Machhiwara News: ਮਾਛੀਵਾੜਾ ਦੇ ਨਜ਼ਦੀਕੀ ਪਿੰਡ ਸ਼ੇਰੀਆ ਦੇ ਨੌਜਵਾਨ ਦੀ ਸ਼ਿਕਾਇਤ ਉਤੇ ਮਾਛੀਵਾੜਾ ਪੁਲਿਸ ਵੱਲੋਂ ਵਿਦੇਸ਼ ਕੈਨੇਡਾ 31 ਲੱਖ ਰੁਪਏ ਖਰਚ ਕਰਕੇ ਭੇਜੀ ਪਤਨੀ, ਸਹੁਰਾ, ਸੱਸ ਵਾਸੀ ਚਰਾਣ ਜ਼ਿਲ੍ਹਾ ਨਵਾਂਸ਼ਹਿਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
Trending Photos
Machhiwara News: ਮਾਛੀਵਾੜਾ ਦੇ ਨਜ਼ਦੀਕੀ ਪਿੰਡ ਸ਼ੇਰੀਆ ਦੇ ਨੌਜਵਾਨ ਪ੍ਰਿਸੀਪਲ ਸਿੰਘ ਦੀ ਸ਼ਿਕਾਇਤ ਉਤੇ ਮਾਛੀਵਾੜਾ ਪੁਲਿਸ ਵੱਲੋਂ ਵਿਦੇਸ਼ ਕੈਨੇਡਾ 31 ਲੱਖ ਰੁਪਏ ਖਰਚ ਕਰਕੇ ਭੇਜੀ ਪਤਨੀ ਜਤਿੰਦਰ ਕੌਰ, ਸਹੁਰਾ ਜਰਨੈਲ ਸਿੰਘ, ਸੱਸ ਬਲਵਿੰਦਰ ਕੌਰ ਵਾਸੀ ਚਰਾਣ ਜ਼ਿਲ੍ਹਾ ਨਵਾਂਸ਼ਹਿਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪ੍ਰਿਸੀਪਲ ਸਿੰਘ ਨੇ ਪੁਲਿਸ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਲੜਕੀ ਜਤਿੰਦਰ ਕੌਰ ਦੇ ਪਰਿਵਾਰ ਨਾਲ ਉਨ੍ਹਾਂ ਮੇਲ-ਜੋਲ ਸੀ। ਬਿਆਨਕਰਤਾ ਅਨੁਸਾਰ ਉਕਤ ਪਰਿਵਾਰ ਨੇ ਉਨ੍ਹਾਂ ਨੂੰ ਝਾਂਸੇ ਵਿਚ ਲਿਆ ਕਿ ਉਨ੍ਹਾਂ ਦੀ ਲੜਕੀ ਜਤਿੰਦਰ ਕੌਰ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਹੈ ਜੋ ਕਿ ਵਿਦੇਸ਼ ਜਾਣਾ ਚਾਹੁੰਦੀ ਹੈ। ਜੇਕਰ ਲੜਕੇ ਦਾ ਪਰਿਵਾਰ ਖਰਚਾ ਕਰਨ ਨੂੰ ਤਿਆਰ ਹੈ ਤਾਂ ਉਹ ਲੜਕੀ ਦਾ ਵਿਆਹ ਕਰ ਦੇਣਗੇ। ਬਿਆਨਕਰਤਾ ਅਨੁਸਾਰ 6 ਮਈ 2018 ਨੂੰ ਉਸਦਾ ਤੇ ਜਤਿੰਦਰ ਕੌਰ ਦਾ ਪੂਰੇ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਹੋਇਆ ਜੋ ਕਿ ਉਹ ਸਹੁਰੇ ਘਰ ਰਹਿਣ ਲੱਗੀ।
ਸ਼ਿਕਾਇਤਕਰਤਾ ਅਨੁਸਾਰ ਤਿੰਨ ਵਾਰ ਆਈਲੈੱਟਸ ਦੀ ਤਿਆਰੀ ਤੇ ਪੇਪਰ ਦੇਣ ਤੋਂ ਬਾਅਦ ਜਤਿੰਦਰ ਕੌਰ ਦੇ 6.5 ਬੈਂਡ ਆਏ ਅਤੇ 31 ਲੱਖ ਰੁਪਏ ਖਰਚ ਕੇ ਉਸ ਨੂੰ ਕੈਨੇਡਾ ਵਿਦੇਸ਼ ਭੇਜਿਆ। ਸ਼ਿਕਾਇਤਕਰਤਾ ਪ੍ਰਿਤਪਾਲ ਸਿੰਘ ਮੁਤਾਬਕ ਉਸਦੀ ਪਤਨੀ ਜਦੋਂ ਕੈਨੇਡਾ ਗਈ ਤਾਂ ਉਸਨੇ ਆਪਣੇ ਦਸਤਾਵੇਜ਼ਾਂ ਵਿੱਚ ਵਿਆਹੁਤਾ ਦੀ ਥਾਂ ਸਿੰਗਲ ਲਿਖਿਆ ਜਿਸ ਦੇ ਮਨ ਵਿਚ ਪਹਿਲਾਂ ਹੀ ਧੋਖਾਧੜੀ ਕਰਨ ਦਾ ਇਰਾਦਾ ਸੀ। ਪ੍ਰਿਸੀਪਲ ਸਿੰਘ ਅਨੁਸਾਰ ਜਦੋਂ ਉਹ ਆਪਣੀ ਵਿਦੇਸ਼ ਗਈ ਪਤਨੀ ਨੂੰ ਆਪਣੀ ਫਾਈਲ ਵਾਰ-ਵਾਰ ਲਗਾਉਣ ਲਈ ਕਹਿੰਦਾ ਸੀ ਤਾਂ ਜੋ ਉਹ ਕੈਨੇਡਾ ਆ ਸਕੇ ਪਰ ਉਸਦੀ ਪਤਨੀ ਜਤਿੰਦਰ ਕੌਰ ਲਾਰੇ ਲਗਾਉਂਦੀ ਰਹੀ।
ਪਤਨੀ ਨੂੰ ਜੋ ਕੈਨੇਡਾ ਵਿਚ ਵਰਕ ਪਰਮਿਟ ਮਿਲਿਆ ਉਸ ਵਿਚ ਉਸਨੇ ਆਪਣੇ ਆਪ ਨੂੰ ਵਿਆਹੁਤਾ ਨਹੀਂ ਦਰਸਾਇਆ। ਜਦੋਂ ਪਤਨੀ ਵਿਦੇਸ਼ ਬੁਲਾਉਣ ਤੋਂ ਟਾਲਾ ਵੱਟਣ ਲੱਗੀ ਤਾਂ ਅਖੀਰ ਉਸਨੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਆਪਣੇ ਨਾਲ ਧੋਖਾਧੜੀ ਸਬੰਧੀ ਜਦੋਂ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਉੱਥੇ ਉਸ ਦੀ ਸੱਸ ਤੇ ਸਹੁਰੇ ਨੇ ਪੰਚਾਇਤ ਵਿਚ ਭਰੋਸਾ ਦਿਵਾਇਆ ਕਿ ਪੀਆਰ ਹੋਣ ਤੋਂ ਬਾਅਦ ਉਹ ਪ੍ਰਿਸੀਪਲ ਸਿੰਘ ਨੂੰ ਵਿਦੇਸ਼ ਬੁਲਾ ਲਵੇਗੀ ਜਿਸ ਤੋਂ ਬਾਅਦ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਹੋ ਗਿਆ।
ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸਦੀ ਪਤਨੀ ਜਤਿੰਦਰ ਕੌਰ ਨੇ ਆਪਣੇ ਮਾਤਾ ਪਿਤਾ ਨਾਲ ਮਿਲ ਕੇ ਉਸ ਨਾਲ ਤਲਾਕ ਲੈਣ ਲਈ ਵਿਦੇਸ਼ ਤੋਂ ਮੁਖਤਿਆਰਨਾਮਾ ਭੇਜਿਆ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਸਦੀ ਪਤਨੀ ਤੇ ਸਹੁਰੇ ਪਰਿਵਾਰ ਨਾਲ ਆਪਣੀ ਲੜਕੀ ਨੂੰ ਵਿਦੇਸ਼ ਭੇਜਣ ਲਈ ਉਸ ਨਾਲ 31 ਲੱਖ ਰੁਪਏ ਦੀ ਠੱਗੀ ਮਾਰੀ।
ਉਥੇ ਹੀ ਲੜਕੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਲੜਕੇ ਜੇ ਵਿਆਹ ਤੋਂ ਬਾਅਦ ਢਾਈ ਸਾਲ ਦੇ ਕਰੀਬ ਨੂੰਹ ਨੂੰ ਉਸ ਨੇ ਆਪਣੀ ਧੀ ਵਾਂਗ ਰੱਖਿਆ। ਢਾਈ ਸਾਲ ਦੇ ਵਿੱਚ ਉਸ ਨੂੰ ਇੱਕ ਵਾਰੀ ਰੋਟੀ ਬਣਾਉਣ ਨੂੰ ਨਹੀਂ ਕਿਹਾ। ਪਿਆਰ ਕਰਦੀ ਸੀ ਤੇ ਅੱਜ ਵੀ ਉਸਨੂੰ ਧੀ ਵਾਂਗ ਹੀ ਸਮਝਦੇ ਹੈ । ਲੜਕੇ ਦੀ ਮਾਂ ਨੇ ਇਨਸਾਫ ਲਈ ਗੁਹਾਰ ਲਗਾਈ ਹੈ।
ਇਸ ਮਾਮਲੇ ਦੀ ਡੀਐਸਪੀ ਸਮਰਾਲਾ ਵਲੋਂ ਜਾਂਚ ਤੋਂ ਬਾਅਦ 31 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਜਤਿੰਦਰ ਕੌਰ, ਜਰਨੈਲ ਸਿੰਘ ਤੇ ਬਲਵਿੰਦਰ ਕੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਇਸ ਸਬੰਧੀ ਮਾਛੀਵਾੜਾ ਥਾਣਾ ਮੁਖੀ ਨੇ ਦੱਸਿਆ ਕਿ ਧੋਖਾਧੜੀ ਮਾਮਲੇ ਵਿੱਚ ਮਾਂ ਧੀ ਅਤੇ ਬਾਪ ਉਤੇ ਮੁਕੱਦਮਾ ਦਰਜ ਕਰ ਲਿਆ ਇਸ ਸਬੰਧੀ ਛਾਪੇਮਾਰੀ ਲਈ ਗ੍ਰਿਫ਼ਤਾਰੀ ਜਾਰੀ ਹੈ।