Punjab Youth Death: ਅਮਰੀਕਾ ਤੋਂ ਆਈ ਮਾੜੀ ਖ਼ਬਰ; ਬਰਫ਼ ਦੇ ਤੂਫਾਨ ਵਿੱਚ ਵਾਹਨ ਟਕਰਾਉਣ ਕਾਰਨ ਰੋਪੜ ਦੇ ਨੌਜਵਾਨ ਦੀ ਗਈ ਜਾਨ
Advertisement
Article Detail0/zeephh/zeephh2650633

Punjab Youth Death: ਅਮਰੀਕਾ ਤੋਂ ਆਈ ਮਾੜੀ ਖ਼ਬਰ; ਬਰਫ਼ ਦੇ ਤੂਫਾਨ ਵਿੱਚ ਵਾਹਨ ਟਕਰਾਉਣ ਕਾਰਨ ਰੋਪੜ ਦੇ ਨੌਜਵਾਨ ਦੀ ਗਈ ਜਾਨ

Punjab Youth Death: ਰੋਪੜ ਦੇ 30 ਸਾਲਾ ਹਰਮਨਜੀਤ ਸਿੰਘ ਦੀ ਯੂਐਸਏ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

Punjab Youth Death: ਅਮਰੀਕਾ ਤੋਂ ਆਈ ਮਾੜੀ ਖ਼ਬਰ; ਬਰਫ਼ ਦੇ ਤੂਫਾਨ ਵਿੱਚ ਵਾਹਨ ਟਕਰਾਉਣ ਕਾਰਨ ਰੋਪੜ ਦੇ ਨੌਜਵਾਨ ਦੀ ਗਈ ਜਾਨ

Punjab Youth Death: ਵਿਦੇਸ਼ੀ ਧਰਤੀ ਤੋਂ ਮਾੜੀਆਂ ਖਬਰਾਂ ਆਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਰੋਪੜ ਦੇ 30 ਸਾਲਾ ਹਰਮਨਜੀਤ ਸਿੰਘ ਦੀ ਯੂਐਸਏ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹਰਮਨਜੀਤ ਸਿੰਘ ਕੈਨੇਡਾ ਦੀ ਡਰੀਮ ਬਿੱਗ ਟਰਾਂਸਪੋਰਟੇਸ਼ਨ ਕੰਪਨੀ ਵਿੱਚ ਟਰੱਕਿੰਗ ਜੌਬ ਕਰਦਾ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਕੈਨੇਡਾ ਦਾ ਪੱਕਾ ਨਿਵਾਸੀ ਬਣ ਗਿਆ ਸੀ। ਉਸ ਦੀ ਭੈਣ ਵੀ ਕੈਨੇਡਾ ਦੇ ਓਟਾਵਾ ਇਲਾਕੇ ਵਿੱਚ ਰਹਿੰਦੀ ਹੈ।

ਇਹ ਹਾਦਸਾ ਉਦੋਂ ਹੋਇਆ ਜਦੋਂ ਹਰਮਨਜੀਤ ਸਿੰਘ ਆਪਣਾ ਟਰਾਲਾ ਯੂਐਸਏ ਵਿੱਚ ਲੈ ਕੇ ਜਾ ਰਿਹਾ ਸੀ ਜਦੋਂ ਉਹ ਸਾਲਟ ਲੇਕ ਸਿਟੀ ਦੇ ਨੇੜੇ ਪੁੱਜਾ ਅਤੇ ਗਰੀਨ ਰਿਵਰ ਸੁਰੰਗ ਵਿੱਚ ਬਰਫ਼ ਦਾ ਤੂਫਾਨ ਆਉਣ ਕਾਰਨ ਸੁਰੰਗ ਵਿੱਚ ਵਾਹਨ ਤਿਲਕ ਕੇ ਬੇਕਾਬੂ ਹੋ ਗਿਆ। ਇਸ ਤੋਂ ਬਾਅਦ ਉਸਦੇ ਪਿਛਲੇ ਵਾਹਨ ਆਪਸ ਵਿੱਚ ਭਿੜਦੇ ਚਲੇ ਗਏ। ਇਨ੍ਹਾਂ ਵਾਹਨਾਂ ਵਿੱਚ ਟਰੱਕ, ਕਾਰਾਂ ਅਤੇ ਹੋਰ ਵਾਹਨ ਵੀ ਸ਼ਾਮਿਲ ਸਨ।

ਹਰਮਨਜੀਤ ਦੇ ਟਰਾਲੇ ਤੋਂ ਅਗਲੇ ਟਰੱਕ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੁਰੰਗ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਵਾਹਨਾਂ ਨੂੰ ਅੱਗ ਲੱਗ ਗਈ। ਕੁਝ ਜਣੇ ਸ਼ੀਸ਼ੇ ਤੋੜ ਕੇ ਨਿਕਲ ਗਏ ਪਰ ਹਰਮਨਜੀਤ ਅਤੇ ਇੱਕ ਹੋਰ ਵਾਹਨ ਚਾਲਕ ਬਾਹਰ ਨਾ ਨਿਕਲ ਸਕੇ। ਜਿਸ ਕਾਰਨ ਹਰਮਨਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਪੰਜ ਜਣੇ ਗੰਭੀਰ ਫੱਟੜ ਵੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : 1984 Anti Sikh Riots: ਸੱਜਣ ਕੁਮਾਰ ਦੀ ਸਜ਼ਾ ਉਤੇ ਫ਼ੈਸਲਾ 21 ਫਰਵਰੀ ਤੱਕ ਟਲਿਆ; ਪੀੜਤ ਧਿਰ ਨੇ ਫਾਂਸੀ ਦੀ ਕੀਤੀ ਅਪੀਲ

ਇਹ ਖਬਰ ਸੁਣਦਿਆਂ ਹੀ ਰੂਪਨਗਰ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਹਰਮਨਜੀਤ ਸਿੰਘ ਕੈਨੇਡਾ ਦੀ ਡਰੀਮ ਬਿੱਗ ਟਰਾਂਸਪੋਰਟੇਸ਼ਨ ਕੰਪਨੀ ਵਿੱਚ ਟਰਕਿੰਗ ਜੌਬ ਕਰਦਾ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਕੈਨੇਡਾ ਦਾ ਪੱਕਾ ਨਿਵਾਸੀ ਬਣ ਗਿਆ ਸੀ। ਉਸ ਦੀ ਭੈਣ ਵੀ ਕੈਨੇਡਾ ਦੇ ਓਟਾਵਾ ਇਲਾਕੇ ਵਿੱਚ ਹੀ ਰਹਿੰਦੀ ਹੈ।

ਇਹ ਵੀ ਪੜ੍ਹੋ : Shiromani Akali Dal: ਅਕਾਲੀ ਦਲ ਵਿੱਚ ਭਰਤੀ ਲਈ 7 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ; ਧਾਮੀ ਦੇ ਸ਼ਾਮਿਲ ਹੋਣ ਉਤੇ ਸਸ਼ੋਪੰਜ

Trending news