Ind vs Ban: ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ਉਤੇ 76 ਦੌੜਾਂ ਬਣਾਈਆਂ, ਰੋਹਿਤ ਪਵੇਲੀਅਨ ਪਰਤੇ
Advertisement
Article Detail0/zeephh/zeephh2654243

Ind vs Ban: ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ਉਤੇ 76 ਦੌੜਾਂ ਬਣਾਈਆਂ, ਰੋਹਿਤ ਪਵੇਲੀਅਨ ਪਰਤੇ

Ind vs Ban: ਚੈਂਪੀਅਨ ਟਰਾਫੀ ਦਾ ਦੂਜਾ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਵੀਰਵਾਰ ਨੂੰ ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦੀ ਚੋਣ ਕੀਤੀ। 

Ind vs Ban: ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ਉਤੇ 76 ਦੌੜਾਂ ਬਣਾਈਆਂ, ਰੋਹਿਤ ਪਵੇਲੀਅਨ ਪਰਤੇ

Ind vs Ban: ਚੈਂਪੀਅਨ ਟਰਾਫੀ ਦਾ ਦੂਜਾ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਵੀਰਵਾਰ ਨੂੰ ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦੀ ਚੋਣ ਕੀਤੀ। ਖ਼ਰਾਬ ਸ਼ੁਰੂਆਤ ਦੇ ਬਾਵਜੂਦ ਬੰਗਲਾਦੇਸ਼ ਨੇ ਭਾਰਤ ਅੱਗੇ ਇੱਕ ਸਨਮਾਨਜਨਕ ਸਕੋਰ ਖੜ੍ਹਾ ਕੀਤਾ ਹੈ।

ਬੱਲੇਬਾਜ਼ ਨੇ ਤੌਹੀਦ ਹਿਰਦੈ ਸ਼ਾਨਦਾਰ ਸੈਂਕੜਾ ਲਗਾਇਆ ਉਨ੍ਹਾਂ ਨੇ 118 ਗੇਂਦਾਂ ਵਿੱਚ 100 ਦੌੜਾਂ ਬਣਾਈਆਂ। ਪਹਿਲੇ 10 ਓਵਰਾਂ ਵਿੱਚ 5 ਵਿਕਟਾਂ ਗੁਆਉਣ ਤੋਂ ਬਾਅਦ ਬੰਗਲਾਦੇਸ਼ ਨੇ ਤੌਹੀਦ ਹਿਰਦੈ ਅਤੇ ਜ਼ਾਕਰ ਅਲੀ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਛੇਵੀਂ ਵਿਕਟ ਲਈ 156 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਮੀ ਨੇ ਇਸ ਸਾਂਝੇਦਾਰੀ ਨੂੰ ਤੋੜਿਆ ਅਤੇ ਵਨਡੇ 'ਚ ਆਪਣੀਆਂ 200 ਵਿਕਟਾਂ ਵੀ ਪੂਰੀਆਂ ਕੀਤੀਆਂ। ਜਾਕਰ ਅਲੀ ਨੇ 114 ਗੇਂਦਾਂ ਵਿੱਚ 68 ਦੌੜਾਂ ਦੀ ਪਾਰੀ ਖੇਡੀ।

ਭਾਰਤ ਨੇ ਆਖਰੀ ਵਾਰ ਕਿਸੇ ICC ਈਵੈਂਟ (ODI ਜਾਂ T20I) ਵਿੱਚ 2004 ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਸ਼ਾਕਿਬ ਅਲ ਹਸਨ ਤੋਂ ਬਿਨਾਂ ਖੇਡਿਆ ਹੈ। ਭਾਰਤ ਨੇ ਦੁਬਈ ਦੇ ਇਸ ਮੈਦਾਨ 'ਤੇ ਕੁੱਲ 6 ਵਨਡੇ ਮੈਚ ਖੇਡੇ ਹਨ (ਸਾਰੇ ਏਸ਼ੀਆ ਕੱਪ 2018), ਜਿਸ ਵਿੱਚ ਉਸਨੇ ਪੰਜ ਮੈਚ ਜਿੱਤੇ ਜਦੋਂ ਕਿ ਇੱਕ ਮੈਚ ਟਾਈ ਰਿਹਾ। ਇਹ ਅੰਕੜੇ ਬੰਗਲਾਦੇਸ਼ ਟੀਮ ਲਈ ਸਿਰਦਰਦੀ ਦਾ ਕਾਰਨ ਬਣ ਰਹੇ ਹਨ। ਟੀਮ ਇੰਡੀਆ ਨੇ ਇਸ ਮੈਦਾਨ 'ਤੇ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ 2-2 ਵਾਰ ਵਨਡੇ ਮੈਚਾਂ ਵਿੱਚ ਹਰਾਇਆ ਹੈ। ਇੱਕ ਵਾਰ ਹਾਂਗਕਾਂਗ ਨੂੰ ਹਰਾਇਆ।

ਦੂਜੇ ਪਾਸੇ ਭਾਰਤ ਨੇ ਬੱਲੇਬਾਜ਼ੀ ਕਰਦੇ ਹੋਏ ਇੱਕ ਵਿਕਟ ਗੁਆ ਕੇ 76 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ 41 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਹਨ।

ਇਹ ਵੀ ਪੜ੍ਹੋ : ਕੁਲਬੀਰ ਸਿੰਘ ਜੀਰਾ ਗੋਲੀਕਾਂਡ ਮਾਮਲਾ, ਪੰਜਾਬ ਪੁਲਿਸ ਦੀ ਐਸਆਈਟੀ ਸਾਹਮਣੇ ਹੋਏ ਪੇਸ਼

ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ

ਇੰਡੀਆ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ।

ਬੰਗਲਾਦੇਸ਼ ਪਲੇਇੰਗ ਇਲੈਵਨ: ਤਨਜੀਦ ਹਸਨ, ਸੌਮਿਆ ਸਰਕਾਰ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੌਹੀਦ ਹਿਰਦੌਏ, ਮੁਸ਼ਫਿਕਰ ਰਹੀਮ (ਵਿਕਟਕੀਪਰ), ਜਾਕਰ ਅਲੀ, ਮੇਹਦੀ ਹਸਨ ਮਿਰਾਜ, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਤਨਜ਼ੀਮ ਹਸਨ, ਮੁਸਤਫਿਜ਼ੁਰ ਰਹਿਮਾਨ।

ਇਹ ਵੀ ਪੜ੍ਹੋ : ਪੰਜਾਬ ਵਿੱਚ ਕਾਂਗਰਸੀ ਆਗੂ ਉਤੇ ਸ਼ਰੇਆਮ ਚਲਾਈਆਂ ਗੋਲੀਆਂ; ਪੁਲਿਸ ਨੂੰ ਰਾਤ ਨੂੰ ਹੱਥਾਂ-ਪੈਰਾਂ ਦੀ ਪੈ ਗਈ

 

 

Trending news