Trending Photos
Zirakpur News(ਕੁਲਦੀਪ ਸਿੰਘ): ਜ਼ੀਰਕਪੁਰ ਦੇ ਢਕੋਲੀ ਖੇਤਰ ਚ ਸਥਿਤ ਜੀਵਨ ਵਿਹਾਰ ਦੇ ਨਿਵਾਸੀ ਟੁੱਟੀਆਂ ਸੜਕਾਂ ਅਤੇ ਮੇਨ ਹੋਲ ਦੀ ਖਸਤਾ ਹਾਲਤ ਤੋਂ ਦੁਖੀ ਹਨ। ਸੋਸਾਇਟੀ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਕਾਰਨ ਪਰੇਸ਼ਾਨ ਨੇ ਝੱਲਣੀ ਪੈ ਰਹੀ ਹੈ ਬਜ਼ੁਰਗ ਲੋਕਾਂ ਨੂੰ ਸੈਰ ਕਰਨ ਦੇ ਵਿੱਚ ਜਿੱਥੇ ਦਿੱਕਤ ਆ ਰਹੀ ਹੈ ਉੱਥੇ ਹੀ ਟੁੱਟੀਆਂ ਸੜਕਾਂ ਤੇ ਖੱਡਿਆਂ ਵਿੱਚ ਡਿੱਗਣ ਕਾਰਨ ਲੋਕ ਜਖਮੀ ਵੀ ਹੋ ਰਹੇ ਹਨ।
ਸੋਸਾਇਟੀ ਵਾਸੀਆਂ ਦਾ ਕਹਿਣਾ ਹੈ ਕਿ ਸੜਕਾਂ ਅਤੇ ਸਿਵਰੇਜ ਦੀ ਹਾਲਤ ਸੁਧਾਰਨ ਦੀ ਮੰਗ ਨੂੰ ਲੈ ਕੇ ਪਹਿਲਾਂ ਵੀ ਧਰਨਾ ਪ੍ਰਦਰਸ਼ਨ ਕੀਤਾ ਜਾ ਚੁੱਕਿਆ ਹੈ। ਪਰ ਨਗਰ ਕੌਂਸਲ ਲੋਕਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੀ।
ਜ਼ੀਰਕਪੁਰ ਦੇ ਵਿੱਚ ਸਥਾਨਕ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲ ਕਰ ਰਹੇ ਹਾਂ ਜੀਰਕਪੁਰ ਨਗਰ ਕੌਂਸਲ ਦੇ ਅਧੀਨ ਆਉਂਦੇ ਖੇਤਰ ਢਕੋਲੀ ਦੀ ਜੀਵਨ ਵਿਹਾਰ ਸੁਸਾਇਟੀ ਦੀ। ਸੁਸਾਇਟੀ ਦੇ ਲੋਕ ਸੜਕਾਂ ਤੇ ਸੀਵਰੇਜ ਮੇਨ ਹਾਲ ਦੀ ਖਸਤਾ ਹੋ ਚੁੱਕੀ ਹਾਲਤ ਨੂੰ ਸੁਧਾਰਨ ਦੇ ਮੰਗ ਕਰ ਰਹੇ ਹਨ। ਸੁਸਾਇਟੀ ਦੀ ਇੱਕ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਘਰੋਂ ਸੈਰ ਕਰ ਲਈ ਨਿਕਲੀ ਤਾਂ ਸੜਕ ਦੇ ਖੱਡੇ ਵਿੱਚ ਓੜਕ ਕੇ ਡਿੱਗ ਪਈ ਜਿਸ ਨਾਲ ਕਾਫੀ ਸੱਟ ਲੱਗੀ। ਇੱਕ ਹੋਰ ਬਜ਼ੁਰਗ ਮਹਿਲਾ ਨੇ ਆਪਣੀ ਹੱਡ ਬੀਤੀ ਦੱਸਦਿਆ ਕਿਹਾ ਕਿ ਸੜਕ ਤੇ ਡਿੱਗਣ ਕਾਰਨ ਉਸ ਨੂੰ ਟੰਗ ਦੇ ਪਲਸਤਰ ਵੀ ਲਗਾਉਣਾ ਪਿਆ ਸੀ।
ਸੁਸਾਇਟੀ ਵਾਸੀਆਂ ਨੇ ਦਿੱਤੀ ਚੇਤਾਵਨੀ - ਸੁਸਾਇਟੀ ਵਾਸੀਆਂ ਨੂੰ ਦੱਸਿਆ ਕਿ ਪਹਿਲਾਂ ਜਦੋਂ ਉਹਨਾਂ ਆਪਣੇ ਸਮੱਸਿਆਵਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਤਾਂ ਨਗਰ ਕੌਂਸਲ ਵੱਲੋਂ ਟੈਂਡਰ ਲਗਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਸੜਕਾਂ ਬਣਾਉਣ ਦੇ ਕੰਮ ਨੂੰ ਲਟਕਾ ਦਿੱਤਾ ਗਿਆ। ਪਰ ਹੁਣ ਸੁਸਾਇਟੀ ਵਾਸੀ ਮਨ ਬਣਾ ਚੁੱਕੇ ਨੇ ਕਿ ਜੇਕਰ ਜਲਦੀ ਹੀ ਸੜਕਾਂ ਤੇ ਮੇਨ ਹਾਲ ਦੀ ਹਾਲਤ ਨਾ ਸੁਧਾਰੀ ਗਈ ਤਾਂ ਇੱਕ ਵਾਰ ਫੇਰ ਸੜਕ ਤੇ ਧਰਨਾ ਲਗਾਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।