ਹਾਂਗਕਾਂਗ ਵਿੱਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ; ਇੰਡੀਆ ਆਈ ਮ੍ਰਿਤਕ ਦੇਹ, ਹੋਇਆ ਅੰਤਿਮ ਸਸਕਾਰ
Advertisement
Article Detail0/zeephh/zeephh2642338

ਹਾਂਗਕਾਂਗ ਵਿੱਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ; ਇੰਡੀਆ ਆਈ ਮ੍ਰਿਤਕ ਦੇਹ, ਹੋਇਆ ਅੰਤਿਮ ਸਸਕਾਰ

Faridkot News: ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਪਿਛਲੇ ਸਾਲ ਦਸੰਬਰ ਮਹੀਨੇ ਹਰਪ੍ਰੀਤ ਦੀ ਸ਼ਾਦੀ ਮਹਿੰਦਰ ਕੌਰ ਮਾਹੀ ਨਾਮ ਦੀ ਲੜਕੀ ਜੋ ਬਠਿੰਡਾ ਜ਼ਿਲ੍ਹੇ ਦੇ  ਪਿੰਡ ਹਰ ਰਾਏ ਪੁਰ ਦੀ ਰਹਿਣ ਵਾਲੀ ਹੈ ਨਾਲ ਹੋਇਆ ਸੀ ਜੋ ਖ਼ੁਦ ਅਤੇ ਉਸ ਦਾ ਪੁਰਾ ਪਰਿਵਾਰ ਹਾਂਗਕਾਂਗ ਦੇ ਪੱਕੇ ਵਸਨੀਕ ਹਨ ਨਾਲ ਹੋਈ ਸੀ।ਸ਼ਾਦੀ ਦੇ ਕਰੀਬ ਛੇ ਮਹੀਨੇ ਬਾਅਦਬੁਹਰਪ੍ਰੀਤ  ਦਾ ਵੀਜ਼ਾ ਆਉਣ ਤੋਂ ਬਾਅਦ ਖ਼ੁਦ ਲੜਕੀ ਉਸ ਨੂੰ ਇੰਡੀਆ ਤੋਂ ਆਪਣੇ ਨਾਲ ਲੈ ਕੇ ਗਈ ਸੀ।

ਹਾਂਗਕਾਂਗ ਵਿੱਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ; ਇੰਡੀਆ ਆਈ ਮ੍ਰਿਤਕ ਦੇਹ, ਹੋਇਆ ਅੰਤਿਮ ਸਸਕਾਰ

Faridkot News(ਨਰੇਸ਼ ਸੇਠੀ): ਵਿਆਹ ਤੋਂ ਇੱਕ ਸਾਲ ਬਾਅਦ ਹੀ ਫ਼ਰੀਦਕੋਟ ਦੇ 25 ਸਾਲਾਂ ਨੌਜਵਾਨ ਹਰਪ੍ਰੀਤ ਸਿੰਘ ਦੀ ਹਾਂਗਕਾਂਗ ਚ ਭੇਦਭਰੇ ਹਾਲਤਾਂ ਚ ਮੌਤ ਹੋ ਗਈ ਸੀ ਜਿਸ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ ਸੀ।ਅੱਜ ਹਰਪ੍ਰੀਤ ਦੀ ਮ੍ਰਿਤਕ ਦੇਹ ਫ਼ਰੀਦਕੋਟ ਪੁੱਜੀ ਜਿਸ ਦਾ ਅੰਤਿਮ ਸੰਸਕਾਰ ਕੀਤਾ ਗਿਆ, ਇਸ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ।

ਪਰਿਵਾਰਿਕ ਮੈਂਬਰਾਂ ਨੇ ਸ਼ੰਕਾ ਜਤਾਈ ਸੀ ਕੇ ਉਸ ਦਾ ਸਹੁਰਾ ਪਰਿਵਾਰ ਜੋ ਹਾਂਗਕਾਂਗ ਦਾ ਪੱਕਾ ਵਸਨੀਕ ਹੈ ਉਸ ਵੱਲੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸ ਦੀ ਹੱਤਿਆ ਵੀ ਕੀਤੀ ਹੋਈ ਹੋ ਸਕਦੀ ਹੈ ਜਿਸ ਦੀ ਸਹੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ।ਉੱਧਰ ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਚ ਹੈ ਤੇ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਪਿਛਲੇ ਸਾਲ ਦਸੰਬਰ ਮਹੀਨੇ ਹਰਪ੍ਰੀਤ ਦੀ ਸ਼ਾਦੀ ਮਹਿੰਦਰ ਕੌਰ ਮਾਹੀ ਨਾਮ ਦੀ ਲੜਕੀ ਜੋ ਬਠਿੰਡਾ ਜ਼ਿਲ੍ਹੇ ਦੇ  ਪਿੰਡ ਹਰ ਰਾਏ ਪੁਰ ਦੀ ਰਹਿਣ ਵਾਲੀ ਹੈ ਨਾਲ ਹੋਇਆ ਸੀ ਜੋ ਖ਼ੁਦ ਅਤੇ ਉਸ ਦਾ ਪੁਰਾ ਪਰਿਵਾਰ ਹਾਂਗਕਾਂਗ ਦੇ ਪੱਕੇ ਵਸਨੀਕ ਹਨ ਨਾਲ ਹੋਈ ਸੀ।ਸ਼ਾਦੀ ਦੇ ਕਰੀਬ ਛੇ ਮਹੀਨੇ ਬਾਅਦਬੁਹਰਪ੍ਰੀਤ  ਦਾ ਵੀਜ਼ਾ ਆਉਣ ਤੋਂ ਬਾਅਦ ਖ਼ੁਦ ਲੜਕੀ ਉਸ ਨੂੰ ਇੰਡੀਆ ਤੋਂ ਆਪਣੇ ਨਾਲ ਲੈ ਕੇ ਗਈ ਸੀ।

ਵਿਆਹ ਤੋਂ ਕੁੱਝ ਦਿਨਾਂ ਬਾਅਦ ਹੀ ਦੋਨਾਂ ਚ ਕੁੱਝ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਇੱਕ ਵਾਰ ਹਰਪ੍ਰੀਤ ਵਾਪਸ ਆ ਗਿਆ ਸੀ ਪਰ ਰਿਸ਼ਤੇਦਾਰਾਂ ਨੇ ਵਿਚ ਪੈ ਕੇ ਇਨ੍ਹਾਂ ਦੀ ਸੈਟਲਮੈਂਟ ਕਰਵਾ ਦਿੱਤੀ ਅਤੇ ਦੋਬਾਰਾ ਦੋਨੋਂ ਹਾਂਗਕਾਂਗ ਚਲੇ ਗਏ। ਪਰ ਉੱਥੇ ਜਾਣ ਤੋਂ ਬਾਅਦ ਉਸ ਦੇ ਸੋਹਰੇ ਪਰਿਵਾਰ ਦਾ ਵਤੀਰਾ ਹਰਪ੍ਰੀਤ ਪਰਤੀ ਬਦਲ ਗਿਆ ਅਤੇ ਉਨ੍ਹਾਂ ਨੇ ਆਪਣੀ ਬੇਇੱਜ਼ਤੀ ਸਮਝ ਦੇ ਹੋਏ ਹਰਪ੍ਰੀਤ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਤਰਾਂ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਨਾਲ ਹੀ ਇੱਕ ਮਿਲੀਅਨ ਡਾਲਰ ਦਾ ਮੁਆਵਜ਼ਾ ਦਾ ਡਰ ਦੇਣ ਲੱਗੇ ਸੀ। ਜਿਸ ਸਬੰਧੀ ਉਹ ਪਰਿਵਾਰ ਨੂੰ ਫ਼ੋਨ ਕਾਲ ਕਰ ਕੇ ਦੱਸਦਾ ਰਹਿੰਦਾ ਸੀ ਕੇ ਇਸੇ ਦਰਮਿਆਨ ਉਸ ਦੀ ਮੌਤ ਦੀ ਖ਼ਬਰ ਘਰਦਿਆਂ ਨੂੰ ਮਿਲੀ।ਹੁਣ ਕਰੀਬ 25 ਦਿਨ ਬਾਅਦ ਹਰਪ੍ਰੀਤ ਦੀ ਮਿਰਤਕ ਦੇਹ ਫ਼ਰੀਦਕੋਟ ਲਿਆਂਦੀ ਗਈ ।

ਇਸ ਮੌਕੇ ਹਰਪ੍ਰੀਤ ਦੀ ਕੁਲੀਗ ਕੁੜੀ ਨਵਜੋਤ ਕੌਰ ਨੇ ਦੱਸਿਆ ਕਿ ਹਰਪ੍ਰੀਤ ਦੀ ਮੌਤ ਵਾਲੇ ਦਿਨ ਜਦ ਉਹ ਕੰਮ ਤੋਂ ਘਰ ਪਰਤੀ ਤਾਂ ਉਸ ਨੇ ਦੇਖਿਆ ਕਿ ਹਰਪ੍ਰੀਤ ਰੱਸੀ ਨਾਲ ਲਮਕਿਆ ਹੋਇਆ ਸੀ ਜਿਸ ਤੋਂ ਬਾਅਦ ਇਸ ਦੀ ਸੂਚਨਾ ਉਸ ਨੇ ਆਪਣੇ ਬੋਸ ਨੂੰ ਦਿੱਤੀ ਜਿਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ। ਉਸ ਨੇ ਦੱਸਿਆ ਕਿ ਹਰਪ੍ਰੀਤ ਕੁੱਝ ਦਿਨਾਂ ਤੋਂ ਮਾਨਸਿਕ ਤੌਰ ਤੇ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।

Trending news