Delhi Assembly Elections 2025: ਦਿੱਲੀ ਦੀ ਸੱਤਾ ਉਤੇ ਕਾਬਿਜ਼ ਹੋਣ ਲਈ ਸਾਰੀਆਂ ਸਿਆਸੀ ਪਾਰਟੀ ਦਾਅ ਪੇਚ ਖੇਡ ਰਹੀਆਂ ਹਨ। ਦਿੱਲੀ ਵਿਧਾਨ ਸਭਾ ਦੀਆਂ ਕੁਝ ਸੀਟਾਂ ਉਤੇ ਕਾਫੀ ਦਿਲਚਸਪ ਮੁਕਾਬਲਾ ਬਣਿਆ ਹੋਇਆ ਹੈ।
Trending Photos
Delhi Assembly Elections 2025: ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਅੱਜ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ। ਦਿੱਲੀ ਦੀ ਸੱਤਾ ਉਤੇ ਕਾਬਿਜ਼ ਹੋਣ ਲਈ ਹਰ ਸਿਆਸੀ ਪਾਰਟੀ ਦਾਅ ਪੇਚ ਖੇਡ ਰਹੀ ਹੈ। ਦਿੱਲੀ ਵਿਧਾਨ ਸਭਾ ਦੀਆਂ ਕੁਝ ਸੀਟਾਂ ਉਤੇ ਕਾਫੀ ਦਿਲਚਸਪ ਮੁਕਾਬਲਾ ਬਣਿਆ ਹੋਇਆ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਕਰੀਬ 10 ਸੀਟਾਂ ਅਜਿਹੀਆਂ ਹਨ ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਸੀਟਾਂ ਉਤੇ ਚੋਣ ਨਤੀਜਿਆਂ ਬਾਰੇ ਅੰਦਾਜ਼ਾ ਲਗਾਉਣ ਲਈ ਮਾਹਿਰ ਵੀ ਗੁਰੇਜ਼ ਕਰ ਰਹੇ ਹਨ।
ਕਾਲਕਾਜੀ ਸੀਟ: ਕਾਲਕਾਜੀ ਸੀਟ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਦੇ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਹੋਣ ਅਤੇ ਭਾਜਪਾ ਵੱਲੋਂ ਦੱਖਣੀ ਦਿੱਲੀ ਤੋਂ ਦੋ ਵਾਰ ਦੇ ਸੰਸਦ ਮੈਂਬਰ ਅਤੇ ਤੁਗਲਕਾਬਾਦ ਤੋਂ ਤਿੰਨ ਵਾਰ ਦੇ ਸਾਬਕਾ ਵਿਧਾਇਕ ਰਮੇਸ਼ ਬਿਧੂੜੀ ਨੂੰ ਉਮੀਦਵਾਰ ਬਣਾਉਣ ਕਾਰਨ ਵੀ ਕਾਲਕਾਜੀ ਸੀਟ ਚਰਚਾ ਵਿੱਚ ਹੈ। ਕਾਂਗਰਸ ਨੇ ਵੀ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਤੇ ਸਾਬਕਾ ਵਿਧਾਇਕ ਅਲਕਾ ਲਾਂਬਾ ਨੂੰ ਇਸ ਸੀਟ ਤੋਂ ਉਮੀਦਵਾਰ ਬਣਾ ਕੇ ਮਾਮਲੇ ਨੂੰ ਤਿਕੋਣਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ 'ਚ ਕਾਲਕਾਜੀ ਸੀਟ ਦੇ ਚੋਣ ਨਤੀਜੇ ਜਾਣਨ ਲਈ ਲੋਕ ਲਗਾਤਾਰ ਖੋਜ ਕਰ ਰਹੇ ਹਨ ਪਰ ਅਸਲੀ ਨਤੀਜਾ 8 ਫਰਵਰੀ ਨੂੰ ਹੀ ਸਾਹਮਣੇ ਆਵੇਗਾ।
ਬੱਲੀਮਾਰਨ ਸੀਟ: ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੌਜੂਦਾ ਕੈਬਨਿਟ ਮੰਤਰੀ ਇਮਰਾਨ ਹੁਸੈਨ ਚੌਥੀ ਵਾਰ ਚੋਣ ਲੜ ਰਹੇ ਹਨ। ਸਰਕਾਰ ਦੇ ਮੰਤਰੀ ਹੋਣ ਕਾਰਨ ਇਹ ਸੀਟ ਵੀ ਹੌਟ ਸੀਟ ਨਹੀਂ ਬਣ ਸਕੀ। ਇਸ ਸੀਟ 'ਤੇ ਕਾਂਗਰਸ ਨੇ ਹਾਰੂਨ ਯੂਸਫ ਨੂੰ ਟਿਕਟ ਦਿੱਤੀ ਹੈ। ਹਾਰੂਨ ਯੂਸਫ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। ਇਸ ਲਈ ਇਸ ਸੀਟ ਦੇ ਚੋਣ ਨਤੀਜਿਆਂ ਨੂੰ ਲੈ ਕੇ ਲੋਕਾਂ ਵਿੱਚ ਉਤਸੁਕਤਾ ਬਣੀ ਹੋਈ ਹੈ।
ਬਾਬਰਪੁਰ ਸੀਟ: ਆਮ ਆਦਮੀ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਗੋਪਾਲ ਰਾਏ ਬਾਬਰਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਇੰਨਾ ਹੀ ਨਹੀਂ ਗੋਪਾਲ ਰਾਏ ਪਿਛਲੇ 10 ਸਾਲਾਂ ਤੋਂ ਕੇਜਰੀਵਾਲ ਸਰਕਾਰ 'ਚ ਕੈਬਨਿਟ ਮੰਤਰੀ ਵੀ ਰਹੇ ਹਨ। ਇਸ ਕਾਰਨ ਇਸ ਸੀਟ ਨੂੰ ਹੌਟ ਸੀਟ ਵੀ ਮੰਨਿਆ ਜਾ ਰਿਹਾ ਹੈ। ਜਿਸ ਕਾਰਨ ਲੋਕ ਆਪਸ ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਕਾਫੀ ਚਰਚਾ ਕਰ ਰਹੇ ਹਨ।
ਜੰਗਪੁਰਾ ਸੀਟ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਚੋਣ ਲੜਨ ਕਾਰਨ ਜੰਗਪੁਰਾ ਵਿਧਾਨ ਸਭਾ ਸੀਟ ਵੀ ਹੌਟ ਸੀਟ ਬਣ ਗਈ ਹੈ। ਇਸ ਵਾਰ ਮਨੀਸ਼ ਸਿਸੋਦੀਆ ਆਪਣੀ ਰਵਾਇਤੀ ਸੀਟ ਪਟਪੜਗੰਜ ਛੱਡ ਕੇ ਜੰਗਪੁਰਾ ਤੋਂ ਚੋਣ ਲੜ ਰਹੇ ਹਨ। ਇੱਥੋਂ ‘ਆਪ’ ਨੇ ਦੋ ਵਾਰ ਵਿਧਾਇਕ ਰਹਿ ਚੁੱਕੇ ਪ੍ਰਵੀਨ ਕੁਮਾਰ ਦੀ ਟਿਕਟ ਰੱਦ ਕਰਕੇ ਮਨੀਸ਼ ਸਿਸੋਦੀਆ ਨੂੰ ਉਮੀਦਵਾਰ ਬਣਾਇਆ ਹੈ। ਇਸ ਕਾਰਨ ਇਹ ਸੀਟ ਵੀ ਚਰਚਾ ਦੇ ਕੇਂਦਰ ਵਿੱਚ ਆ ਗਈ ਹੈ। ਇਸ ਸੀਟ 'ਤੇ ਸਿਸੋਦੀਆ ਦਾ ਮੁਕਾਬਲਾ ਭਾਜਪਾ ਉਮੀਦਵਾਰ ਅਤੇ ਤਿੰਨ ਵਾਰ ਵਿਧਾਇਕ ਰਹੇ ਤਰਵਿੰਦਰ ਸਿੰਘ ਮਰਵਾਹ ਅਤੇ ਕਾਂਗਰਸ ਦੇ ਫਰਹਾਦ ਸੂਰੀ ਨਾਲ ਹੈ।
ਕਰੋਲ ਬਾਗ ਸੀਟ: ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਦੁਸ਼ਯੰਤ ਕੁਮਾਰ ਗੌਤਮ ਇਸ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ, ਜਿਸ ਕਾਰਨ ਇਹ ਸੀਟ ਵੀਆਈਪੀ ਸੀਟ ਬਣ ਗਈ ਹੈ। ਵਿਧਾਇਕ ਚੋਣਾਂ 'ਚ ਰਾਸ਼ਟਰੀ ਪੱਧਰ ਦੇ ਨੇਤਾ ਨੂੰ ਮੈਦਾਨ 'ਚ ਉਤਾਰਨ ਪਿੱਛੇ ਭਾਜਪਾ ਦੀ ਕੁਝ ਵੱਖਰੀ ਰਣਨੀਤੀ ਹੋ ਸਕਦੀ ਹੈ ਪਰ ਦੁਸ਼ਯੰਤ ਗੌਤਮ ਦੇ ਚੋਣ ਲੜਨ ਕਾਰਨ ਇਸ ਸੀਟ ਦੇ ਚੋਣ ਨਤੀਜਿਆਂ ਨੂੰ ਲੈ ਕੇ ਲੋਕਾਂ 'ਚ ਉਤਸੁਕਤਾ ਹੈ। ਦੁਸ਼ਯੰਤ ਗੌਤਮ ਇੱਥੇ ਆਮ ਆਦਮੀ ਪਾਰਟੀ ਦੇ ਤਿੰਨ ਵਾਰ ਵਿਧਾਇਕ ਰਹੇ ਵਿਸ਼ੇਸ਼ ਰਵੀ ਵਿਰੁੱਧ ਚੋਣ ਲੜ ਰਹੇ ਹਨ।
ਪਟਪੜਗੰਜ ਸੀਟ: ਪਟਪੜਗੰਜ ਵਿਧਾਨ ਸਭਾ ਸੀਟ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੁਆਰਾ ਛੱਡੇ ਜਾਣ ਕਾਰਨ ਸੁਰਖੀਆਂ ਵਿੱਚ ਹੈ। ਇਸ ਵਾਰ ਮਨੀਸ਼ ਸਿਸੋਦੀਆ ਨੇ ਪਟਪੜਗੰਜ ਦੀ ਬਜਾਏ ਜੰਗਪੁਰਾ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਅਧਿਆਪਕ ਅਵਧ ਓਝਾ ਨੂੰ ਇਸ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਅਵਧ ਓਝਾ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਮਸ਼ਹੂਰ ਚਿਹਰਾ ਰਹੇ ਹਨ ਅਤੇ ਪਟਪੜਗੰਜ ਤੋਂ ਚੋਣ ਲੜਨ ਕਾਰਨ ਇਹ ਸੀਟ ਵੀ ਮੁੜ ਚਰਚਾ 'ਚ ਆ ਗਈ ਹੈ।
ਗ੍ਰੇਟਰ ਕੈਲਾਸ਼ ਸੀਟ: ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਲਗਾਤਾਰ ਚੌਥੀ ਵਾਰ ਇਸ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਇਸ ਲਈ ਇਹ ਸੀਟ ਵੀਆਈਪੀ ਸੀਟ ਬਣੀ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਸੌਰਭ ਭਾਰਦਵਾਜ ਚੌਥੀ ਵਾਰ ਚੋਣ ਜਿੱਤਣ 'ਚ ਕਾਮਯਾਬ ਹੁੰਦੇ ਹਨ ਜਾਂ ਨਹੀਂ। ਇਸ ਸੀਟ ਦੇ ਨਤੀਜੇ 'ਤੇ ਵੀ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਬਿਜਵਾਸਨ ਸੀਟ: ਕੇਜਰੀਵਾਲ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਕੈਲਾਸ਼ ਗਹਿਲੋਤ ਇਸ ਸੀਟ ਤੋਂ ਚੋਣ ਲੜ ਰਹੇ ਹਨ। 5 ਸਾਲ ਕੇਜਰੀਵਾਲ ਦੀ ਸਰਕਾਰ 'ਚ ਮੰਤਰੀ ਰਹਿਣ ਤੋਂ ਬਾਅਦ ਉਹ ਚੋਣਾਂ ਸਮੇਂ ਅਚਾਨਕ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਇਸ ਵਾਰ ਕੈਲਾਸ਼ ਗਹਿਲੋਤ ਨਜਫਗੜ੍ਹ ਦੀ ਬਜਾਏ ਬਿਜਵਾਸਨ ਸੀਟ ਤੋਂ ਚੋਣ ਲੜ ਰਹੇ ਹਨ। ਅਜਿਹੇ 'ਚ ਇਸ ਸੀਟ ਦਾ ਨਤੀਜਾ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਬਾਦਲੀ ਸੀਟ: ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਦੇਵੇਂਦਰ ਯਾਦਵ ਦੇ ਇਸ ਸੀਟ ਤੋਂ ਚੋਣ ਲੜਨ ਕਾਰਨ ਇਹ ਸੀਟ ਵੀ ਹੌਟ ਸੀਟ ਬਣ ਗਈ ਹੈ। ਦੇਵੇਂਦਰ ਯਾਦਵ ਨੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਨੂੰ ਮੁੜ ਸੁਰਜੀਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਆਪਣੇ ਦਮ 'ਤੇ ਉਨ੍ਹਾਂ ਨੇ ਦਿੱਲੀ ਨਿਆਏ ਯਾਤਰਾ ਕੱਢ ਕੇ ਕਾਂਗਰਸ ਦੇ ਹੱਕ 'ਚ ਮਾਹੌਲ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਆਪਣੀ ਸੀਟ 'ਤੇ ਵੀ ਦੇਵੇਂਦਰ ਯਾਦਵ ਜਿੱਤ ਦਰਜ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਹੋਣ ਕਾਰਨ ਇਸ ਸੀਟ ਦੇ ਚੋਣ ਨਤੀਜਿਆਂ 'ਤੇ ਵੀ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।