India vs South Africa Highlights, Cricket World Cup 2023: ਵਿਸ਼ਵ ਕੱਪ ਵਿੱਚ ਅੱਜ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾਇਆ।
Trending Photos
India vs South Africa Highlights, Cricket World Cup 2023: ਭਾਰਤ ਨੇ ਇਕਪਾਸੜ ਮੈਚ ਵਿੱਚ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾ ਕੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਲਗਾਤਾਰ ਅੱਠਵੀਂ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਅੰਕ ਸੂਚੀ 'ਚ ਨੰਬਰ-1 'ਤੇ ਬਣਿਆ ਹੋਇਆ ਹੈ। ਮਤਲਬ ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਚੌਥੇ ਸਥਾਨ 'ਤੇ ਰਹੀ ਟੀਮ ਨਾਲ ਹੋਵੇਗਾ। ਵਿਰਾਟ ਕੋਹਲੀ ਦੇ ਰਿਕਾਰਡ 49ਵੇਂ ਸੈਂਕੜੇ ਦੀ ਬਦੌਲਤ ਭਾਰਤ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 5 ਵਿਕਟਾਂ ਗੁਆ ਕੇ 326 ਦੌੜਾਂ ਬਣਾਈਆਂ। ਕੋਹਲੀ ਨੇ ਅਜੇਤੂ 101 ਦੌੜਾਂ ਬਣਾਈਆਂ ਅਤੇ ਸਚਿਨ ਤੇਂਦੁਲਕਰ ਦੇ 49 ਵਨਡੇ ਸੈਂਕੜਿਆਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਸ਼੍ਰੇਅਸ ਅਈਅਰ ਨੇ 77 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਦੀ ਬੱਲ਼ੇਬਾਜ਼ੀ ਅਤੇ ਗੇਂਦਬਾਜ਼ੀ ਕਾਫੀ ਸ਼ਾਨਦਾਰ ਰਹੀ।
ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 27.1 ਓਵਰਾਂ 'ਚ 83 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਭਾਰਤ ਲਈ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਮੁਹੰਮਦ ਸ਼ਮੀ ਅਤੇ ਕੁਲਦੀਪ ਨੇ 2-2 ਵਿਕਟਾਂ ਅਤੇ ਮੁਹੰਮਦ ਸਿਰਾਜ ਨੂੰ 1 ਵਿਕਟ ਮਿਲੀ। ਭਾਰਤ ਨੇ 20 ਸਾਲਾਂ ਬਾਅਦ ਕਿਸੇ ਵਿਸ਼ਵ ਕੱਪ ਵਿੱਚ ਲਗਾਤਾਰ ਅੱਠ ਮੈਚ ਜਿੱਤੇ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2003 ਵਿਸ਼ਵ ਕੱਪ 'ਚ ਇਕ ਤੋਂ ਬਾਅਦ ਇਕ 8 ਮੈਚ ਜਿੱਤੇ ਸਨ।
ਭਾਰਤ ਬਨਾਮ ਦੱਖਣੀ ਅਫ਼ਰੀਕਾ ਹੈਡ ਟੂ ਹੈਡ
ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਪੰਜ ਮੈਚ ਖੇਡੇ ਜਾ ਚੁੱਕੇ ਹਨ। ਅਫਰੀਕੀ ਟੀਮ ਨੂੰ ਤਿੰਨ ਜਿੱਤਾਂ ਮਿਲੀਆਂ ਹਨ। ਉਹ 1992, 1999 ਤੇ 2011 ਵਿੱਚ ਜਿੱਤ ਚੁੱਕੇ ਹਨ। ਦੂਜੇ ਪਾਸੇ ਭਾਰਤ ਨੇ ਜਿੱਤ ਦਰਜ ਕੀਤੀ ਹੈ।
ਟੀਮ ਇੰਡੀਆ ਨੇ 2015 ਤੇ 2019 'ਚ ਇਸ ਨੂੰ ਹਰਾਇਆ ਹੈ। ਇੱਕ ਰੋਜ਼ਾ 'ਚ ਓਵਰਆਲ ਰਿਕਾਰਡ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 90 ਮੈਚ ਹੋ ਚੁੱਕੇ ਹਨ। ਦੱਖਣੀ ਅਫਰੀਕਾ ਨੇ 50 ਜਿੱਤੇ ਹਨ। ਭਾਰਤ ਨੇ 37 ਮੈਚ ਜਿੱਤੇ ਹਨ। ਤਿੰਨ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
India vs South Africa Highlights, Cricket World Cup 2023: