ICC World Cup 2023: ਜੇਕਰ ਸ਼ੁਭਮਨ ਗਿੱਲ ਖੇਡਣ ਲਈ ਤਿਆਰ ਨਹੀਂ ਹੋਏ ਤਾਂ ਰੋਹਿਤ ਸ਼ਰਮਾ ਨਾਮ ਓਪਨਿੰਗ ਕੌਣ ਕਰੇਗਾ?
Trending Photos
Shubhman Gill Health News Ahead of Ind vs Aus match: ਆਈਸੀਸੀ ਵਿਸ਼ਵ ਕੱਪ 2023 ਇਸ ਸਾਲ ਭਾਰਤ ਵਿੱਚ ਖੇਡਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਉਮੀਦ ਹੈ ਕਿ ਭਾਰਤ ਮੁੜ 2011 ਵਰਗਾ ਇਤਿਹਾਸ ਰਚ ਸਕਦਾ ਹੈ। ਵਿਸ਼ਵ ਕੱਪ 2023 ਦੀ ਸ਼ੁਰੂਆਤ ਇੱਕ ਧਮਾਕੇਦਾਰ ਮੈਚ ਨਾਲ ਹੋਈ ਜਦੋਂ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਇੱਕ ਕਰਾਰੀ ਮਾਤ ਦਿੱਤੀ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਸ ਸਾਲ ਭਾਰਤ ਆਪਣੇ ਵਿਸ਼ਵ ਕੱਪ ਦੀ ਮੁਹਿੰਮ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਖਿਲਾਫ ਕਰੇਗਾ ਪਰ ਮੈਚ ਤੋਂ ਪਹਿਲਾਂ ਹੀ ਟੀਮ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਓਪਨਰ ਸ਼ੁਭਮਨ ਗਿੱਲ ਨੂੰ ਡੇਂਗੂ ਹੋ ਗਿਆ ਹੈ ਜਿਸ ਕਰਕੇ ਹੋ ਸਕਦਾ ਹੈ ਕਿ ਉਹ ਆਈਸੀਸੀ ਵਿਸ਼ਵ ਕੱਪ 2023 ਦੇ ਸ਼ੁਰੂਆਤੀ ਮੈਚ, ਘਟੋਂ-ਘੱਟ ਆਸਟ੍ਰੇਲੀਆ ਦੇ ਖਿਲਾਫ, ਨਾ ਖੇਡਣ।
ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਸ਼ੁਭਮਨ ਗਿੱਲ ਦਾ ਟੈਸਟ ਲਿਆ ਜਾਵੇਗਾ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਦੇ ਖੇਡਣ ਬਾਰੇ ਫੈਸਲਾ ਲਿਆ ਜਾਵੇਗਾ। ਦੱਸ ਦਈਏ ਕਿ ਸ਼ੁਭਮਨ ਗਿੱਲ ਭਾਰਤ ਲਈ ਇੱਕ ਅਹਿਮ ਖਿਡਾਰੀ ਹਨ ਕਿਉਂਕਿ ਬਤੌਰ ਓਪਨਰ ਉਨ੍ਹਾਂ ਨੇ ਟੀਮ ਨੂੰ ਕਈ ਵਾਰ ਚੰਗੀ ਸ਼ੁਰੂਆਤ ਦਿੱਤੀ ਹੈ ਅਤੇ ਇਸ ਸਾਲ ਉਨ੍ਹਾਂ ਨੂੰ ਇਸੇ ਲਈ ਮੌਕਾ ਦਿੱਤਾ ਗਿਆ ਹੈ।
ਇਨ੍ਹਾਂ ਹੀ ਨਹੀਂ ਸਗੋਂ ਸ਼ੁਭਮਨ ਗਿੱਲ ਭਾਰਤ ਵਿੱਚ ਕਾਫੀ ਅਸਰਦਾਰ ਹਨ। ਹਾਲਾਂਕਿ ਉਣ ਦੇਖਣਾ ਇਹ ਹੋਵੇਗਾ ਕਿ ਕੀ ਉਹ ਅਸਟ੍ਰੇਲੀਆ ਦੇ ਖਿਲਾਫ ਮੈਚ ਖੇਡਣ ਲਈ ਤਿਆਰ ਹਨ ਅਤੇ ਜੇਕਰ ਨਹੀਂ ਤਾਂ ਫਿਰ ਸ਼ੁਰੂਆਤ ਦੇ ਕਿੰਨੇ ਮੈਚ ਉਹ ਬਾਹਰ ਬੈਠਣਗੇ?
ਜੇਕਰ ਸ਼ੁਭਮਨ ਗਿੱਲ ਬਾਹਰ ਹੁੰਦੇ ਹਨ ਤਾਂ?
ਇਹ ਇੱਕ ਵੱਡਾ ਸਵਾਲ ਬਣ ਜਾਂਦਾ ਹੈ ਕਿ ਜੇਕਰ ਸ਼ੁਭਮਨ ਗਿੱਲ ਖੇਡਣ ਲਈ ਤਿਆਰ ਨਹੀਂ ਹੋਏ ਤਾਂ ਰੋਹਿਤ ਸ਼ਰਮਾ ਨਾਮ ਓਪਨਿੰਗ ਕੌਣ ਕਰੇਗਾ? ਭਾਰਤ ਇੱਕ ਅਜਿਹੀ ਟੀਮ ਹੈ ਜਿੱਥੇ ਇੱਕ ਮਾਹਿਰ ਖਿਡਾਰੀ ਦੇ ਬਦਲੀ ਲਈ ਇੱਕ ਦੂਜਾ ਮਹਾਨ ਖਿਡਾਰੀ ਮੌਜੂਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਈਸ਼ਾਨ ਕਿਸ਼ਨ ਰੋਹਿਤ ਸ਼ਰਮਾ ਨਾਲ ਓਪਨਿੰਗ ਕਰ ਸਕਦੇ ਹਨ।
ਵਿਸ਼ਵ ਕੱਪ 2023 ਲਈ ਭਾਰਤ ਦੀ ਸਕੁਐਡ:
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਵਾਈਸ ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਈਸ਼ਾਨ ਕਿਸ਼ਨ, ਸੂਰਿਆ ਕੁਮਾਰ ਯਾਦਵ
ਇਹ ਵੀ ਪੜ੍ਹੋ: Punjab News: ਕਾਰਗਿਲ 'ਚ ਸ਼ਹੀਦ ਹੋਏ ਸੰਗਰੂਰ ਦੇ ਸਿਪਾਹੀ ਪਰਮਿੰਦਰ ਸਿੰਘ, ਸਾਲ ਪਹਿਲਾਂ ਹੋਇਆ ਸੀ ਵਿਆਹ