Sikkim Flood Latest News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸੂਬੇ ਦੇ ਹਾਲਾਤ ਦੀ ਜਾਣਕਾਰੀ ਲੈਣ ਲਈ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਗੱਲਬਾਤ ਕੀਤੀ ਅਤੇ ਮਦਦ ਦਾ ਭਰੋਸਾ ਵੀ ਦਿੱਤਾ।
Trending Photos
Sikkim Flood Death Toll News: ਸਿੱਕਮ ਵਿੱਚ ਮੰਗਲਵਾਰ ਦੇਰ ਰਾਤ ਬੱਦਲ ਫਟਣ ਤੋਂ ਬਾਅਦ ਤੀਸਤਾ ਨਦੀ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਜਿਸ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 114 ਲੋਕ ਲਾਪਤਾ ਹੋ ਗਏ।
ਮਿਲੀ ਜਾਣਕਾਰੀ ਦੇ ਮੁਤਾਬਕ ਲਾਪਤਾ ਲੋਕਾਂ 'ਚ ਫੌਜ ਦੇ 22 ਜਵਾਨ ਵੀ ਸ਼ਾਮਿਲ ਹਨ। ਇਸ ਦੌਰਾਨ ਪਾਕਯੋਂਗ ਦੇ ਜ਼ਿਲ੍ਹਾ ਮੈਜਿਸਟਰੇਟ ਤਾਸ਼ੀ ਚੋਪੇਲ ਵੱਲੋਂ ਸਾਰੇ ਸੈਨਿਕਾਂ ਦੀ ਮੌਤ ਦਾ ਖਦਸ਼ਾ ਪ੍ਰਗਟਾਇਆ ਹੈ ਜਦਕਿ ਅਜੇ ਤੱਕ ਇਸ ਸਬੰਧੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਨਦੀ ਦੇ ਨੇੜਲੇ ਇਲਾਕੇ 'ਚ ਫੌਜ ਦਾ ਕੈਂਪ ਸੀ, ਜੋ ਕਿ ਹੜ੍ਹ ਦੇ ਨਾਲ ਰੁੜ੍ਹ ਗਿਆ ਅਤੇ ਇਸ ਦੌਰਾਨ 41 ਵਾਹਨ ਵੀ ਡੁੱਬ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਤਕਰੀਬਨ 4 ਹਜ਼ਾਰ ਲੋਕਾਂ ਨੂੰ 5 ਰਾਹਤ ਕੈਂਪਾਂ 'ਚ ਸੁਰੱਖਿਅਤ ਪਹੁੰਚਾਇਆ ਗਿਆ ਹੈ ਅਤੇ ਹੜ੍ਹਾਂ ਕਾਰਨ ਨੈਸ਼ਨਲ ਹਾਈਵੇਅ NH-10 ਵੀ ਰੁੜ੍ਹ ਗਿਆ ਹੈ ਜਿਸ ਕਰਕੇ ਆਵਾਜਾਈ ਠੱਪ ਹੋ ਗਈ ਹੈ।
ਪੀਆਰਓ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ, ਦੁਪਹਿਰ ਕਰੀਬ 1.30 ਵਜੇ ਲੋਨਾਕ ਝੀਲ 'ਤੇ ਬੱਦਲ ਫਟ ਗਿਆ ਅਤੇ ਲਾਚੇਨ ਘਾਟੀ ਵਿੱਚ ਤੀਸਤਾ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ ਜਿਸਦੇ ਕਾਰਨ ਦਰਿਆ ਦੇ ਪਾਣੀ ਦਾ ਪੱਧਰ ਅਚਾਨਕ 15 ਤੋਂ 20 ਫੁੱਟ ਵਧ ਗਿਆ ਅਤੇ ਨਦੀ ਦੇ ਨੇੜਲੇ ਇਲਾਕਿਆਂ 'ਚ ਪਾਣੀ ਭਰ ਗਿਆ। ਦਰਿਆ ਦਾ ਪਾਣੀ ਇੰਨਾ ਵੱਧ ਗਿਆ ਕਿ ਪਾਣੀ ਕਈ ਘਰਾਂ ਵਿੱਚ ਵੀ ਵੜ ਗਿਆ ਜਿਸ ਕਰਕੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਲਈ ਮਜਬੂਰ ਹੋ ਗਏ।
ਸਿੱਕਮ 'ਚ ਬੱਦਲ ਫਟਣ ਕਰਰਨ ਪੱਛਮੀ ਬੰਗਾਲ ਦੇ ਕਲੀਮਪੋਂਗ 'ਚ ਵੀ ਹੜ੍ਹ ਵਰਗੀ ਸਥਿਤੀ ਬਣ ਗਈ ਅਤੇ ਰਾਜ ਦੇ ਮੁੱਖ ਸਕੱਤਰ ਐਚ ਕੇ ਦਿਵੇਦੀ ਨੇ ਕਿਹਾ ਕਿ ਤੀਸਤਾ ਬੈਰਾਜ ਤੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ ਪਰ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਇੰਨਾ ਹੀ ਨਹੀਂ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸੂਬੇ ਦੇ ਹਾਲਾਤ ਦੀ ਜਾਣਕਾਰੀ ਲੈਣ ਲਈ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਗੱਲਬਾਤ ਕੀਤੀ ਅਤੇ ਮਦਦ ਦਾ ਭਰੋਸਾ ਵੀ ਦਿੱਤਾ।
ਇਸ ਦੌਰਾਨ ਗੁਹਾਟੀ ਦੇ ਰੱਖਿਆ ਪੀਆਰਓ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਲਾਪਤਾ ਫੌਜੀ ਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸਥਾਨਕ ਪ੍ਰਸ਼ਾਸਨ ਵੀ ਆਪਣੇ ਪੱਧਰ 'ਤੇ ਬਚਾਅ ਕਾਰਜ ਚਲਾ ਰਿਹਾ ਹੈ ਪਰ ਅਜੇ ਤੱਕ ਸੈਨਿਕਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ: SYL History: ਪੰਜਾਬ ਲਈ ਐਸਵਾਈਐਲ ਨਹਿਰ ਦੇ ਅਸਲ ਮਾਇਨੇ; ਜਾਣੋ SYL ਵਿਵਾਦ ਦਾ ਪੂਰਾ ਇਤਿਹਾਸ