1984 ਦੰਗੇ 'ਤੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੀੜਤ ਪਰਿਵਾਰਾਂ ਵਿੱਚ ਜਾਗੀ ਇਨਸਾਫ਼ ਦੀ ਆਸ
Advertisement
Article Detail0/zeephh/zeephh2656200

1984 ਦੰਗੇ 'ਤੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੀੜਤ ਪਰਿਵਾਰਾਂ ਵਿੱਚ ਜਾਗੀ ਇਨਸਾਫ਼ ਦੀ ਆਸ

Amritsar News: 1984 ਦੇ ਦੰਗਿਆਂ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੀੜਤ ਪਰਿਵਾਰਾਂ ਵਿੱਚ ਇਨਸਾਫ਼ ਦੀ ਉਮੀਦ ਜਾਗ ਪਈ,  ਪੀੜਤ ਪਰਿਵਾਰਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਵੀ ਨਿਆਂ ਮਿਲੇਗਾ। 

 

1984 ਦੰਗੇ 'ਤੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੀੜਤ ਪਰਿਵਾਰਾਂ ਵਿੱਚ ਜਾਗੀ ਇਨਸਾਫ਼ ਦੀ ਆਸ

Amritsar News: ਅੰਮ੍ਰਿਤਸਰ 1984 ਦੇ ਦੰਗਾ ਕਰਵਾਉਣ ਵਾਲੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ਤੋਂ ਬਾਅਦ ਪੀੜਤ ਪਰਿਵਾਰਾਂ ਵਿੱਚ ਇੱਕ ਨਵੀਂ ਆਸ ਜਾਗੀ ਹੈ। ਇਹ ਕਾਨੂੰਨ ਉਨ੍ਹਾਂ ਨੂੰ ਜ਼ਰੂਰ ਨਿਆਂ ਦਿਵਾਏਗਾ। ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਬੇਸਹਾਰਾ ਮਹਿਲਾ ਬਲਬੀਰ ਕੌਰ, ਜੋ 1984 ਦੇ ਦੰਗਿਆਂ ਦੀ ਪੀੜਤ ਹੈ, ਨੇ ਆਪਣੀ ਦਰਦਨਾਕ ਕਹਾਣੀ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ, "ਉਸ ਦਿਨ ਨੂੰ ਅੱਜ ਵੀ ਯਾਦ ਕਰਦੀ ਹਾਂ ਤਾਂ ਰੋਂਗਟੇ ਖੜੇ ਹੋ ਜਾਂਦੇ ਹਨ। ਇੱਕ ਹਜੂਮ ਆਇਆ, ਜਿਸ ਨੇ ਸਾਡੇ ਘਰ 'ਤੇ ਹਮਲਾ ਕਰ ਦਿੱਤਾ।

ਉਸਨੇ ਭਾਰੀ ਮਨ ਨਾਲ ਦੱਸਿਆ ਕਿ ਉਸ ਸਮੇਂ ਦ੍ਰਿਸ਼ ਇੰਝ ਲੱਗ ਰਿਹਾ ਸੀ ਜਿਵੇਂ ਅਸੀਂ ਅੱਜ ਮਰ ਹੀ ਜਾਵਾਂਗੇ, ਪਰ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਬਚ ਗਏ। ਮੇਰੇ ਪਤੀ ਦੀਆਂ ਲੱਤਾਂ ਤੋੜ ਦਿੱਤੀਆਂ, ਘਰ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਸਾਨੂੰ ਲੱਕੜਾਂ 'ਤੇ ਬਿਠਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਅਨੇਕਾਂ ਲੋਕਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਜਿੰਦਾ ਸਾੜ ਦਿੱਤਾ ਗਿਆ।

ਬਲਬੀਰ ਕੌਰ ਨੇ ਦੱਸਿਆ ਕਿ 1984 ਤੋਂ ਬਾਅਦ ਉਹ ਅੰਮ੍ਰਿਤਸਰ ਆ ਕੇ ਅੱਜ ਤੱਕ ਕਰਾਏ ਦੇ ਘਰ ਵਿੱਚ ਰਹਿ ਰਹੀ ਹੈ। "ਮੇਰਾ ਪਤੀ ਹੁਣ ਨਹੀਂ ਰਿਹਾ। ਮੇਰਾ ਇੱਕੋ ਪੁੱਤ ਹੈ, ਜੋ ਲੰਬੀ ਬਿਮਾਰੀ ਤੋਂ ਬਾਅਦ ਹੁਣ ਥੋੜਾ ਠੀਕ ਹੋਇਆ ਤੇ ਮਿਹਨਤ ਮਜ਼ਦੂਰੀ ਕਰਦਾ ਹੈ। ਮੈਂ ਵੀ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਹੀ ਹਾਂ," ਉਨ੍ਹਾਂ ਕਿਹਾ। ਮੇਰਾ ਇੱਕੋ ਪੁੱਤ ਹੈ, ਜੋ ਲੰਬੀ ਬਿਮਾਰੀ ਤੋਂ ਬਾਅਦ ਹੁਣ ਥੋੜਾ ਠੀਕ ਹੋਇਆ ਤੇ ਮਿਹਨਤ ਮਜ਼ਦੂਰੀ ਕਰਦਾ ਹੈ। ਮੈਂ ਵੀ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਹੀ ਹਾਂ।

ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੀ ਖ਼ਬਰ ਮਿਲਣ 'ਤੇ, ਬਲਬੀਰ ਕੌਰ ਨੇ ਕਿਹਾ, "ਸਾਨੂੰ ਉਮੀਦ ਜਾਗੀ ਹੈ ਕਿ ਕਾਨੂੰਨ ਅਜੇ ਵੀ ਜਿੰਦਾ ਹੈ। ਅਸੀਂ ਮੰਗ ਕਰਦੇ ਹਾਂ ਕਿ ਅਜਿਹੇ ਦੋਸ਼ੀਆਂ ਨੂੰ ਸਭ ਤੋਂ ਵਧੇਰੇ ਸਖ਼ਤ ਸਜ਼ਾ ਮਿਲੇ, ਤਾਂ ਜੋ ਅੱਗੇ ਕੋਈ ਵੀ ਅਜਿਹਾ ਕਦਮ ਨਾ ਚੁੱਕੇ। 1984 ਦੇ ਸਿੱਖ ਵਿਰੋਧੀ ਦੰਗਿਆਂ ਨੇ ਲੱਖਾਂ ਪਰਿਵਾਰ ਤਬਾਹ ਕਰ ਦਿੱਤੇ। ਹੁਣ, ਜਦੋਂ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਰਹੀਆਂ ਹਨ, ਪੀੜਤ ਪਰਿਵਾਰਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਵੀ ਨਿਆਂ ਮਿਲੇਗਾ।

Trending news