਸ ਵੱਲੋਂ ਗੱਡੀ ਦੇ ਰੇਡੀਏਟਰ ਫੱਟਣ ਦੀ ਆਵਾਜ਼ ਦੱਸੀ ਗਈ ਸੀ ਪਰ ਹੁਣ ਅੰਮ੍ਰਿਤਸਰ ਵੱਲੋਂ ਗੁਮਟਾਲਾ ਚੌਂਕੀ ਦੇ ਨਾਲ ਲੱਗਦੇ ਫਲਾਈਓਵਰ ਵਿੱਚ 10-10 ਫੁੱਟ ਦੀਆਂ ਲੋਹੇ ਦੀਆਂ ਸੀਟਾਂ ਲਗਾਈਆਂ ਗਈਆਂ।
ਸੂਤਰਾਂ ਮੁਤਾਬਕ ਹਮਲਾਵਾਰਾਂ ਵੱਲੋਂ ਫਲਾਈਓਵਰ ਤੋਂ ਹੀ ਗ੍ਰਨੇਡ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੂਤਰਾਂ ਮੁਤਾਬਕ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀ ਤੌਰ ਉਤੇ ਜਾਂਚ ਕੀਤੀ ਜਾ ਰਹੀ ਸੀ ਤੇ ਚੌਂਕੀ ਦੇ ਨਾਲ ਲੱਗਦੇ ਸਾਰੇ ਪੈਟਰੋਲ ਪੰਪਾਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਤੇ ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਹਮਲਾਵਾਰਾਂ ਵੱਲੋਂ ਫਲਾਈਓਵਰ ਤੋਂ ਹੀ ਗ੍ਰਨੇਡ ਸੁੱਟਿਆ ਗਿਆ ਸੀ।
ਹੁਣ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਗੁਮਟਾਲਾ ਚੌਂਕੀ ਦੇ ਉੱਪਰ ਫਲਾਈ ਓਵਰ ਚ 10-10 ਫੀਟ ਦੀਆਂ ਲੋਹੇ ਦੀਆਂ ਟੀਨਾਂ 50 ਮੀਟਰ ਦੇ ਇਲਾਕੇ ਤੱਕ ਲਗਾਈਆਂ ਗਈਆਂ ਹਨ। ਉਥੇ ਹੀ 24 ਘੰਟੇ ਪੰਜਾਬ ਪੁਲਿਸ ਦੀ ਗੱਡੀ ਅਤੇ ਪੰਜਾਬ ਪੁਲਿਸ ਦਾ ਮੁਲਾਜ਼ਮ ਤਾਇਨਾਤ ਰਹੇਗਾ।
ਇਹ ਵੀ ਪੜ੍ਹੋ : Punjab Breaking Live Updates: ਪੰਜਾਬ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੀ ਵਧੀਕ ਮੁੱਖ ਸਕੱਤਰ ਨਾਲ ਮੀਟਿੰਗ ਅੱਜ; ਪੜ੍ਹੋ ਹੋਰ ਵੱਡੀਆਂ ਖ਼ਬਰਾਂ
ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੋਂ ਬਾਅਦ ਰੇਡੀਏਟਰ ਫਟਣ ਦੇ ਦਾਅਵੇ ਉਤੇ ਅਸ਼ੰਕੇ ਖੜ੍ਹੇ ਹੋ ਰਹੇ ਹਨ। ਰੇਡੀਏਟਰ ਫਟਣ ਉਤੇ ਇੰਨੇ ਸੁਰੱਖਿਆ ਪ੍ਰਬੰਧ ਪੁਲਿਸ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹੇ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਫਲਾਈਓਵਰ ਦੇ ਇੱਕ ਪਾਸੇ ਗੁਮਟਾਲਾ ਪੁਲਿਸ ਚੌਕੀ ਹੈ ਅਤੇ ਦੂਜੇ ਪਾਸੇ ਆਰਮੀ ਕੈਂਟ ਇਲਾਕਾ ਹੈ। ਇੰਨਾ ਹੀ ਨਹੀਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਦੀ ਰਿਹਾਇਸ਼ ਵੀ ਚੌਕੀ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਹੈ। ਧਮਾਕੇ ਤੋਂ ਬਾਅਦ ਫੌਜ ਦੇ ਜਵਾਨ ਵੀ ਦੇਰ ਰਾਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਸਨ। ਬਾਹਰੀ ਇਲਾਕਿਆਂ ਨੂੰ ਸੀਲ ਕਰਕੇ ਚੈਕਿੰਗ ਕੀਤੀ ਸੀ।
ਇਹ ਵੀ ਪੜ੍ਹੋ : Saif Ali Khan Attack News: ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ 'ਤੇ ਘਰ 'ਚ ਵੜ੍ਹ ਕੇ ਚਾਕੂ ਨਾਲ ਕੀਤਾ ਹਮਲਾ; ਜ਼ਖ਼ਮੀ