Panchkula News: ਪੰਚਕੂਲਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੀ ਮਾਤਾ ਮਨਸਾ ਦੇਵੀ ਮੰਦਰ ਦੇ ਸ਼ਰਧਾਲੂ ਹਰਿਆਣਾ ਦੇ ਵਿਧਾਇਕਾਂ ਦੇ ਨਾਲ ਜਹਾਜ਼ ਰਾਹੀਂ ਪ੍ਰਯਾਗਰਾਜ ਪਹੁੰਚੇ।
Trending Photos
Panchkula News: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ 2025 ਵਿੱਚ ਦੇਸ਼ ਭਰ ਤੋਂ ਸ਼ਰਧਾਲੂ ਉਮੜ ਰਹੇ ਹਨ। ਉਥੇ ਹੀ ਪੰਚਕੂਲਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੀ ਮਾਤਾ ਮਨਸਾ ਦੇਵੀ ਮੰਦਰ ਦੇ ਸ਼ਰਧਾਲੂ ਹਰਿਆਣਾ ਦੇ ਵਿਧਾਇਕਾਂ ਦੇ ਨਾਲ ਜਹਾਜ਼ ਰਾਹੀਂ ਪ੍ਰਯਾਗਰਾਜ ਪਹੁੰਚੇ। ਇਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ ਦੇ ਯਤਨਾਂ ਸਦਕਾ ਸੰਭਵ ਹੋਇਆ।
ਉਨ੍ਹਾਂ ਦੀ ਅਗਵਾਈ ਵਿੱਚ ਚੰਡੀਗੜ੍ਹ ਤੋਂ ਇੱਕ ਜਹਾਜ਼ ਮਾਤਾ ਦੇ ਸ਼ਰਧਾਲੂਆਂ ਨੂੰ ਦੋ ਦਿਨਾਂ ਲਈ ਪ੍ਰਯਾਗਰਾਜ ਲੈ ਕੇ ਗਿਆ ਜਿੱਥੇ ਤਰੁਣ ਭੰਡਾਰੀ ਵੱਲੋਂ ਸ਼ਰਧਾਲੂਆਂ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। 8 ਅਤੇ 9 ਫਰਵਰੀ ਨੂੰ ਵੀ 162-162 ਯਾਤਰੀ ਜਹਾਜ਼ 'ਚ ਸਫਰ ਕਰਨਗੇ।। ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਵਿੱਚ ਰੋਜ਼ਾਨਾ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ।
9 ਫਰਵਰੀ ਨੂੰ ਵੀ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਰ 'ਚ ਮੱਥਾ ਟੇਕਣ ਤੋਂ ਬਾਅਦ ਇਹ ਜਹਾਜ਼ ਚੰਡੀਗੜ੍ਹ ਹਵਾਈ ਅੱਡੇ ਤੋਂ ਪ੍ਰਯਾਗਰਾਜ ਲਈ ਰਵਾਨਾ ਹੋਵੇਗਾ। ਇਹ ਜਹਾਜ਼ ਸ਼ਨਿੱਚਰਵਾਰ ਸਵੇਰੇ 6 ਵਜੇ ਰਵਾਨਾ ਹੋਇਆ ਅਤੇ ਸਵੇਰੇ 9 ਵਜੇ ਪ੍ਰਯਾਗਰਾਜ ਪਹੁੰਚਿਆ।
ਇਹ ਵੀ ਪੜ੍ਹੋ : Delhi Election Result 2025: ਕੌਣ ਹੋ ਸਕਦੈ ਭਾਜਪਾ ਵੱਲੋਂ ਮੁੱਖ ਮੰਤਰੀ ਦਾ ਚਿਹਰਾ? ਜਾਣੋ ਕਿਹੜੇ ਆਗੂ ਸੂਚੀ ਵਿੱਚ ਸਭ ਤੋਂ ਉਪਰ
ਇਸ ਜਹਾਜ਼ ਦੀ ਪਹਿਲੀ ਸੀਟ ਮਾਂ ਮਨਸਾ ਦੇਵੀ ਦੇ ਨਾਂ 'ਤੇ ਬੁੱਕ ਕੀਤੀ ਗਈ ਹੈ, ਜਿਸ 'ਚ ਮਾਂ ਮਨਸਾ ਦੇਵੀ ਦੀ ਮੂਰਤੀ ਰੱਖੀ ਗਈ। ਜਹਾਜ਼ ਵਿੱਚ ਮਾਂ ਮਨਸਾ ਦੇਵੀ ਮੰਦਰ ਦੇ ਪੰਜ ਪੁਜਾਰੀ ਸੁਦਰਸ਼ਨ ਸ਼ਰਮਾ, ਭਗਵਤੀ ਪ੍ਰਸਾਦ, ਸ਼ਿਵ ਕੁਮਾਰ, ਸੁਭਾਸ਼ ਚੰਦ, ਅਸ਼ੋਕ ਸ਼ਰਮਾ ਵੀ ਗਏ।
ਇਹ ਵੀ ਪੜ੍ਹੋ : ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਹਾਰੇ, ਬੀਜੇਪੀ ਦੇ ਉਮੀਦਵਾਰ ਪ੍ਰਵੇਸ਼ ਸਿੰਘ ਜਿੱਤੇ