Mansa News: ਐਸਐਮਓ ਨੇ ਦੱਸਿਆ ਕਿ ਐਕਸੀਡੈਂਟ ਦੇ ਦੌਰਾਨ ਸਕੂਲ ਵੈਨ ਦਾ ਡਰਾਈਵਰ ਅਤੇ ਹੈਲਪਰ ਦੇ ਨਾਲ ਸੱਤ ਬੱਚੇ ਵੀ ਗੰਭੀਰ ਜਖਮੀ ਆਏ ਹਨ। ਜਿੰਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ।
Mansa News: ਸਵੇਰ ਦੇ ਸਮੇਂ ਬਰੇਟਾ ਦੇ ਨਜ਼ਦੀਕ ਨਿੱਜੀ ਸਕੂਲ ਦੀ ਵੈਨ ਨੂੰ ਬਰੀਜਾ ਕਾਰ ਵੱਲੋਂ ਟੱਕਰ ਮਾਰ ਦੇਣ ਕਾਰਨ ਸਕੂਲ ਵੈਨ ਪਲਟ ਗਈ। ਜਿਸ ਦੇ ਵਿੱਚ ਸਕੂਲ ਵੈਨ ਦੇ ਡਰਾਈਵਰ ਤੇ ਹੈਲਪਰ ਸਮੇਤ ਸੱਤ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ । ਜਿਨ੍ਹਾਂ ਨੂੰ ਬੁਢਲਾਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਦੋ ਬੱਚਿਆਂ ਨੂੰ ਹਾਲਤ ਗੰਭੀਰ ਦੇਖਦੇ ਹੋਏ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਬਰੇਟਾ ਦੇ ਨਜ਼ਦੀਕ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਸਕੂਲ ਵੱਲ ਮੁੜ ਰਹੀ ਵੈਨ ਨੂੰ ਪਿੱਛੇ ਤੋਂ ਆ ਰਹੀ ਕਾਰ ਵੱਲੋਂ ਟੱਕਰ ਮਾਰ ਦੇਣ ਦੇ ਕਾਰਨ ਸਕੂਲ ਵੈਨ ਪਲਟ ਗਈ। ਜਿਸ ਦੇ ਵਿੱਚ ਸੱਤ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਡਰਾਈਵਰ ਅਤੇ ਹੈਲਪਰ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ।
ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਸਕੂਲ ਵੈਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ ਵੱਲ ਮੁੜ ਰਹੀ ਸੀ ਪਰ ਜਾਖੜ ਵੱਲੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਵੱਲੋਂ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ ਅਤੇ ਸਕੂਲ ਵੈਨ ਤੁਰੰਤ ਹੀ ਪਲਟ ਗਈ। ਜਿਸ ਵਿੱਚ ਸਵਾਰ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ ਹਨ ਜਿਨਾਂ ਨੂੰ ਗੱਡੀ ਦੇ ਵਿੱਚੋਂ ਕੱਢ ਕੇ ਤੁਰੰਤ ਹੀ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਹੈ। ਲੋਕਾਂ ਮੁਤਾਬਿਕ ਦੱਸਿਆ ਕਿ ਕਾਰ ਤੇਜ਼ ਰਫਤਾਰ ਆ ਰਹੀ ਸੀ, ਜਿਸ ਕਾਰਨ ਇਹ ਹਾਦਸਾ ਹੋਇਆ ਹੈ।
ਐਸਐਮਓ ਨੇ ਦੱਸਿਆ ਕਿ ਐਕਸੀਡੈਂਟ ਦੇ ਦੌਰਾਨ ਸਕੂਲ ਵੈਨ ਦਾ ਡਰਾਈਵਰ ਅਤੇ ਹੈਲਪਰ ਦੇ ਨਾਲ ਸੱਤ ਬੱਚੇ ਵੀ ਗੰਭੀਰ ਜਖਮੀ ਆਏ ਹਨ। ਜਿੰਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ। ਅਤੇ ਦੂਸਰੇ ਵਿਅਕਤੀ ਬੱਚਿਆਂ ਦਾ ਹਸਪਤਾਲ ਦੇ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਹੈ।