Anna Hazare News: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦਰਮਿਆਨ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
Trending Photos
Anna Hazare News: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦਰਮਿਆਨ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੋਂ ਦੂਰੀ ਕਿਉਂ ਬਣਾਈ ਸੀ। ਉਨ੍ਹਾਂ ਨੇ ਕਿਹਾ ਕਿ, "ਮੈਂ ਬਹੁਤ ਸਮੇਂ ਤੋਂ ਇਹ ਕਹਿੰਦਾ ਆ ਰਿਹਾ ਹਾਂ ਕਿ ਚੋਣ ਲੜਦੇ ਸਮੇਂ ਉਮੀਦਵਾਰ ਦਾ ਕਿਰਦਾਰ, ਚੰਗੇ ਵਿਚਾਰ ਅਤੇ ਅਕਸ 'ਤੇ ਕੋਈ ਦਾਗ ਨਹੀਂ ਹੋਣਾ ਚਾਹੀਦਾ ਪਰ, ਉਨ੍ਹਾਂ (ਆਪ) ਨੂੰ ਇਹ ਸਮਝ ਨਹੀਂ ਆਇਆ।
ਉਹ ਸ਼ਰਾਬ ਅਤੇ ਪੈਸੇ ਵਿੱਚ ਉਲਝ ਗਏ। ਉਨ੍ਹਾਂ (ਅਰਵਿੰਦ ਕੇਜਰੀਵਾਲ) ਦਾ ਅਕਸ ਇਸ ਕਾਰਨ ਖਰਾਬ ਹੋਇਆ ਅਤੇ ਇਸੇ ਕਰਕੇ ਉਨ੍ਹਾਂ ਨੂੰ ਚੋਣਾਂ ਵਿੱਚ ਘੱਟ ਵੋਟਾਂ ਮਿਲ ਰਹੀਆਂ ਹਨ... ਲੋਕਾਂ ਨੇ ਦੇਖਿਆ ਕਿ ਉਹ (ਅਰਵਿੰਦ ਕੇਜਰੀਵਾਲ) ਚਰਿੱਤਰ ਬਾਰੇ ਗੱਲ ਕਰਦੇ ਹਨ ਪਰ ਸ਼ਰਾਬ ਵਰਗੇ ਮਾਮਲਿਆਂ ਵਿੱਚ ਵੜ੍ਹ ਜਾਂਦੇ ਹਨ... ਰਾਜਨੀਤੀ ਵਿੱਚ, ਦੋਸ਼ ਲਗਾਏ ਜਾਂਦੇ ਹਨ। ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹ ਦੋਸ਼ੀ ਨਹੀਂ ਹੈ। ਸੱਚ ਸੱਚ ਹੀ ਰਹੇਗਾ। ਜਦੋਂ ਇੱਕ ਮੀਟਿੰਗ ਹੋਈ, ਮੈਂ ਫੈਸਲਾ ਕੀਤਾ ਕਿ ਮੈਂ ਪਾਰਟੀ ਦਾ ਹਿੱਸਾ ਨਹੀਂ ਰਹਾਂਗਾ ਅਤੇ ਮੈਂ ਉਸ ਦਿਨ ਤੋਂ ਦੂਰ ਰਿਹਾ ਹਾਂ...।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਉਸ ਨਾਲ ਸਮਾਜਿਕ ਕੰਮਾਂ ਲਈ ਗਿਆ ਸੀ। ਮੈਂ ਕਿਸੇ 'ਤੇ ਦੋਸ਼ ਨਹੀਂ ਲਗਾਉਣਾ ਚਾਹੁੰਦਾ, ਜੋ ਵੀ ਅਜਿਹਾ ਕਰੇਗਾ ਉਹ ਇਸ ਨੂੰ ਭੁਗਤੇਗਾ। ਅੰਨਾ ਹਜ਼ਾਰੇ ਨੇ ਅਰਵਿੰਦ ਕੇਜਰੀਵਾਲ ਨਾਲ ਆਪਣੀ ਸਾਂਝ ਦੇ ਸ਼ੁਰੂਆਤੀ ਦਿਨਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਦਿੱਲੀ ਚੋਣਾਂ ਅਤੇ ਵੋਟਿੰਗ ਸਬੰਧੀ ਸਵਾਲਾਂ ਅਤੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਤੋਂ ਪਹਿਲਾਂ ਕਿਹੜੇ ਪਹਿਲੂਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਬਾਰੇ ਵਿਸਥਾਰ ਨਾਲ ਦੱਸਿਆ। ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਵੋਟ ਪਾਉਣ ਤੋਂ ਪਹਿਲਾਂ ਜਨਤਾ ਨੂੰ ਉਮੀਦਵਾਰ ਦੇ ਚਰਿੱਤਰ, ਸ਼ੁੱਧ ਵਿਚਾਰ, ਜੀਵਨ ਨੂੰ ਵੀ ਦੇਖਣਾ ਚਾਹੀਦਾ ਹੈ ਅਤੇ ਅਜਿਹੇ ਉਮੀਦਵਾਰ ਦਾ ਸਮਰਥਨ ਕਰਨਾ ਚਾਹੀਦਾ ਹੈ ਜੋ ਬੇਦਾਗ ਹੋਵੇ।
ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ 'ਤੇ ਦੋਸ਼ ਨਹੀਂ ਲਗਾਉਂਦਾ। ਅਰਵਿੰਦ ਕੇਜਰੀਵਾਲ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਪਹਿਲਾਂ ਤਾਂ ਮੇਰੇ ਨਾਲ ਸਮਾਜਿਕ ਕੰਮ ਕਰਨ ਆਏ ਸਨ। ਜਿਸ ਦਿਨ ਉਨ੍ਹਾਂ (ਅਰਵਿੰਦ ਕੇਜਰੀਵਾਲ) ਨੇ ਪਾਰਟੀ ਬਣਾਈ, ਮੈਂ ਉਸ ਤੋਂ ਦੂਰ ਹੋ ਗਿਆ। ਇਸ ਲਈ ਮੈਂ ਅਰਵਿੰਦ ਕੇਜਰੀਵਾਲ 'ਤੇ ਨਹੀਂ ਬੋਲਾਂਗਾ।