Faridkot News: ਨੈਸ਼ਨਲ SC ਕਮਿਸ਼ਨ ਦੇ ਡਾਇਰੈਕਟਰ ਪਹੁੰਚੇ ਪਿੰਡ ਚੰਦਭਾਨ, ਪੀੜਤਾਂ ਨਾਲ ਕੀਤੀ ਗੱਲਬਾਤ
Advertisement
Article Detail0/zeephh/zeephh2656201

Faridkot News: ਨੈਸ਼ਨਲ SC ਕਮਿਸ਼ਨ ਦੇ ਡਾਇਰੈਕਟਰ ਪਹੁੰਚੇ ਪਿੰਡ ਚੰਦਭਾਨ, ਪੀੜਤਾਂ ਨਾਲ ਕੀਤੀ ਗੱਲਬਾਤ

Faridkot News: ਨੈਸਨਲ ਸਡਿਊਲਡ ਕਾਸਟ ਕਮਿਸ਼ਨ ਦੇ ਸਟੇਟ ਦਫਤਰ ਤੋਂ ਡਾਇਰੈਕਟਰ ਪਰਮਿੰਦਰ ਸਿੰਘ ਅੱਜ ਵਿਸੇਸ ਤੌਰ ਤੇ ਪਿੰਡ ਚੰਦ ਭਾਨ ਪਹੁੰਚੇ ਸਨ। ਉਹਨਾਂ ਵੱਲੋਂ ਪਿੰਡ ਦੀ ਮਹਿਲਾ ਸਰਪੰਚ ਅਮਨਦੀਪ ਕੌਰ ਅਤੇ ਬਾਕੀ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਦਿਨ ਕੀ ਅਤੇ ਕਿਉਂ ਵਾਪਿਆ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਗਈ। 

Faridkot News: ਨੈਸ਼ਨਲ SC ਕਮਿਸ਼ਨ ਦੇ ਡਾਇਰੈਕਟਰ ਪਹੁੰਚੇ ਪਿੰਡ ਚੰਦਭਾਨ, ਪੀੜਤਾਂ ਨਾਲ ਕੀਤੀ ਗੱਲਬਾਤ

Punjab News/ਨਰੇਸ਼ ਸੇਠੀ: ਬੀਤੇ ਕਈ ਦਿਨਾਂ ਤੋਂ ਗਰਮਾਏ ਹੋਏ ਚੰਦਭਾਨ ਮਾਮਲੇ ਵਿਚ ਅੱਜ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆ ਨੈਸ਼ਨਲ ਐਸਸੀ ਕਮਿਸ਼ਨ ਦੇ ਸੂਬਾ ਦਫਤਰ ਤੋਂ ਡਾਇਰੈਕਟਰ ਪਰਮਮਿੰਦਰ ਸਿੰਘ ਵਿਸੇਸ ਤੌਰ ਤੇ ਪਿੰਡ ਚੰਦਭਾਨ ਪਹੁੰਚੇ ਅਤੇ ਉਹਨਾਂ ਵੱਲੋਂ ਦੋਹਾਂ ਧਿਰਾਂ ਨਾਲ ਨਾਲ ਗੱਲਬਾਤ ਕਰ ਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੁਲਝਾ ਲਏ ਜਾਣ ਦੀ ਗੱਲ ਆਖੀ ਗਈ।ਇਸ ਮੌਕੇ ਪੀੜਤ ਮਜਦੂਰ ਭਾਈਚਾਰੇ ਦੇ ਲੋਕ ਜਿੱਥੇ ਕਮਿਸ਼ਨ ਦੇ ਨੁਮਾਇੰਦੇ ਨਾਲ ਹੋਈ ਗੱਲਬਾਤ ਤੋਂ ਅਸੰਤੁਸ਼ਟ ਨਜਰ ਆਏ ਉਥੇ ਹੀ ਦੂਜੀ ਧਿਰ ਦੇ ਲੋਕਾਂ ਨੇ ਆਸ ਪ੍ਰਗਟਾਈ ਕਿ ਸ਼ਾਇਦ ਹੁਣ ਇਸ ਪੂਰੇ ਮਾਮਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ।

ਨੈਸਨਲ ਸਡਿਊਲਡ ਕਾਸਟ ਕਮਿਸ਼ਨ ਦੇ ਸਟੇਟ ਦਫਤਰ ਤੋਂ ਡਾਇਰੈਕਟਰ ਪਰਮਿੰਦਰ ਸਿੰਘ ਅੱਜ ਵਿਸੇਸ ਤੌਰ ਤੇ ਪਿੰਡ ਚੰਦ ਭਾਨ ਪਹੁੰਚੇ ਸਨ। ਉਹਨਾਂ ਵੱਲੋਂ ਪਿੰਡ ਦੀ ਮਹਿਲਾ ਸਰਪੰਚ ਅਮਨਦੀਪ ਕੌਰ ਅਤੇ ਬਾਕੀ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਦਿਨ ਕੀ ਅਤੇ ਕਿਉਂ ਵਾਪਿਆ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਗਈ। ਕਮਿਸ਼ਨ ਵੱਲੋਂ ਇਸ ਮੌਕੇ ਵਿਵਾਦਿਤ ਨਿਕਾਸੀ ਨਾਲੀ ਵਾਲੇ ਥਾਂ ਦਾ ਵੀ ਦੌਰਾ ਕੀਤਾ ਗਿਆ ਅਤੇ ਸੱਚ ਜਾਨਣ ਦੀ ਕੋਸਿਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਡਾਇਰੈਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਿੰਡ ਚੰਦਭਾਨ ਦੇ ਮਾਮਲੇ ਬਾਰੇ ਮੀਡੀਆ ਦੀਆਂ ਖਬਰਾਂ ਤੋਂ ਪਤਾ ਚੱਲਿਆ ਸੀ ਜਿਸ ਦਾ ਸੰਗਿਆਨ ਲੈਂਦੇ ਹੋਏ ਅੱਜ ਉਹ ਇਥੇ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਗਰੀਬ ਭਾਈਚਾਰੇ ਦੇ ਪੀੜਤ ਲੋਕਾਂ ਅਤੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਦੱਸਿਆ ਪ੍ਰਮੁੱਖ ਮਸਲਾ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਵਾਲੀ ਨਾਲੀ ਦਾ ਹੈ ਜਿਸ ਨੂੰ ਪ੍ਰਸ਼ਾਂਸਨ ਨਾਲ ਹੋਈ ਗੱਲਬਾਤ ਤੋਂ ਬਾਅਦ ਜਲਦ ਸੁਲਝਾ ਲੈਣ ਦਾ ਭਰੋਸਾ ਦਿੱਤਾ ਗਿਆ ਹੈ। ਉਹਨਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਮਾਮਲਾ ਐਸਸੀ ਬਨਾਮ ਜਨਰਲ ਨਹੀਂ  ਹੈ। ਉਹਨਾਂ ਕਿਹਾ ਕਿ ਪੂਰੇ ਮਾਮਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ। ਪ੍ਰਦਰਸ਼ਨਕਾਰੀਆਂ ਉਪਰ ਪੁਲਿਸ ਦੀ ਹਾਜਰੀ ਵਿਚ ਗੋਲੀਆਂ ਚਲਾਉਣ ਵਾਲਿਆ ਦੀ ਗ੍ਰਿਫਤਾਰੀ ਦੀ ਮੰਗ ਬਾਰੇ ਉਹਨਾਂ ਕਿਹਾ ਕਿ ਇਸ ਬਾਰੇ ਪ੍ਰਸ਼ਾਸਨ ਲੱਗਿਆ ਹੋਇਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮੌਕੇ ਜਦ ਪਿੰਡ ਦੀ ਸਰਪੰਚ ਅਮਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਜੋ ਡਾਇਰੈਕਟਰ ਸਾਹਿਬ ਆਏ ਸਨ ਉਹ ਇਹ ਗੱਲ ਹੀ ਨਹੀਂ ਸਮਝ ਸਕੇ ਕਿ ਇਥੇ ਕੀ ਤੇ ਕਿਉਂ ਵਾਪਰਿਆ। ਉਹਨਾਂ ਕਿਹਾ ਕਿ ਡਾਇਰੈਕਟਰ ਸਾਹਿਬ ਤਾਂ ਇਸ ਤਰਾਂ ਪੇਸ਼ ਆ ਰਹੇ ਸਨ ਜਿਸ ਤਰਾਂ ਉਹ ਦੂਜੀ ਧਿਰ ਦੇ ਨੁਮਾਇੰਦੇ ਹੋਣ, ਉਹਨਾਂ ਕਿਹਾ ਕਿ ਡਾਇਰੈਕਟਰ ਸਾਹਿਬ ਵੱਲੋਂ ਵਾਰ ਵਾਰ ਉਹਨਾਂ ਨੂੰ ਇਕ ਹੀ ਸਵਾਲ ਕੀਤਾ ਜਾ ਰਿਹਾ ਸੀ ਕਿ ਤੁਸੀਂ ਉਥੇ ਕਿਉਂ ਗਏ, ਧਰਨਾਂ ਕਿਉਂ ਲਗਾਇਆ।ਉਹਨਾਂ ਕਿਹਾ ਕਿ ਸਾਨੂੰ ਕੋਈ ਉਮੀਦ ਨਹੀਂ ਹੈ ਕਿ ਡਾਇਰੈਕਟਰ ਸਾਹਿਬ ਉਹਨਾਂ ਨੂੰ ਕੋਈ ਇਨਸਾਫ ਦੇਣਗੇ।

ਇਸ ਮੌਕੇ ਗੱਲਬਾਤ ਕਰਦਿਆਂ ਚੰਦਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਨੌਨਿਹਾਲ ਸਿੰਘ ਨੇ ਕਿਹਾ ਕਿ ਡਾਇਰੈਕਟਰ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਉਹ ਮਸਲੇ ਦਾ ਹੱਲ ਕਰਵਾਉਣਗੇ। ਉਹਨਾਂ ਕਿਹਾ ਕਿ ਪਰ ਜਿਸ ਤਰਾਂ ਦੀ ਡਾਇਰੈਕਟਰ ਸਾਹਿਬ ਦੀ ਗੱਲਬਾਤ ਸੀ ਇਸ ਤੋਂ ਨਹੀਂ ਲਗਦਾ ਕਿ ਕਿ ਉਹ ਕੋਈ ਹੱਲ ਕਰਵਾ ਪਾਉਣਗੇ।ਉਹਨਾਂ ਕਿਹਾ ਕਿ ਜੇਕਰ ਡਾਇਰੈਕਟਰ ਸਾਹਿਬ ਇਨਸਾਫ ਦਵਾਉਣਾਂ ਚਹਾਉਂਦੇ ਹੁੰਦੇ ਤਾਂ ਉਹਨਾਂ ਨੇ ਮੌਕਾ ਵੇਖਿਆ ਤੇ ਇਹ ਵੀ ਵੇਖਿਆ ਕਿ ਗਮਦੂਰ ਸਿੰਘ ਹੋਣਾਂ ਨੇ ਨਾਲੀ ਬੰਦ ਕੀਤੀ ਹੋਈ ਜਿਹੜੀ ਉਸ ਦਿਨ ਸਰਪੰਚ ਹੋਣੀ ਮੀਡੀਆ ਕਰਮੀਆਂ ਨੂੰ ਦਿਖਾਉਣ ਲਈ ਗਏ ਸਨ , ਜਿਥੇ ਉਹ ਪਰਿਵਾਰ ਮੀਡੀਆ ਦੇ ਗਲ ਪਏ ਆ ਮੀਡੀਆ ਕਰਮੀਆਂ ਦੇ ਕੈਮਰੇ ਤੋੜੇ ਆ ਅਤੇ ਸਾਰਾ ਵਿਵਾਦ ਵੀ ਉਥੋਂ ਹੀ ਸੁਰੂ ਹੋਇਆ ਉਹਨਾਂ ਕਿਹਾ ਲੋਕਾਂ ਦੇ ਵਾਰ ਵਾਰ ਦੱਸਣ ਦੇ ਬਾਵਜੂਦ ਵੀ ਡਾਇਰੈਕਟਰ ਸਾਹਿਬ ਇਹ ਗਲ ਨਹੀਂ ਸਮਝ ਸਕੇ ਕਿ ਮਜਦੂਰਾਂ ਨਾਲ ਧੱਕੇਸਾਹੀ ਹੋਈ ਹੈ ਅਤੇ ਪਿੰਡ ਦੇ ਧਨਾਡ ਲੋਕਾਂ ਨੇ ਨਾਲੀ ਬੰਦ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਉਸ ਦਿਨ ਜੋ ਵੀ ਹੋਇਆ ਉਹ ਹਲਕਾ ਵਿਧਾਇਕ ਦੀ ਗਮਦੂਰ ਸਿੰਘ ਨਾਲ ਨੇੜਤਾ ਕਾਰਨ ਹੋਇਆ ਅਤੇ ਹਲਕਾ ਵਿਧਾਇਕ ਦੀ ਸਹਿ ਤੇ ਹੋਇਆ ਜਿਸ ਦਾ ਇਨਸਾਫ ਲੈਣ ਲਈ ਉਹ ਲੜ ਰਹੇ ਹਨ। 

ਇਸ ਪੂਰੇ ਮਾਮਲੇ ਬਾਰੇ ਦੂਜੀ ਧਿਰ ਦੀਆਂ ਔਰਤਾ ਨੇ ਵੀ ਨੈਸ਼ਨਲ ਐਸ਼ਸੀ ਕਮਿਸ਼ਨ ਦੇ ਡਾਇਰੈਕਟਰ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਪੱਖ ਉਹਨਾਂ ਸਾਹਮਣੇ ਰੱਖਿਆ । ਉਹਨਾਂ ਕਿਹਾ ਕਿ ਜਾਣ ਬੁਝ ਕਿ ਇਸ ਮਾਮਲੇ ਨੂੰ ਤੂਲ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪ੍ਰਦਰਸਨਕਾਰੀਆਂ ਦੀਆ ਵਾਇਰਲ ਵੀਡੀਓ ਤੋਂ ਪਤਾ ਚਲਦਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ। ਉਹਨਾਂ ਕਿਹਾ ਕਿ ਜਦੋਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨੂੰ ਅੱਗੇ ਲਾ ਲਿਆ ਤਾਂ ਐਸਐਚਓ ਰਾਜੇਸ਼ ਕੁਮਾਰ ਨੇ ਸਾਨੰੁ ਕਿਹਾ ਸੀ ਕਿ ਹੁਣ ਤੁਹਾਡੇ ਘਰਾਂ ਨੂੰ ਪੈਣਗੇ, ਉਹਨਾਂ ਕਿਹਾ ਕਿ ਸਾਡੇ ਬੰਦਿਆ ਨੇ ਆਤਮ ਰੱਖਿਆ ਅਤੇ ਪੁਲਿਸ ਦੀ ਮਦਦ ਲਈ ਹਵਾਈ ਫਾਇਰਿੰਗ ਕੀਤੀ ਹੈ।ਜੇਕਰ ਪੁਲਿਸ ਦੀ ਮਦਦ ਕਰਨਾਂ ਗੁਨਾਹ ਹੈ ਤਾਂ ਅਸੀਂ ਗੁਨਾਹ ਕੀਤਾ ਹੈ। ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਜਲਦ ਤੋਂ ਜਲਦ ਪ੍ਰਸ਼ਾਸਨ ਨੂੰ ਸੁਲਝਾਉਣਾਂ ਚਾਹੀਦਾ ਹੈ।

Trending news