Papaya Leaves Skin Remedy: ਪਪੀਤਾ ਤਾਂ ਤੁਸੀਂ ਸਾਰਿਆਂ ਨੇ ਖਾਧਾ ਹੋਵੇਗਾ। ਇਸ ਨੰ ਖਾਣ ਨਾਲ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਇਸ ਵਿੱਚ ਕਈ ਔਸ਼ਧੀ ਗੁਣ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਬਿਹਤਰ ਰੱਖਣ ਦੇ ਨਾਲ-ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ।
Trending Photos
Papaya Leaves for Skin: ਪਪੀਤਾ ਤਾਂ ਤੁਸੀਂ ਸਾਰਿਆਂ ਨੇ ਖਾਧਾ ਹੋਵੇਗਾ। ਇਸ ਨੰ ਖਾਣ ਨਾਲ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਇਸ ਵਿੱਚ ਕਈ ਔਸ਼ਧੀ ਗੁਣ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਬਿਹਤਰ ਰੱਖਣ ਦੇ ਨਾਲ-ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਕੀ ਤੁਹਾਨੂੰ ਪਤਾ ਹੈ ਪਪੀਤੇ ਦਾ ਪੱਤਾ ਚਮੜੀ ਲਈ ਕਾਫੀ ਫਾਇਦੇਮੰਦ ਹੁੰਦਾ ਹੈ।
ਸਕਿਨ ਲਈ ਫਾਇਦੇਮੰਦ ਹੈ ਪਪੀਤੇ ਦਾ ਪੱਤਾ
ਪਪੀਤੇ ਦਾ ਪੱਤਾ ਚਮੜੀ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਐਂਟੀਆਕਸਾਈਡ, ਇਜਾਈਮ, ਵਿਟਾਮਿਨ ਸੀ, ਵਿਟਾਮਿਨ ਈ ਸਮੇਤ ਕੋਈ ਤਰ੍ਹਾਂ ਦੇ ਪੋਸ਼ਣ ਤੱਤ ਹੁੰਦੇ ਹਨ ਜੋ ਕਿ ਚਮੜੀ ਉਤੇ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਹਟਾਉਂਦੇ ਹਨ।
ਪਪੀਤੇ ਦੇ ਪੱਤੇ ਦੇ ਫਾਇਦੇ
ਪਪੀਤੇ ਦਾ ਪੱਤਾ ਚਮੜੀ ਉਤੇ ਹੋਣ ਵਾਲੇ ਮੂਹਾਸਿਆਂ ਅਤੇ ਦਾਗ਼ ਧੱਬਿਆਂ ਨੂੰ ਆਸਾਨੀ ਨਾਲ ਹਟਾਉਂਦੇ ਹਨ। ਦਰਅਸਲ ਵਿੱਚ ਪਪੀਤੇ ਦੇ ਪੱਤਿਆਂ ਵਿੱਚ ਕਈ ਤਰ੍ਹਾ ਦੇ ਐਂਟੀ-ਬੈਕਟੀਰੀਅਲ ਅਤੇ ਐਂਟੀ ਇੰਪਲੇਮੇਟਰੀ ਹੁਣ ਹੁੰਦੇ ਹਨ ਜੋ ਮੂਹਾਸਿਆਂ ਨੂੰ ਘੱਟ ਕਦੇ ਹਨ। ਪਪੀਤੇ ਦਾ ਪੱਤਾ ਸਕਿਨ ਡੈਡ ਸੈਲਸ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਚਮੜੀ ਹੈਲਥੀ ਅਤੇ ਚਮਕਦਾਰ ਬਣਦੀ ਹੈ। ਇਸ ਨਲ ਮੌਜੂਦ ਐਂਟੀਅਕਸਾਈਡ ਚਮੜੀ ਨੂੰ ਫ੍ਰੀ ਰੈਡੀਕਿਲਸ ਬਚਾਉਂਦੇ ਹਨ, ਜਿਸ ਨਾਲ ਉਮਰ ਵਧਣ ਦੀ ਉਮਰ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।
ਇਸ ਦੀ ਵਰਤੋਂ ਨਾਲ ਤੁਸੀਂ ਚਮੜੀ ਉਤੇ ਹੋਣ ਵਾਲੀ ਜਲਣ ਅਤੇ ਲਾਗ ਨੂੰ ਆਸਾਨੀ ਨਾਲ ਘੱਟ ਕਰ ਸਕਦੇ ਹੋ। ਜੇਕਰ ਸਕਿਨ ਉਤੇ ਕਿਸੇ ਵੀ ਤਰ੍ਹਾਂ ਦਾ ਇਨਫੈਕਸ਼ਨ ਹੋਇਆ ਤਾਂ ਇਸ ਦੀ ਵਰਤੋਂ ਕਰ ਸਕਦੇ ਹੋ। ਇਹ ਸਕਿਨ ਉਤੇ ਹੋਈ ਲਾਗ ਨੂੰ ਆਸਾਨੀ ਨਾਲ ਹਟਾਉਣ ਵਿੱਚ ਮਦਦ ਕਰਦਾ ਹੈ। ਉਥੇ ਇਸ ਵਿੱਚ ਮੌਜੂਦ ਇੰਜਾਈਮ ਚਮੜੀ ਨੂੰ ਗਹਿਰਾਈ ਤੱਕ ਸਾਫ ਕਰਦੇ ਹਨ ਅਤੇ ਸਕਿਨ ਨੂੰ ਗਹਿਰਾਈ ਨਾਲ ਮਾਈਸਚਰਾਈਜ਼ ਕਰਦੇ ਹਨ।
ਇਸ ਤਰ੍ਹਾਂ ਕਰੋ ਵਰਤੋਂ
ਪਪੀਤੇ ਦੇ ਪੱਤੇ ਨਾਲ ਤੁਸੀਂ ਫੇਸ ਪੈਕ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇਸ ਨੂੰ ਪੀਸ ਲਵੋ। ਹੁਣ ਤੁਸੀਂ ਇਸ ਵਿੱਚ ਸ਼ਾਹਿਦ ਜਾਂ ਐਲੋਵੇਰਾ ਨੂੰ ਮਿਲਾਓ। ਹੁਣ ਤੁਸੀਂ ਇਸ ਨੂੰ ਆਪਣੇ ਚਿਹਰੇ ਉਤੇ ਕਰੀਬ 15-20 ਮਿੰਟ ਤੱਕ ਲਗਾ ਲਵੋ। ਕੁਝ ਸਮੇਂ ਬਾਅਦ ਤੁਸੀਂ ਇਸ ਨੂੰ ਹਲਕੇ ਗੁਣਗੁਣੇ ਪਾਣੀ ਨਾਲ ਧੋ ਲਵੋ। ਇਸ ਦੀ ਵਰਤੋਂ ਨਾਲ ਚਿਹਰੇ ਉਤੇ ਨਿਖਾਰ ਤਾਂ ਆਵੇਗਾ ਹੀ, ਨਾਲ ਹੀ ਦਾਗ-ਦੱਬੇ ਵੀ ਘੱਟ ਹੋਣਗੇ।
(Disclaimer) ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਜ਼ੀ ਮੀਡੀਆ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ।