Gurdaspur News: ਦੋ ਚਚੇਰੇ ਭਰਾਵਾਂ ਦੇ ਅਮਰੀਕਾ ਤੋਂ ਡਿਪੋਰਟ ਹੋਣ ਨਾਲ ਪਰਿਵਾਰ ਦੇ ਚਿਹਰੇ ਮੁਰਝਾਏ
Advertisement
Article Detail0/zeephh/zeephh2647774

Gurdaspur News: ਦੋ ਚਚੇਰੇ ਭਰਾਵਾਂ ਦੇ ਅਮਰੀਕਾ ਤੋਂ ਡਿਪੋਰਟ ਹੋਣ ਨਾਲ ਪਰਿਵਾਰ ਦੇ ਚਿਹਰੇ ਮੁਰਝਾਏ

Gurdaspur News: ਗੁਰਦਾਸਪੁਰ ਦੇ ਪਿੰਡ ਖਾਨੋਵਾਲ ਦੇ ਜਠਾਣੀ ਦਰਾਣੀ ਵੱਲੋਂ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਦੋ ਪੁੱਤਾਂ ਨੂੰ ਅਮਰੀਕਾ ਭੇਜਿਆ ਗਿਆ ਸੀ।

Gurdaspur News: ਦੋ ਚਚੇਰੇ ਭਰਾਵਾਂ ਦੇ ਅਮਰੀਕਾ ਤੋਂ ਡਿਪੋਰਟ ਹੋਣ ਨਾਲ ਪਰਿਵਾਰ ਦੇ ਚਿਹਰੇ ਮੁਰਝਾਏ

Gurdaspur News(ਅਵਤਾਰ ਸਿੰਘ): ਅਮਰੀਕਾ ਸਰਕਾਰ ਵੱਲੋਂ ਅੱਜ 119 ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਵਿੱਚ ਗੁਰਦਾਸਪੁਰ ਦੇ 11 ਪ੍ਰਵਾਸੀ ਭਾਰਤੀ ਮੌਜੂਦ ਹਨ ਜਿਨ੍ਹਾਂ ਵਿੱਚ ਗੁਰਦਾਸਪੁਰ ਦੇ ਪਿੰਡ ਖਾਨੋਵਾਲ ਦੇ ਜਠਾਣੀ ਦਰਾਣੀ ਵੱਲੋਂ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਦੋ ਪੁੱਤਾਂ ਨੂੰ ਅਮਰੀਕਾ ਭੇਜਿਆ ਗਿਆ ਸੀ। ਦੋਵਾਂ ਪੁੱਤਰਾਂ ਦੇ ਡਿਪੋਰਟ ਹੋਣ ਦੀ ਖ਼ਬਰ ਸੁਣਦਿਆਂ ਹੀ ਮਾਵਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਇਸ ਸਬੰਧੀ ਜਦੋਂ ਸਾਡੀ ਟੀਮ ਵੱਲੋਂ ਪਿੰਡ ਖਾਨੋਵਾਲ ਪਹੁੰਚ ਕੇ ਜਠਾਣੀ ਬਲਵਿੰਦਰ ਕੌਰ ਅਤੇ ਦਰਾਣੀ ਗੁਰਪ੍ਰੀਤ ਕੌਰ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਆਪਣੀ ਮਾਲਕੀ ਜ਼ਮੀਨ,ਪਲਾਟ ਅਤੇ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਚੁੱਕ ਕੇ 45-45 ਲੱਖ ਰੁਪਏ ਏਜੰਟ ਨੂੰ ਦੇ ਕੇ ਆਪਣੇ ਪੁੱਤਰਾਂ ਨੂੰ ਅਮਰੀਕਾ ਭੇਜਿਆ ਸੀ।

ਇਸ ਮੌਕੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨਰਿੰਦਰ ਸਿੰਘ ਜੋ 2013 ਵਿੱਚ ਮੌਤ ਹੋਣ ਤੋਂ ਬਾਅਦ ਉਸਦਾ ਪੁੱਤਰ ਨੇ ਆਪਣਾ ਚੰਗਾ ਭਵਿੱਖ ਬਣਾਉਣ ਲਈ ਪਿੰਡ ਰੁਡਿਆਣੇ ਦੇ ਏਜੰਟ ਜੋ ਅਮਰੀਕਾ ਵਿੱਚ ਰਹਿੰਦਾ ਹੈ ਉਸਦੇ ਪੁੱਤ ਅਤੇ ਉਸਦੀ ਜੇਠਾਣੀ ਦੇ ਪੁੱਤ ਨੂੰ ਅਮਰੀਕਾ ਲਿਜਾਣ ਲਈ 45-45 ਲੱਖ ਰੁਪਏ ਲਏ ਸਨ।

ਇਹ ਵੀ ਪੜ੍ਹੋ : US Deportation 2nd Flight: ਕਰਜ਼ਾ ਚੁੱਕ ਕੇ ਤਲਾਣੀ ਦਾ ਨੌਜਵਾਨ ਅਮਰੀਕਾ ਗਿਆ ਸੀ; ਡਿਪੋਰਟ ਹੋਣ ਨਾਲ ਪਰਿਵਾਰ ਵਿੱਚ ਮਾਯੂਸੀ ਛਾਈ

ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਹਰਜੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਆਪਣੇ ਹਿੱਸੇ ਆਉਂਦੀ ਦੋ ਏਕੜ ਜ਼ਮੀਨ ਵੇਚ ਕੇ 45 ਲੱਖ ਰੁਪਏ ਲਗਾ ਕੇ ਵਿਦੇਸ਼ ਭੇਜਿਆ ਸੀ ਅਤੇ ਉਸਦੀ ਜੇਠਾਣੀ ਨੇ ਵੀ 45 ਲੱਖ ਰੁਪਏ ਲਗਾ ਕੇ ਹਰਜੋਤ ਸਿੰਘ ਨੂੰ ਅਮਰੀਕਾ ਭੇਜਿਆ ਸੀ ਪਰ ਅੱਜ ਜਦੋਂ ਦੋਨੋਂ ਬੱਚੇ ਡਿਪੋਰਟ ਹੋ ਰਹੇ ਹੈ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ ਕਿਉਂਕਿ ਅਸੀਂ ਆਪਣੀ ਜ਼ਮੀਨ ਵੀ ਵੇਚ ਚੁੱਕੇ ਹਾਂ ਹੁਣ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ। ਉਨ੍ਹਾਂ ਨੇ ਸਰਕਾਰ ਕੋਲ ਅਪੀਲ ਕਰਦੇ ਕੀਤੀ ਉਨ੍ਹਾਂ ਆਰਥਿਕ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : Machhiwara News: 31 ਲੱਖ ਰੁਪਏ ਖ਼ਰਚ ਕੇ ਪਤਨੀ ਨੂੰ ਭੇਜਿਆ ਕੈਨੇਡਾ; ਵਿਦੇਸ਼ ਪੁੱਜ ਪਤੀ ਨੂੰ ਭੇਜਿਆ ਤਲਾਕ

Trending news