Punjab Toll Taxes: ਪੰਜਾਬ ਵਿੱਚ ਹਰ ਸਾਲ ਵਧ ਰਿਹਾ ਟੋਲ ਟੈਕਸ; ਪੜ੍ਹੋ ਕੰਪਨੀਆਂ ਨੇ ਕਿੰਨਾ ਕੀਤਾ ਇਜ਼ਾਫਾ
Advertisement
Article Detail0/zeephh/zeephh2647238

Punjab Toll Taxes: ਪੰਜਾਬ ਵਿੱਚ ਹਰ ਸਾਲ ਵਧ ਰਿਹਾ ਟੋਲ ਟੈਕਸ; ਪੜ੍ਹੋ ਕੰਪਨੀਆਂ ਨੇ ਕਿੰਨਾ ਕੀਤਾ ਇਜ਼ਾਫਾ

Punjab Toll Taxes: ਪੰਜਾਬ ਵਿੱਚ ਟੋਲ ਪਲਾਜ਼ਾ ਦੀਆਂ ਗਿਣਤੀ ਅਤੇ ਟੋਲ ਟੈਕਸਾਂ ਵਿੱਚ ਕੀਤੇ ਜਾ ਰਹੇ ਇਜ਼ਾਫਾ ਕਾਰਨ ਵਾਹਨ ਚਾਲਕਾਂ ਦੀ ਜੇਬ ਉਤੇ ਵੱਡੇ-ਵੱਡੇ ਕੱਟ ਲਗਾਏ ਜਾ ਰਹੇ ਹਨ।

Punjab Toll Taxes: ਪੰਜਾਬ ਵਿੱਚ ਹਰ ਸਾਲ ਵਧ ਰਿਹਾ ਟੋਲ ਟੈਕਸ; ਪੜ੍ਹੋ ਕੰਪਨੀਆਂ ਨੇ ਕਿੰਨਾ ਕੀਤਾ ਇਜ਼ਾਫਾ

Punjab Toll Taxes: (ਰੋਹਿਤ ਬਾਂਸਲ ਪੱਕਾ): ਜਦੋਂ ਵੀ ਅਸੀਂ ਸੜਕ ਉਪਰ ਨਿਕਲਦੇ ਹਾਂ ਤਾਂ ਇੱਕ ਪਾਸੇ ਜਿੱਥੇ ਗੱਡੀ ਦੇ ਤੇਲ ਦਾ ਫਿਕਰ ਹੁੰਦਾ ਹੈ ਉਥੇ ਹੀ ਵੱਡਾ ਫਿਕਰ ਸੜਕਾਂ ਉਤੇ ਲੱਗਣ ਵਾਲੇ ਟੋਲ ਦਾ ਰਹਿੰਦਾ ਹੈ। ਹਰ ਸਾਲ ਟੋਲ ਦੇ ਰੇਟ ਵਧ ਰਹੇ ਹਨ ਅਤੇ ਇਸ ਨਾਲ ਟੋਲ ਕੰਪਨੀਆਂ ਦੀ ਕਮਾਈ ਵੀ ਵਧ ਰਹੀ ਹੈ। ਇਕ ਪਾਸੇ ਜਿਥੇ ਸਰਕਾਰ ਨੇ ਆਪਣੇ ਸਟੇਟ ਟੋਲ ਹੌਲੀ-ਹੌਲੀ ਬੰਦ ਕਰਨੇ ਸ਼ੁਰੂ ਕੀਤੇ ਹਨ ਅਤੇ ਲਗਾਤਾਰ ਸਟੇਟ ਦੇ ਅੰਦਰ ਆਪਣੇ ਟੋਲ ਕੰਮ ਕੀਤਾ ਜਾ ਰਿਹਾ ਹੈ। ਉਥੇ ਹੀ ਨੈਸ਼ਨਲ ਹਾਈਵੇ ਹਰ ਰੋਜ਼ ਆਪਣੇ ਟੋਲ ਵਿੱਚ ਵਾਧਾ ਕਰ ਰਿਹਾ ਹੈ, ਜਿਸ ਨਾਲ ਹਰ ਸਾਲ ਕਮਾਈ ਵਿੱਚ ਕਰੋੜਾਂ ਰੁਪਏ ਦਾ ਵਾਧਾ ਹੋ ਰਿਹਾ ਹੈ।

ਜੇਕਰ ਟੋਲ ਟੈਕਸ ਨਾਲ ਹੁੰਦੀ ਹੁਣ ਤੱਕ ਦੀ ਕਮਾਈ ਉਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੇ ਅੰਦਰ ਹਰ ਸਾਲ ਟੋਲ ਦੀ ਕਮਾਈ ਵਿੱਚ ਇਜ਼ਾਫਾ ਹੋਇਆ ਹੈ। ਸਿਰਫ਼ ਕੋਵਿਲ ਅਤੇ ਕਿਸਾਨ ਅੰਦੋਲਨ ਦੇ ਸਮੇਂ ਨੂੰ ਛੱਡ ਇਨ੍ਹਾਂ ਦੀ ਕਮਾਈ ਵਿੱਚ ਵਾਧਾ ਹੀ ਹੋਇਆ ਹੈ।

ਪੰਜਾਬ ਵਿੱਚ ਟੋਲ ਦੀ ਕਮਾਈ
2019-20 ਵਿੱਚ 690.06 ਕਰੋੜ
2020-21 ਵਿੱਚ 282.15 ਕਰੋੜ
2021-22 ਵਿੱਚ 293.47 ਕਰੋੜ
2022-23 ਵਿੱਚ 1180.16 ਕਰੋੜ
2023-24 ਵਿੱਚ 1491.94 ਕਰੋੜ

ਇਸ ਦੇ ਨਾਲ ਜੇਕਰ ਗੁਆਂਢੀ ਸੂਬਿਆਂ ਉਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਉਥੇ ਵੀ ਟੋਲ ਟੈਕਸ ਦੀ ਕਮਾਈ ਪਿਛਲੇ 5 ਸਾਲ ਵਿੱਚ ਦੁੱਗਣੀ ਹੋ ਚੁੱਕੀ ਹੈ। ਫਿਰ ਚਾਹੇ ਅਸੀਂ ਪੰਜਾਬ ਦੀ ਗੱਲ ਕਰੀਏ ਚਾਹੇ ਹਰਿਆਣਾ ਦੀ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੇ ਅੰਦਰ ਇਹ ਬੇਹੱਦ ਤੇਜ਼ੀ ਨਾਲ ਵਧਿਆ ਹੈ ਅਤੇ 100 ਗੁਣਾ ਨਾਲ ਜ਼ਿਆਦਾ ਟੋਲ ਟੈਕਸ ਦੀ ਕਮਾਈ ਪਹੁੰਚ ਚੁੱਕੀ ਹੈ।

ਹਰਿਆਣਾ ਦੇ ਅੰਦਰ ਟੋਲ ਟੈਕਸ
2019-20 ਵਿੱਚ 1575.63 ਕਰੋੜ
2020-21 ਵਿੱਚ 1146.58 ਕਰੋੜ
2021-22 ਵਿੱਚ 1093.90 ਕਰੋੜ
2022-23 ਵਿੱਚ 2501.51 ਕਰੋੜ ਰੁਪਏ
2023-24 ਵਿੱਚ 3521.64 ਕਰੋੜ ਰੁਪਏ

ਉਥੇ ਹੀ ਜੇਕਰ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅੰਕੜੇ ਤੇਜ਼ੀ ਨਾਲ ਬਦਲਦੇ ਹੋਏ ਦਿਖਾਈ ਦੇ ਰਹੇ ਹਨ।

ਹਿਮਾਚਲ ਦੇ ਅੰਦਰ ਟੋਲ ਟੈਕਸ ਦੀ ਕਮਾਈ
2019-20 ਵਿੱਚ 1.84 ਕਰੋੜ
2020-21 ਵਿੱਚ 5.80 ਕਰੋੜ
2021-22 ਵਿੱਚ 37.11 ਕਰੋੜ
2022-23 ਵਿੱਚ 55.64 ਕਰੋੜ
2023-24 ਵਿੱਚ 113.97 ਕਰੋੜ

ਰਾਜਸਥਾਨ ਦੇ ਅੰਦਰ ਟੋਲ ਕਮਾਈ
2019-20 ਵਿੱਚ 3228.43 ਕਰੋੜ ਰੁਪਏ
2020-21 ਵਿੱਚ 3100.36 ਕਰੋੜ
2021-22 ਵਿੱਚ 3681.72 ਕਰੋੜ ਰੁਪਏ
2022-23 ਵਿੱਚ 4748.33 ਕਰੋੜ
2023-24 ਵਿੱਚ 5549.48 ਕਰੋੜ ਰੁਪਏ

ਸਹੂਲਤਾਂ ਤੋਂ ਸੱਖਣੀਆਂ ਸੜਕਾਂ
ਇੱਕ ਪਾਸੇ ਜਿਥੇ ਟੋਲ ਟੈਕਸ ਵਿੱਚ ਹਾਰ ਸਾਲ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਟੋਲ ਟੈਕਸ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਪਰ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਅਜੇ ਵੀ ਕਾਫੀ ਥਾਵਾਂ ਅਜਿਹੀਆਂ ਹਨ ਜਿਥੇ ਸੜਕਾਂ ਉਤੇ ਟੋਲ ਤਾਂ ਲਏ ਜਾ ਰਹੇ ਹਨ ਪਰ ਸੜਕਾਂ ਦਾ ਕੰਮ ਅਧੂਰਾ ਪਿਆ ਹੈ। ਜਦ ਸੜਕ ਸਹੀ ਤਰੀਕੇ ਨਾਲ ਨਹੀਂ ਬਣੀ ਹੈ ਅਤੇ ਦੂਜਾ ਜੋ ਸਹੂਲਤਾਂ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਉਥੇ ਉਹ ਸਹੂਲਤਾਂ ਵੀ ਅਜੇ ਨਹੀਂ ਦਿੱਤੀਆਂ ਜਾ ਰਹੀਆਂ ਹਨ।

Trending news