Champions Trophy 2025: ਪਾਕਿਸਤਾਨ ਦੀ ਟੀਮ 241 ਦੌੜਾਂ ਉਤੇ ਆਲਆਊਟ; ਕੁਲਦੀਪ ਯਾਦਵ ਨੇ ਤਿੰਨ ਵਿਕਟਾਂ ਝਟਕੀਆਂ
Advertisement
Article Detail0/zeephh/zeephh2657853

Champions Trophy 2025: ਪਾਕਿਸਤਾਨ ਦੀ ਟੀਮ 241 ਦੌੜਾਂ ਉਤੇ ਆਲਆਊਟ; ਕੁਲਦੀਪ ਯਾਦਵ ਨੇ ਤਿੰਨ ਵਿਕਟਾਂ ਝਟਕੀਆਂ

Champions Trophy 2025:   ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ 49.4 ਓਵਰਾਂ ਵਿੱਚ 241 ਦੌੜਾਂ ਉਤੇ ਆਲਆਊਟ ਕਰ ਦਿੱਤਾ। 

Champions Trophy 2025: ਪਾਕਿਸਤਾਨ ਦੀ ਟੀਮ 241 ਦੌੜਾਂ ਉਤੇ ਆਲਆਊਟ; ਕੁਲਦੀਪ ਯਾਦਵ ਨੇ ਤਿੰਨ ਵਿਕਟਾਂ ਝਟਕੀਆਂ

Champions Trophy 2025:  ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ 49.4 ਓਵਰਾਂ ਵਿੱਚ 241 ਦੌੜਾਂ ਉਤੇ ਆਲਆਊਟ ਕਰ ਦਿੱਤਾ। ਪਾਕਿਸਤਾਨ ਟੀਮ ਲਈ ਸਾਊਦ ਸ਼ਕੀਲ ਨੇ ਇਕੋ-ਇਕ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਨ੍ਹਾਂ ਨੇ 62 ਦੌੜਾਂ ਬਣਾਈਆਂ ਅਤੇ ਕਪਤਾਨ ਮੁਹੰਮਦ ਰਿਜ਼ਵਾਨ (46 ਦੌੜਾਂ) ਨਾਲ 104 ਦੌੜਾਂ ਦੀ ਸਾਂਝੇਦਾਰੀ ਕੀਤੀ।

ਸਲਾਮੀ ਬੱਲੇਬਾਜ਼ ਬਾਬਰ ਆਜ਼ਮ (23 ਦੌੜਾਂ) ਅਤੇ ਇਮਾਮ-ਉਲ-ਹੱਕ (10 ਦੌੜਾਂ) ਚੰਗੀ ਸ਼ੁਰੂਆਤ ਨਹੀਂ ਕਰ ਸਕੇ। ਹੇਠਲਾ ਮੱਧ ਕ੍ਰਮ ਵੀ ਭਾਰਤੀ ਸਪਿਨਰਾਂ ਦੇ ਖਿਲਾਫ ਅਸਫਲ ਰਿਹਾ। ਟੀਮ ਇੰਡੀਆ ਲਈ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। ਜਦਕਿ ਹਾਰਦਿਕ ਪਾਂਡਿਆ ਨੇ 2 ਵਿਕਟਾਂ ਹਾਸਲ ਕੀਤੀਆਂ। ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੂੰ 1-1 ਸਫਲਤਾ ਮਿਲੀ। 2 ਬੱਲੇਬਾਜ਼ ਰਨ ਆਊਟ ਹੋਏ। 

47 ਦੌੜਾਂ 'ਤੇ ਦੋ ਵਿਕਟਾਂ ਡਿੱਗਣ ਤੋਂ ਬਾਅਦ ਸਾਊਦ ਸ਼ਕੀਲ ਅਤੇ ਕਪਤਾਨ ਮੁਹੰਮਦ ਰਿਜ਼ਵਾਨ ਨੇ ਪਾਰੀ ਨੂੰ ਸੰਭਾਲ ਲਿਆ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਦੌਰਾਨ ਸ਼ਕੀਲ ਨੇ ਆਪਣੇ ਵਨਡੇ ਕਰੀਅਰ ਦਾ ਚੌਥਾ ਅਰਧ ਸੈਂਕੜਾ ਲਗਾਇਆ। ਅਕਸ਼ਰ ਪਟੇਲ ਨੇ ਇਸ ਸਾਂਝੇਦਾਰੀ ਨੂੰ ਤੋੜਿਆ। ਉਸ ਨੇ ਰਿਜ਼ਵਾਨ ਨੂੰ ਕਲੀਨ ਬੋਲਡ ਕੀਤਾ। ਉਹ 77 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 46 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਦੇ ਆਊਟ ਹੁੰਦੇ ਹੀ ਫਿਰ ਤੋਂ ਵਿਕਟਾਂ ਦੀ ਝੜੀ ਲੱਗ ਗਈ।

ਸ਼ਕੀਲ ਵੀ 76 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 62 ਦੌੜਾਂ ਬਣਾ ਕੇ ਹਾਰਦਿਕ ਪਾਂਡਿਆ ਦਾ ਸ਼ਿਕਾਰ ਬਣੇ। ਤੈਅਬ ਤਾਹਿਰ ਚਾਰ ਦੌੜਾਂ ਬਣਾ ਕੇ ਆਊਟ ਹੋਏ ਅਤੇ ਸਲਮਾਨ ਅਲੀ ਆਗਾ 19 ਦੌੜਾਂ ਬਣਾ ਕੇ ਆਊਟ ਹੋਏ। ਸਲਮਾਨ ਨੂੰ ਕੁਲਦੀਪ ਨੇ ਪਵੇਲੀਅਨ ਭੇਜਿਆ ਅਤੇ ਤੈਅਬ ਨੂੰ ਜਡੇਜਾ ਨੇ ਪਵੇਲੀਅਨ ਭੇਜਿਆ। ਸ਼ਾਹੀਨ ਅਫਰੀਦੀ ਖਾਤਾ ਵੀ ਨਹੀਂ ਖੋਲ੍ਹ ਸਕੇ। ਨਸੀਮ ਸ਼ਾਹ 14 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਹਰਿਸ ਰਾਊਫ਼ ਅੱਠ ਦੌੜਾਂ ਬਣਾ ਕੇ ਆਊਟ ਹੋਏ।

ਇਸ ਮੈਚ 'ਚ ਪਾਕਿਸਤਾਨ ਦੇ ਕਪਤਾਨ ਰਿਜ਼ਵਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਟਾਸ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਹਾਲਾਂਕਿ, ਇਹ ਪਿੱਚ ਬਾਅਦ ਵਿੱਚ ਹੌਲੀ ਹੋ ਸਕਦੀ ਹੈ।

Trending news